ਫਾਜ਼ਿਲਕਾ 12 ਜੂਨ 2021
ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਕੱਤਰ ਸਕੂਲ ਸਿੱਖਿਆ ਸ਼੍ਰੀ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਵਿੱਚ ਸਿੱਖਿਆ ਵਿਭਾਗ ਪੰਜਾਬ ਅਤੇ ਐਸ.ਸੀ.ਈ.ਆਰ.ਟੀ ਪੰਜਾਬ ਵੱਲੋ ਦੇਸ ਦੇ 75ਵੇ ਅਜਾਦੀ ਦਿਵਸ 2022 ਨੂੰ ਸਮਰਪਿਤ ਕਰਵਾਏ ਜਾ ਰਹੇ ਵਿੱਦਿਅਕ ਮੁਕਾਬਲਿਆਂ ਦੀ ਲੜੀ ਵਿੱਚੋ ਪ੍ਰਾਇਮਰੀ ਪੱਧਰ ਦੇ ਲੇਖ ਰਚਨਾਂ ਮੁਕਾਬਲੇ ਵਿੱਚ ਜਿਲ੍ਹਾ ਫਾਜਿਲਕਾ ਚੰਗੀ ਭਾਗੀਦਾਰੀ ਨਾਲ ਪੂਰੇ ਪੰਜਾਬ ਵਿੱਚੋਂ ਦੂਸਰੇ ਸਥਾਨ ਤੇ ਰਿਹਾ ਹੈ। ਇਸ ਦੇ ਨਾਲ ਹੀ ਬਲਾਕ ਅਬੋਹਰ 1 ਨੇ ਜਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਜਿਲ੍ਹਾ ਫਾਜਿਲਕਾ ਨੂੰ ਮੋਹਰੀ ਲਿਆਉਣ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਜਿਲ੍ਹਾ ਸਿੱਖਿਆ ਅਫਸਰ ਐਲੀਮੈਟਰੀ ਫਾਜਿਲਕਾ ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਨੇ ਦੱਸਿਆ ਕਿ ਇਸ ਪ੍ਰਾਪਤੀ ਲਈ ਜਿਲ੍ਹੇ ਦੇ ਸਮੂਹ ਬੀਪੀਈਓਜ, ਵਿੱਦਿਅਕ ਮੁਕਾਬਲਿਆਂ ਦੇ ਜਿਲ੍ਹਾ, ਬਲਾਕ ਅਤੇ ਕਲੱਸਟਰ ਕੋਆਰਡੀਨੇਟਰ ਸਾਹਿਬਾਨ, ਸਮੂਹ ਅਧਿਆਪਕ ਸਾਹਿਬਾਨ ਵਧਾਈ ਦੇ ਹੱਕਦਾਰ ਹਨ। ਇਸ ਮੌਕੇ `ਤੇ ਉਪ ਜਿਲ੍ਹਾ ਸਿੱਖਿਆ ਐਲੀਮੈਂਟਰੀ ਮੈਡਮ ਅੰਜੂ ਸੇਠੀ ਨੇ ਕਿਹਾ ਫਾਜਿਲਕਾ ਜਿਲ੍ਹੇ ਦੇ ਮਿਹਨਤੀ ਅਧਿਆਪਕਾ ਦੀ ਬਦੌਲਤ ਸਾਡਾ ਜਿਲ੍ਹਾ ਬੁਲੰਦੀਆ ਨੂੰ ਛੂਹ ਰਿਹਾ ਹੈ। ਇਸ ਲਈ ਸਮੂਹ ਅਧਿਆਪਕ ਵਧਾਈ ਦੇ ਹੱਕਦਾਰ ਹਨ। ਸਟੇਟ ਕੋਰ ਕਮੇਟੀ ਮੈਂਬਰ ਲਵਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਮੁਕਾਬਲੇ ਬੱਚਿਆਂ ਨੂੰ ਮਹਾਨ ਸ਼ਹੀਦਾਂ ਦੇ ਜੀਵਨ ਅਤੇ ਕੁਰਬਾਨੀ ਨੂੰ ਜਾਨਣ ਦਾ ਮੌਕਾ ਪ੍ਰਦਾਨ ਕਰ ਰਹੇ ਹਨ। ਇਸ ਮੌਕੇ `ਤੇ ਵਿੱਦਿਅਕ ਮੁਕਾਬਲੇ ਜਿਲ੍ਹਾ ਕੋਆਰਡੀਨੇਟਰ ਪ੍ਰਾਇਮਰੀ ਸਵੀਕਾਰ ਗਾਂਧੀ ਨੇ ਕਿਹਾ ਕੀ ਇਹ ਪ੍ਰਾਪਤੀ ਲਈ ਫਾਜਿਲਕਾ ਜਿਲ੍ਹੇ ਦਾ ਇਕੱਲਾ -ਇਕੱਲਾ ਅਧਿਆਪਕ ਵਧਾਈ ਦਾ ਹੱਕਦਾਰ ਹੈ। ਜਿਹਨਾਂ ਦੇ ਯਤਨਾਂ ਨਾਲ ਜਿਲ੍ਹੇ ਨੇ ਇਹ ਮਾਣਮੱਤੀ ਪ੍ਰਾਪਤੀ ਕੀਤੀ ਹੈ। ਇਸ ਮੌਕੇ `ਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਜਿਲ੍ਹਾ ਕੋਆਰਡੀਨੇਟਰ ਰਾਜਿੰਦਰ ਕੁਮਾਰ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਬਾਕੀ ਰਹਿੰਦੇ ਇੰਵੈਟਸ ਵਿੱਚ ਵੀ ਜਿਲ੍ਹੇ ਦੇ ਅਧਿਆਪਕਾਂ ਵੱਲੋ ਸਕੂਲ ਦੇ ਬੱਚਿਆਂ ਦੀ ਇਸੇ ਤਰ੍ਹਾਂ ਹੀ ਭਰਵੀ ਸਮੂਲੀਅਤ ਕਰਵਾਉਣਗੇ। ਇਸ ਮੌਕੇ `ਤੇ ਸਹਾਇਕ ਕੋਆਰਡੀਨੇਟਰ ਪਪਪਪ ਗੋਪਾਲ ਕ੍ਰਿਸ਼ਨ ,ਬੀਪੀਈਓ ਮੈਡਮ ਸੁਨੀਤਾ ਕੁਮਾਰੀ, ਬੀਪੀਈਓ ਅਜੇ ਛਾਬੜਾ, ਬੀਪੀਈਓ ਸਤੀਸ਼ ਮਿਗਲਾਨੀ, ਬੀਪੀਈਓ ਜਸਪਾਲ ਸਿੰਘ ,ਬੀਪੀਈਓ ਮੈਡਮ ਸੁਖਵਿੰਦਰ ਕੌਰ, ਬੀਪੀਈਓ ਸੁਨੀਲ ਕੁਮਾਰ, ਬੀਪੀਈਓ ਨਰਿੰਦਰ ਸਿੰਘ ,ਬੀਪੀਈਓ ਬਲਰਾਜ ਕੁਮਾਰ ਨੇ ਵੀ ਸਭ ਅਧਿਆਪਕਾਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ `ਤੇ ਬਲਾਕ ਵਿੱਦਿਅਕ ਮੁਕਾਬਲੇ ਕੋਆਰਡੀਨੇਟਰ ਬਲਾਕ ਅਬੋਹਰ 1 ਤੋਂ ਪਵਨ ਕੁਮਾਰ,ਅਬੋਹਰ 2 ਤੋਂ ਮਹਾਵੀਰ ਟਾਂਕ, ਬਲਾਕ ਖੂਈਆਂ ਸਰਵਰ ਤੋਂ ਕ੍ਰਿਸ਼ਨ ਲਾਲ, ਬਲਾਕ ਫਾਜਿਲਕਾ 1 ਤੋਂ ਸਚਿਨ ਕੁਮਾਰ, ਫਾਜਿਲਕਾ 2 ਤੋਂ ਸੁਨੀਲ ਕੁਮਾਰ , ਬਲਾਕ ਜਲਾਲਾਬਾਦ 1ਤੋਂ ਹਰਪ੍ਰੀਤ ਸਿੰਘ, ਜਲਾਲਾਬਾਦ 2 ਤੋਂ ਸੁਰਜੀਤ ਸਿੰਘ ਸਿੰਘ,ਬਲਾਕ ਗੁਰੂਹਰਸਹਾਏ 3 ਤੋਂ ਰਾਜੀਵ ਸ਼ਰਮਾ , ਪੜ੍ਹੋ ਪੰਜਾਬ ਪੜਾਓ ਪੰਜਾਬ ਸਮੁੱਚੀ ਟੀਮ, ਜਿਲ੍ਹਾ ਸ਼ੋਸ਼ਲ ਮੀਡੀਆ ਕੋਆਰਡੀਨੇਟਰ ਸਿਮਲਜੀਤ ਸਿੰਘ ਅਤੇ ਜਿਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ ਮੌਜੂਦ ਸਨ।