8 ਸਤੰਬਰ 2021 ਤੱਕ ਸਿਹਤ ਵਿਭਾਗ ਵੱਲੋਂ ਮਨਾਇਆ ਜਾ ਰਿਹਾ ਅੱਖਾਂਦਾਨ ਪੰਦਰਵਾੜਾ

ਅਬੋਹਰ ਫਾਜ਼ਿਲਕਾ, 26 ਅਗਸਤ 2021
ਸਿਹਤ ਵਿਭਾਗ ਵੱਲੋਂ ਅੱਖਾਂ ਦਾਨ ਕਰਨ ਦਾ ਪੰਦਰਵਾੜਾ 8 ਸਤੰਬਰ 2021 ਤੱਕ ਮਨਾਇਆ ਜਾ ਰਿਹਾ ਹੈ। ਇਸ ਸੰਦਰਭ ਵਿੱਚ ਅੱਜ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਡਾ: ਸਾਹਿਬ ਰਾਮ, ਸ਼੍ਰੀ ਇੰਦਰਜੀਤ ਸਿੰਘ ਨੇਤਰਹੀਣ ਅਫਸਰ ਅਤੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਅੱਜ ਸਾਡੇ ਕੋਲ ਅਜਿਹੀਆਂ ਸਹੂਲਤਾਂ ਹਨ ਜੋ ਅੱਖਾਂ ਦੀ ਰੌਸ਼ਨੀ ਵਾਪਸ ਲਿਆ ਸਕਦੀਆਂ ਹਨ।
ਡਾ: ਸਾਹਿਬ ਰਾਮ ਨੇ ਕਿਹਾ ਕਿ ਹਰ ਕਿਸੇ ਨੂੰ ਮੌਤ ਤੋਂ ਬਾਅਦ ਆਪਣੀਆਂ ਅੱਖਾਂ ਦਾਨ ਕਰਨ ਪ੍ਰਤੀ ਪ੍ਰੇਰਿਤ ਹੋਣਾ ਚਾਹੀਦਾ ਹੈ ਤਾਂ ਜ਼ੋ ਸਾਡੀਆਂ ਅੱਖਾਂ ਮਰਨ ਤੋਂ ਬਾਅਦ ਵੀ ਕਿਸੇ ਦੇ ਕੰਮ ਆ ਸਕਣ ਤੇ ਕਿਸੇ ਦੀ ਹਨੇਰੀ ਦੁਨੀਆਂ `ਚ ਰੋਸ਼ਨੀ ਆ ਸਕੇ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਦਾਨੀਆਂ ਦੀ ਕਤਾਰ ਵਿੱਚ ਖੜ੍ਹੇ ਹੁੰਦੇ ਹਾਂ ਤਾਂ ਸਾਨੂੰ ਅੰਗ ਦਾਨ ਜਾਂ ਅੱਖਾਂ ਦਾਨ ਦੀ ਕੀਮਤ ਮਹਿਸੂਸ ਹੁੰਦੀ ਹੈ।ਉਨ੍ਹਾਂ ਮੌਕੇ `ਤੇ ਹੀ ਆਪਣੀਆਂ ਅੱਖਾਂ ਦਾਨ ਕਰਨ ਲਈ ਸਹੁੰ ਪੱਤਰ ਫਾਰਮ ਭਰਿਆ ਅਤੇ ਸਾਰਿਆਂ ਨੂੰ ਜਾਗਰੂਕਤਾ ਸੰਦੇਸ਼ ਦਿੱਤਾ।
ਸ਼੍ਰੀ ਇੰਦਰਜੀਤ ਨੇ ਕਿਹਾ ਕਿ ਅਸੀਂ ਇਹ ਸਹੁੰ ਪੱਤਰ 8 ਸਤੰਬਰ ਤੱਕ ਰੋਜ਼ਾਨਾ ਭਰਾਂਗੇ। ਜੇ ਕਿਸੇ ਨੂੰ ਅੱਖਾਂ ਦਾਨ ਕਰਨ ਦੇ ਸੰਬੰਧ ਵਿੱਚ ਕਿਸੇ ਜਾਣਕਾਰੀ ਦੀ ਜ਼ਰੂਰਤ ਹੈ, ਤਾਂ ਉਹ ਹਸਪਤਾਲ ਵਿੱਚ ਨਿੱਜੀ ਤੌਰ `ਤੇ ਸੰਪਰਕ ਕਰ ਸਕਦੇ ਹਨ।ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਨੇ 12 ਲੋਕਾਂ ਦੇ ਸਹੁੰ ਪੱਤਰ ਫਾਰਮ ਭਰੇ। ਆਓ, ਅਸੀਂ ਸਾਰੇ ਇਹ ਪ੍ਰਣ ਕਰੀਏ ਕਿ ਅਸੀਂ ਕਿਸੇ ਦੀ ਹਨੇਰੀ ਜ਼ਿਦਗੀ ਨੂੰ ਰੌਸ਼ਨ ਕਰਨ ਵਿਚ ਆਪਣਾ ਯੋਗਦਾਨ ਪਾਵਾਂਗੇ।
ਉਨ੍ਹਾਂ ਕਿਹਾ ਕਿ ਮੌਤ ਤੋਂ ਬਾਅਦ ਹਰ ਇੱਕ ਕੋਲ ਸਿਰਫ 2 ਵਿਕਲਪ ਹੁੰਦ ਹਨ ਇਕ ਆਪਣੀਆਂ ਅੱਖਾਂ ਨੂੰ ਮਿੱਟੀ ਵਿੱਚ ਮਿਲਾ ਦੇਈਏ ਜਾਂ ਕਿਸੇ ਦੀ ਹਨੇਰੀ ਜ਼ਿਦਗੀ ਨੂੰ ਰੌਸ਼ਨ ਕਰਕੇ ਰੱਬ ਦੀ ਇਸ ਵਿਲੱਖਣ ਰਚਨਾ ਨੂੰ ਉਸਦੀਆਂ ਅੱਖਾਂ ਦੁਆਰਾ ਦੁਬਾਰਾ ਵੇਖਣ ਦਾ ਸੁਭਾਗ ਪ੍ਰਾਪਤ ਕਰਵਾ ਸਕੀਏ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਭ ਨੂੰ ਜਾਗਰੂਕ ਹੋਣ ਦੀ ਲੋੜ ਹੈ ਅਤੇ ਅੱਖਾਂ ਦਾਨ ਕਰਨ ਪ੍ਰਤੀ ਉਚੇਚੇ ਕਦਮ ਚੁੱਕਣੇ ਚਾਹੀਦੇ ਹਨ।

 

Spread the love