75ਵੇਂ ਗਣਤੰਤਰ ਦਿਵਸ ਸਬੰਧੀ ਫਾਈਨਲ ਰਿਹਰਸਲ ਕਰਵਾਈ ਗਈ

ADC S. Satwant Singh
75ਵੇਂ ਗਣਤੰਤਰ ਦਿਵਸ ਸਬੰਧੀ ਫਾਈਨਲ ਰਿਹਰਸਲ ਕਰਵਾਈ ਗਈ
ਸੱਭਿਆਚਾਰਕ ਵੰਨਗੀਆਂ ਸਕੂਲਾਂ ਵੱਲੋਂ ਪੇਸ਼ ਕੀਤੀਆਂ ਜਾਣਗੀਆਂ

ਬਰਨਾਲਾ, 24 ਜਨਵਰੀ 2024

75ਵੇਂ ਗਣਤੰਤਰ ਦਿਵਸ ਸਬੰਧੀ ਫਾਈਨਲ ਰਿਹਰਸਲ ਅੱਜ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਕਰਵਾਈ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ. ਸਤਵੰਤ ਸਿੰਘ ਨੇ ਤਿਰੰਗਾ ਝੰਡਾ ਲਹਿਰਾਇਆ। ਉਨ੍ਹਾਂ ਪਰੇਡ ਦਾ ਨਿਰੀਖਣ ਕੀਤਾ। ਇਸ ਮੌਕੇ ਨਾਲ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸੰਦੀਪ ਮਲਿਕ ਵੀ ਹਾਜ਼ਰ ਸਨ।ਪੰਜਾਬ ਪੁਲਿਸ ਅਤੇ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਦੇ ਐੱਨ.ਸੀ.ਸੀ. ਕੈਡੇਟਸ ਵੱਲੋਂ ਮਾਰਚ ਪਾਸਟ ਪੇਸ਼ ਕੀਤੀ ਗਈ।

ਇਸ ਮੌਕੇ ਪੰਜਾਬ ਸਰਕਾਰ ਦੇ ਦਸ ਵਿਭਾਗਾਂ ਵੱਲੋਂ ਆਪਣੀਆਂ ਉਪਲੱਬਧੀਆਂ ਝਾਕੀਆਂ ਦੇ ਰੂਪ ਵਿੱਚ ਪੇਸ਼ ਕੀਤੀਆਂ ਗਈਆਂ। ਪੀ.ਟੀ. ਸ਼ੋਅ ਵਿੱਚ ਕਰੀਬ 500 ਵਿਦਿਆਰਥੀ ਭਾਗ ਲੈ ਰਹੇ ਹਨ ਜਿਨ੍ਹਾਂ ‘ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ, ਗਾਂਧੀ ਆਰੀਆ ਸਕੂਲ ਅਤੇ ਸਰਕਾਰੀ ਸਕੂਲ ਜੁਮਲਾ ਮਾਲਕਨ ਦੇ ਬੱਚੇ ਭਾਗ ਲੈ ਰਹੇ ਹਾਂ।

ਇਸ ਮੌਕੇ ਕਰਵਾਈਆਂ  ਜਾ ਰਹੀਆਂ ਸੱਭਿਆਚਾਰਕ ਵੰਨਗੀਆਂ ‘ਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀ ਭਾਗ ਲੈ ਰਹੇ ਹਨ। ਇਨ੍ਹਾਂ ‘ਚ ਟੰਡਨ ਇੰਟਰਨੈਸ਼ਨਲ ਸਕੂਲ, ਜੈ ਵਾਟਿਕਾ ਸਕੂਲ ਅਤੇ ਵਾਯੀ.ਐੱਸ. ਸਕੂਲ, ਬਾਬਾ ਗੰਢਾ ਸਿੰਘ ਪਬਲਿਕ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜਾਂ, ਸਰਵਹਿੱਤਕਾਰੀ ਵਿਦਿਆ ਮੰਦਿਰ, ਸਰਵਉੱਤਮ ਅਕੈਡਮੀ, ਪਵਨ ਸੇਵਾ ਸਮਿਤੀ ਸਕੂਲ, ਜਵਾਹਰ ਨਵੋਦਿਆ ਸਕੂਲ ਢਿਲਵਾਂ ਦੇ ਵਿਦਿਆਰਥੀ ਭਾਗ ਲੈ ਰਹੇ ਹਨ। ਗਿੱਧੇ ‘ਚ ਲਾਲ ਬਹਾਦਰ ਸ਼ਾਸਤਰੀ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ (ਲੜਕੀਆਂ) ਦੇ ਵਿਦਿਆਰਥੀ ਭਾਗ ਲੈ ਰਹੇ ਹਨ, ਇਸੇ ਤਰ੍ਹਾਂ ਭੰਗੜੇ ‘ਚ ਸਰਕਾਰੀ ਸਕੂਲ ਸੇਖਾ ਅਤੇ ਨੰਗਲ ਦੇ ਵਿਦਿਆਰਥੀ ਹਿੱਸਾ ਲੈ ਰਹੇ ਹਨ।

Spread the love