ਫਿਰੋਜ਼ਪੁਰ 10 ਸਤੰਬਰ 2021
ਜ਼ਿਲ੍ਹਾ ਪ੍ਰਸ਼ਾਸ਼ਨ ਫਿਰੋਜ਼ਪੁਰ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਉਦਯੋਗਿਕ ਸਿਖਲਾਈ ਸੰਸਥਾ (ਲੜਕੀਆਂ) ਫਿਰੋਜ਼ਪੁਰ ਸ਼ਹਿਰ ਵਿਖੇ 21 ਲੜਕੀਆਂ ਜਿਨ੍ਹਾਂ ਨੇ ਸਿਲਾਈ ਕਢਾਈ ਦਾ ਡਿਪਲੋਮਾ ਕੀਤਾ ਹੈ ਨੂੰ 21 ਮੁਫਤ ਸਿਲਾਈ ਮਸੀਨਾਂ ਮੁਫਤ ਵੰਡੀਆਂ ਗਈਆਂ। ਇਸੇ ਤਰ੍ਹਾਂ 17 ਲੜਕਿਆਂ/ਲੜਕੀਆਂ ਨੂੰ ਇਲੈਕਟ੍ਰੀਸ਼ਨ ਦੀਆਂ ਟੂਲ ਕਿੱਟਾਂ ਅਤੇ 16 ਲੜਕਿਆਂ ਨੂੰ ਪਲੰਬਰ ਦੀਆਂ ਟੂਲ ਕਿੱਟਾਂ ਵੰਡੀਆਂ ਗਈਆਂ। ਇਹ ਸਾਰੇ ਨੌਜੁਵਾਨ ਲੜਕੇ ਅਤੇ ਲੜਕੀਆਂ ਆਈ.ਟੀ.ਆਈ. ਪਾਸ ਹਨ।
ਇਹ ਜਾਣਕਾਰੀ ਦਿੰਦਿਆਂ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਫਿਰੋਜ਼ਪੁਰ ਨੇ ਦੱਸਿਆ ਕਿ ਸਮੂਹ ਨੌਜਵਾਨ ਲੜਕੇ/ਲੜਕੀਆਂ ਵੱਲੋਂ ਇਹ ਮਸ਼ੀਨਾਂ ਅਤੇ ਟੂਲ ਕਿੱਟਾਂ ਮਿਲਣ ਤੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਤੇ ਇਹ ਵਿਸ਼ਵਾਸ਼ ਦਿਵਾਇਆ ਗਿਆ ਕਿ ਪੰਜਾਬ ਸਰਕਾਰ ਦੇ ਇਹ ਸ਼ਲਾਘਾਯੋਗ ਕਦਮ ਨਾਲ ਅਸੀਂ ਆਪਣਾ ਸਵੈ-ਰੋਜ਼ਗਾਰ ਸੁਰੂ ਕਰਨ ਦੇ ਸਮਰੱਥ ਹੋ ਗਏ ਹਨ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਨ੍ਹਾਂ ਬੱਚਿਆਂ ਦੇ ਉਜਵੱਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ ਗਈਆਂ।