ਓਮ ਪ੍ਰਕਾਸ਼ ਸੋਨੀ ਨੇ ਠੀਕ ਹੁੰਦੇ ਹੀ ਲਗਾਇਆ ਲੱਖ ਦਰਬਾਰ

ਠੀਕ ਹੋਣ ਤੋਂ ਬਾਅਦ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ
ਅੰਮਿ੍ਤਸਰ, 4 ਸਤੰਬਰ 2021 ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਜੋ ਕਿ ਕੁੱਝ ਦਿਨਾਂ ਤੋਂ ਤੰਦਰੁਸਤ ਨਹੀਂ ਸਨ, ਨੇ ਅੱਜ ਠੀਕ ਹੁੰਦੇ ਸਾਰ ਹੀ ਲੋਕ ਦਰਬਾਰ ਲਗਾਇਆ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਉਨ੍ਹਾਂ ਦਾ ਹੱਲ ਕੀਤਾ। ਹਲਕੇ ਦੇ ਕੌਂਸਲਰ ਸਾਥੀਆਂ ਅਤੇ ਸੀਨੀਅਰ ਕਾਂਗਰਸੀ ਆਗੂਆਂ ਨੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ।ਇਸ ਮੌਕੇ ਚੇਅਰਮੈਨ ਮਹੇਸ਼ ਖਣਾ,ਪਰਮਜੀਤ ਸਿੰਘ ਚੋਪੜਾ,ਗੁਰਦੇਵ ਸਿੰਘ ਦਾਰਾ,ਕੌਂਸਲਰ ਸੁਰਿੰਦਰ ਸ਼ਿੰਦਾ,ਕੌਂਸਲਰ ਤਾਹਿਰ ਸ਼ਾਹ,ਸੁਨੀਲ ਕੁਮਾਰ ਕੋਂਟਿ,ਇਕਬਾਲ ਸਿੰਘ ਸ਼ੇਰੀ,ਰਮਨ ਤਲਵਾਰ,ਇੰਦਰ ਖਣਾ, ਤਾਨਿਸ਼ ਤਲਵਾਰ ਸਹਿਤ ਹੋਰ ਲੋਕ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਲੈ ਕੇ ਸਿਹਤਯਾਬੀ ਦੀਆਂ ਦੁਆਵਾਂ ਦੇਣ ਲਈ ਪੁੱਜੇ।
ਸ੍ਰੀ ਸੋਨੀ ਨੇ ਕੇਂਦਰੀ ਹਲਕੇ ਦੇ 18 ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਮੈਡੀਕਲ ਸੁਵਿਧਾ ਦੇ ਅਧੀਨ 15,15 ਹਜਾਰ ਰੁਪਏ ਦੇ ਚੈੱਕ ਭੇਟ ਕੀਤੇ।ਇਸ ਮੌਕੇ ਕੌਂਸਲਰ ਵਿਕਾਸ ਸੋਨੀ,ਗੁਰਦੇਵ ਸਿੰਘ ਦਾਰਾ,ਪਰਵੇਸ਼ ਗੁਲਾਟੀ,ਰਸ਼ਪਾਲ ਸਿੰਘ ਪਾਲਾ,ਸੰਧੂ ਪਰਿਵਾਰ ਸਹਿਤ ਹੋਰ ਲੋਕ ਹਾਜਰ ਸਨ।
ਕੈਪਸ਼ਨ : ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਸ੍ਰੀ ਓ ਪੀ ਸੋਨੀ।

Spread the love