9 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਕਾਲਜ ਆਫ ਸਟੇਟ ਟੈਕਨੀਕਲ ਕੈਂਪਸ ਵਿਖੇ ਲੱਗੇਗਾ ਪਹਿਲਾ ਮੈਗਾ ਰੋਜ਼ਗਾਰ ਮੇਲਾ

ਵਧੀਕ ਡਿਪਟੀ ਕਮਿਸ਼ਨਰ-ਕਮ-ਸੀ.ਈ.ਓ. ਨੇ ਮੇਲੇ ਵਾਲੇ ਸਥਾਨ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਫਿਰੋਜ਼ਪੁਰ 8 ਸਤੰਬਰ 2021
ਫਿਰੋਜ਼ਪੁਰ ਵਿਖੇ 9 ਸਤੰਬਰ 2021 ਦਿਨ ਵੀਰਵਾਰ ਨੂੰ ਸ਼ਹੀਦ ਭਗਤ ਸਿੰਘ ਕਾਲਜ ਆਫ ਸਟੇਟ ਟੈਕਨੀਕਲ ਕੈਂਪਸ ਫਿਰੋਜ਼ਪੁਰ ਵਿਖੇ ਲੱਗਣ ਵਾਲੇ ਪਹਿਲੇ ਮੈਗਾ ਰੋਜਗਾਰ ਮੇਲੇ ਦੇ ਪ੍ਰਬੰਧਾਂ ਦਾ ਜਾਇਜ਼ਾ ਵਧੀਕ ਡਿਪਟੀ ਕਮਿਸ਼ਨਰ-ਕਮ-ਸੀ.ਈ.ਓ. ਜਿਲ੍ਹਾ ਬਿਊਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਫਿਰੋਜਪੁਰ ਸ਼੍ਰੀ ਸਰਬਜੀਤ ਸਿੰਘ ਵਾਲੀਆ ਅਤੇ ਸ਼੍ਰੀ ਅਰੁਣ ਕੁਮਾਰ ਵੱਲੋਂ ਲਿਆ ਗਿਆ। ਉਹਨਾਂ ਵੱਲੋਂ ਬਾਥਰੂਮ, ਰਿਸ਼ੈਪਸ਼ਨ, ਪਾਣੀ ਅਤੇ ਕਮਰੇ ਆਦਿ ਦੇ ਪ੍ਰਬੰਧ ਚੈੱਕ ਕੀਤੇ ਗਏ ਅਤੇ ਡੀ.ਬੀ.ਈ.ਈ. ਅਤੇ ਕਾਲਜ ਦੇ ਨੁਮਾਇੰਦਿਆਂ ਨਾਲ ਮੇਲੇ ਨੂੰ ਕਾਮਯਾਬ ਬਣਾਉਣ ਦੇ ਸਬੰਧ ਵਿੱਚ ਵਿਚਾਰ ਵਿਟਾਂਦਰਾ ਵੀ ਕੀਤਾ ਗਿਆ। ਇਸ ਮੌਕੇ ਪਲੇਸਮੈਂਟ ਅਫਸਰ ਸ਼੍ਰੀ ਗੁਰਜੰਟ ਸਿੰਘ, ਡੀ.ਬੀ.ਈ.ਈ. ਫਿਰੋਜਪੁਰ ਅਤੇ ਕਾਲਜ ਦਾ ਸਟਾਫ ਹਾਜਰ ਸਨ।

Spread the love