ਤੁਪਕਾ/ਫੁਹਾਰਾ ਸਿੰਚਾਈ ਪੋ੍ਜੈਕਟਾਂ ’ਤੇ ਸਰਕਾਰ ਵੱਲੋਂ 80 ਫੀਸਦੀ ਸਬਸਿਡੀ

drop irrigation
ਤੁਪਕਾ/ਫੁਹਾਰਾ ਸਿੰਚਾਈ ਪੋ੍ਜੈਕਟਾਂ ’ਤੇ ਸਰਕਾਰ ਵੱਲੋਂ 80 ਫੀਸਦੀ ਸਬਸਿਡੀ
ਬਡਬਰ ’ਚ ਤੁਪਕਾ/ਫੁਹਾਰਾ ਸਿੰਚਾਈ ਸਕੀਮ ਬਾਰੇ ਕਿਸਾਨ ਜਾਗਰੂਕਤਾ ਕੈਂਪ

ਬਰਨਾਲਾ, 3 ਨਵੰਬਰ 2021


ਭੂਮੀ ਅਤੇ ਜਲ ਸੰਭਾਲ ਵਿਭਾਗ ਰਾਹੀਂ ਭਾਰਤ ਸਰਕਾਰ ਅਤੇ ਰਾਜ ਸਰਕਾਰ ਵੱਲੋਂ ਸਾਂਝੇ ਤੌਰ ’ਤੇ ਚਲਾਈ ਜਾ ਰਹੀਂ ਤੁਪਕਾ/ਫੁਹਾਰਾ ਸਿੰਚਾਈ ਸਕੀਮ ਬਾਰੇ ਕਿਸਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਜਤਿੰਦਰ ਸਿੰਘ ਪੁੱਤਰ ਸ਼ੇਰ ਸਿੰਘ ਪਿੰਡ ਬਡਬਰ ਜ਼ਿਲਾ ਬਰਨਾਲਾ ਦੇ ਖੇਤ ਵਿੱਚ ਕਿਸਾਨ ਜਾਗਰੂਕਤਾ ਕੈਂਪ ਲਾਇਆ ਗਿਆ।

ਹੋਰ ਪੜ੍ਹੋ :-ਕਣਕ ਦੀ ਬਿਜਾਈ ਲਈ ਡੀ.ਏ.ਪੀ ਖਾਦ ਦੀ ਲੋੜ ਅਨੁਸਾਰ ਪੂਰਤੀ ਲਈ ਖੇਤੀਬਾੜੀ ਵਿਭਾਗ ਯਤਨਸ਼ੀਲ- ਮੁੱਖ ਖੇਤੀਬਾੜੀ ਅਫਸਰ


ਇਸ ਕੈਂਪ ਵਿੱਚ ਡਿਪਟੀ ਡਾਈਰੈਕਟਰ (ਬਾਗਬਾਨੀ ਵਿਭਾਗ) ਸੰਗਰੂਰ ਡਾ. ਹਰਦੀਪ ਸਿੰਘ , ਕਿ੍ਰਸ਼ੀ ਵਿਗਿਆਨ ਕੇਂਦਰ ਬਰਨਾਲਾ ਤੋਂ ਡਾ. ਹਰਜੋਤ ਸਿੰਘ ਸੋਹੀ ਨੇ ਆਪਣੇ-ਆਪਣੇ ਵਿਭਾਗਾਂ ਦੀਆਂ ਗਤੀਵਿਧੀਆਂ ਅਤੇ ਸਕੀਮਾਂ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਇੰਜ: ਭੁਪਿੰਦਰ ਸਿੰਘ ਉੱਪ ਮੰਡਲ ਭੂਮੀ ਰੱਖਿਆ ਅਫਸਰ ਬਰਨਾਲਾ ਵੱਲੋਂ ਵਿਭਾਗੀ ਸਕੀਮਾਂ ਅਤੇ ਪ੍ਰਧਾਨ ਮੰਤਰੀ ਕਿ੍ਰਸ਼ੀ ਸਿੰਚਾਈ ਯੋਜਨਾ  ਤੇ ਤੁਪਕਾ/ਫੁਹਾਰਾ ਲਘੂ ਸਿੰਚਾਈ ਸਿਸਟਮ ਬਾਰੇ ਵਿਸਥਾਰਪੂਰਵਕ ਤਕਨੀਕੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਤੁਪਕਾ ਫੁਹਾਰਾ ਸਿੰਚਾਈ ਪੋ੍ਰਜੈਕਟਾਂ ਲਈ ਸਰਕਾਰ ਵੱਲੋਂ 80% ਸਬਸਿਡੀ ਰਾਸ਼ੀ ਦਿੱਤੀ ਜਾਂਦੀ ਹੈ ਜਦਕਿ ਛੋਟੇ/ ਸੀਮਾਂਤ ਕਿਸਾਨਾ ਅਤੇ ਕਿਸਾਨ ਬੀਬੀਆਂ ਲਈ 90% ਸਬਸਿਡੀ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਇਹ ਸਿਸਟਮ ਅਪਣਾਉਣ ਨਾਲ 40 ਤੋਂ 60%  ਪਾਣੀ ਦੀ ਬੱਚਤ ਹੁੰਦੀ ਹੈ ਅਤੇ ਖਾਦਾਂ ਅਤੇ ਦਵਾਈਆਂ ਵੀ ਫਸਲ ਨੂੰ ਮਾਈਕਰੋ ਸਿਸਟਮ ਨਾਲ ਦੇ ਕੇ ਸੰਜਮ ਨਾਲ ਵਰਤੋਂ ਕੀਤੀ ਜਾ ਸਕਦੀ ਹੈ। ਫਸਲ ਦੇ ਉਤਪਾਦਨ ਅਤੇ ਗੁਣਵੱਤਾਂ ਵਿੱਚ ਵੀ ਸੁਧਾਰ ਹੁੰਦਾ ਹੈ।


ਇਸ ਮੌਕੇ ਜੈਨ ਇਰੀਗੇਸ਼ਨ ਪਟਿਆਲਾ ਦੇ ਇੰਜ. ਜਸਵੀਰ ਸਿੰਘ ਵੱਲੋਂ ਮਾਈਕਰੋ ਇਰੀਗੇਸ਼ਨ ਸਿਸਟਮ ਦੇ ਉਪਕਰਨਾਂ ਦੀ ਨੁਮਾਇਸ਼ ਵੀ ਲਗਾਈ ਗਈ ਅਤੇ ਡਰੈਗਨ ਫਰੂਟ ਅਤੇ ਸਬਜ਼ੀਆਂ ਵਿੱਚ ਲਗਾਏ ਗਏ ਤੁਪਕਾਂ ਸਿੰਚਾਈ ਸਿਸਟਮ ਬਾਰੇ ਲਾਈਵ ਡੈਮੋ ਲਗਾ ਕੇ ਕਿਸਾਨਾਂ ਨਾਲ ਤਕਨੀਕੀ ਨੁਕਤੇ ਸਾਂਝੇ ਕੀਤੇ ਗਏ। ਮੌਕੇ ’ਤੇ ਮੌਜੂਦ ਲਗਭਗ 40 ਕਿਸਾਨਾਂ ਵੱਲੋਂ ਮਾਈਕਰੋ ਸਿਸਟਮ ਆਪਣੇ ਖੇਤਾਂ ਵਿੱਚ ਅਪਣਾਉਣ ਬਾਰੇ ਕਾਫ਼ੀ ਰੁਚੀ ਦਿਖਾਈ ਗਈ। ਇਸ ਮੌਕੇ ਸ੍ਰੀਮਤੀ ਨਰਪਿੰਦਰ ਕੌਰ ਬਾਗਬਾਨੀ ਵਿਕਾਸ ਅਫਸਰ ਬਰਨਾਲਾ, ਸ੍ਰੀ ਮਨਦੀਪ ਸਿੰਘ ਭੂਮੀ ਰੱਖਿਆ ਅਫਸਰ ਬਰਨਾਲਾ, ਸ੍ਰੀ ਪਰਮਿੰਦਰ ਸਿੰਘ ਭੂਮੀ ਰੱਖਿਆ ਅਫਸਰ ਮਹਿਲ ਕਲਾਂ, ਨਵਨੀਤ ਸਿੰਘ ਭੂਮੀ ਰੱਖਿਆ ਅਫਸਰ ਮਾਲੇਰਕੋਟਲਾ ਅਤੇ ਵਿਭਾਗੀ ਫੀਲਡ ਸਟਾਫ ਵੀ ਹਾਜ਼ਰ ਸੀ।

Spread the love