ਅਜਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਪ੍ਰਾਇਮਰੀ ਸਕੂਲਾਂ ਦੇ ਜ਼ਿਲ੍ਹਾ ਪੱਧਰੀ ਤਿੰਨ ਰੋਜਾ ਵਿੱਦਿਅਕ ਮੁਕਾਬਲੇ ਹੋਏ ਸੰਪੰਨ।

Harjot Singh Bains
ਅਜਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਪ੍ਰਾਇਮਰੀ ਸਕੂਲਾਂ ਦੇ ਜ਼ਿਲ੍ਹਾ ਪੱਧਰੀ ਤਿੰਨ ਰੋਜਾ ਵਿੱਦਿਅਕ ਮੁਕਾਬਲੇ ਹੋਏ ਸੰਪੰਨ।
ਜ਼ਿਲ੍ਹਾ ਸਿੱਖਿਆ ਅਫਸਰ ਨੇ ਜੇਤੂਆਂ ਨੂੰ ਕੀਤੀ ਇਨਾਮਾਂ ਦੀ ਵੰਡ।
ਰੂਪਨਗਰ, 05. ਅਗਸਤ 2022
ਇੱਥੋਂ ਦੇ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਵਿਖੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਦੇਸ਼ ਦੀ ਅਜਾਦੀ ਦੀ 75ਵੀਂ ਵਰੇਗੰਢ ਨੂੰ ਸਮਰਪਿਤ ਅਜਾਦੀ ਦਾ ਅੰਮ੍ਰਿਤ ਮਹਾਂਉਤਸਵ ਨੂੰ ਲੈ ਕੇ ਪ੍ਰਾਇਮਰੀ ਸਕੂਲਾਂ ਦੇ ਤਿੰਨ ਰੋਜਾ ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ ਸਮਾਪਤ ਹੋ ਗਏੇ ਅੰਤਿਮ ਦਿਨ ਇਨਾਮਾਂ ਦੀ ਵੰਡ ਲਈ ਜ਼ਿਲ੍ਹਾ ਸਿੱਖਿਆ ਅਫਸਰ ਜਰਨੈਲ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

ਹੋਰ ਪੜ੍ਹੋ :-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੱਠਵੀ ਜਮਾਤ ਦੇ ਪ੍ਰੀਖਿਆਂ ਕੇਂਦਰਾਂ ਨੇੜੇ ਧਾਰਾ 144 ਲਾਗੂ

ਉਹਨਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਸੂਬਾ ਪੱਧਰੀ ਮੁਕਾਬਲਿਆਂ ਲਈ ਜੇਤੂ ਟੀਮਾਂ ਨੂੰ ਜੁਟ ਜਾਣ ਦੀ ਅਪੀਲ ਕੀਤੀ ਨਾਲ ਹੀ ਕਿਹਾ ਕਿ ਇਹਨਾਂ ਕਿਰਿਆਵਾਂ ਦੇ ਨਾਲ ਨਾਲ ਸਮੂਹ ਅਧਿਆਪਕ ਸਕੂਲਾਂ ਵਿੱਚ ਸਹਾਇਕ ਗਤੀਵਿਧੀਆਂ ਨਾਲ ਵਧੀਆ ਵਿੱਦਿਅਕ ਮਾਹੌਲ ਸਿਰਜਣ।ਉਹਨਾਂ ਜ਼ਿਲ੍ਹੇ ਦੀਆਂ ਜੇਤੂ ਟੀਮਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਭਾਗ ਲੈਣ ਵਾਲੀਆਂ ਟੀਮਾਂ ਨੂੰ ਭਵਿੱਖ ਵਿੱਚ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ।

ਸਮਾਗਮ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਰੰਜਨਾ ਕਟਿਆਲ ਅਤੇ ਸ਼੍ਰੀ ਲਵਿਸ਼ ਚਾਵਲਾ ਪ੍ਰਿੰਸੀਪਲ ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਰੂਪਨਗਰ ਵਿਸ਼ੇਸ਼ ਤੌਰ ਤੇ ਹਾਜਰ ਸਨ।ਜ਼ਿਲ੍ਹਾ ਨੋਡਲ ਅਫਸਰ ਦਵਿੰਦਰ ਪਾਬਲਾ ਨੇ ਅੰਤਿਮ ਦਿਨ ਦੇ ਨਤੀਜੇ ਜਾਰੀ ਕਰਦੇ ਹੋਏ ਦੱਸਿਆ ਕਿ ਪੋਸਟਰ ਬਣਾਉਣ ਮੁਕਾਬਲੇ ਵਿੱਚ ਰੋਪੜ 2 ਬਲਾਕ ਦੇ ਹੁਸੈਨ ਪੁਰ ਸਕੂਲ ਦੇ ਵਿਦਿਆਰਥੀ ਕਾਸਿਮ ਨੇ ਪਹਿਲਾ ਜਦੋਂ ਕਿ ਨੰਗਲ ਬਲਾਕ ਦੇ ਲੋਅਰ ਮਜਾਰੀ ਸਕੂਲ ਦੀ ਸੁਰਜੀਤ ਨੇ ਦੂਜਾ ਸਥਾਨ ਹਾਸਲ ਕੀਤਾ, ਸੁੰਦਰ ਲਿਖਾਈ ਮੁਕਾਬਲੇ ਵਿੱਚ ਸ੍ਰੀ ਚਮਕੌਰ ਸਾਹਿਬ ਬਲਾਕ ਦੇ ਸ੍ਰੀ ਚਮਕੌਰ ਸਾਹਿਬ 1 ਸਕੂਲ ਦੇ ਬੱਚੇ ਸਾਗਰ ਨੇ ਪਹਿਲਾ ਜਦੋਂ ਕਿ ਰੋਪੜ 2 ਬਲਾਕ ਦੇ ਘਨੌਲਾ ਸਕੂਲ ਦੀ ਫਾਤਿਮਾ ਨੇ ਦੂਜਾ ਸਥਾਨ ਹਾਸਲ ਕੀਤਾ, ਸਕਿੱਟ ਮੁਕਾਬਲੇ ਵਿੱਚ ਸ਼੍ਰੀ ਚਮਕੌਰ ਸਾਹਿਬ ਬਲਾਕ ਦੇ ਮੁੰਡੀਆਂ ਸਕੂਲ ਦੀ ਟੀਮ ਨੇ ਪਹਿਲਾ ਜਦ ਕਿ ਰੋਪੜ 2 ਬਲਾਕ ਦੇ ਹਵੇਲੀ ਕਲਾਂ ਸਕੂਲ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ।ਮੰਚ ਸੰਚਾਲਨ ਦੀ ਭੁਮਿਕਾ ਹਰਪ੍ਰੀਤ ਕੌਰ ਨੇ ਨਿਭਾਈ।ਜੱਜਮੈਂਟ ਦੀ ਸੇਵਾ ਹਰਮਨਜੀਤ ਸਿੰਘ, ਹਰਿੰਦਰ ਕੌਰ, ਸੰਜੀਵ ਕੁਮਾਰ, ਗੁਰਤੇਜ ਸਿੰਘ, ਪ੍ਰਭਦੀਪ ਕੌਰ, ਨਿਰਮੈਲ ਸਿੰਘ ਨੇ ਨਿਭਾਈ।
ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਕਮਿੰਦਰ ਸਿੰਘ, ਮਨਜੀਤ ਸਿੰਘ ਮਾਵੀ, ਯੋਗਰਾਜ, ਇੰਦਰਪਾਲ ਸਿੰਘ, ਰਾਕੇਸ਼ ਕੁਮਾਰ, ਸੱਜਣ ਸਿੰਘ, ਗੁਰਿੰਦਰ ਸਿੰਘ ਲਾਡਲ ਅਮਨਪ੍ਰੀਤ ਕੌਰ ਬਲਜੀਤ ਸਿੰਘ ਲੌਂਗੀਆ, ਸਤਨਾਮ ਕੌਰ, ਮਨਿੰਦਰ ਸਿੰਘ ਬਲਵਿੰਦਰ ਸਿੰਘ ਲੌਦੀਪੁਰ, ਕਰਮਜੀਤ ਕੌਰ, ਅਨਾਮਿਕਾ ਸ਼ਰਮਾ, ਦਲਜੀਤ ਕੌਰ, ਪ੍ਰੀਤਕਮਲ ਕੌਰ, ਮਲਕੀਤ ਸਿੰਘ ਭੱਠਲ, ਰਾਏ ਸਿੰਘ, ਗੁਰਪ੍ਰੀਤ ਸਿੰਘ, ਸੁਸ਼ੀਲ ਧੀਮਾਨ, ਬਲਵਿੰਦਰ ਰੈਲੋਂ, ਰੂਪ ਚੰਦ, ਦੁਪਿੰਦਰਜੀਤ ਕੌਰ ਮੁੰਡੀਆਂ, ਆਦਿ ਹਾਜਰ ਸਨ।
ਫੋਟੋ ਕੈਪਸ਼ਨ: ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫਸਰ ਜਰਨੈਲ ਸਿੰਘ ਨਾਲ ਹਨ ਉੱਪ ਜ਼ਿਲਾ ਸਿੱਖਿਆ ਅਫਸਰ ਰੰਜਨਾ ਕਟਿਆਲ ਅਤੇ ਹੋਰ।
Spread the love