ਰੂਪਨਗਰ ਵਿਖੇ ‘ਫਿੱਟ ਇੰਡੀਆ ਫਰੀਡਮ ਰਨ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਦੌੜ ਕਰਵਾਈ ਗਈ

ਵਧੀਕ ਡਿਪਟੀ ਕਮਿਸ਼ਨਰ ਦੀਪਸ਼ਿਖਾ ਸਰਮਾਂ ਨੇ ਹਰੀ ਝੰਡੀ ਦੇ ਕੇ ‘ਫਿੱਟ ਇੰਡੀਆ ਫਰੀਡਮ ਰਨ’ ਨੂੰ ਰਵਾਨਾ ਕੀਤਾ
ਰੂਪਨਗਰ, 11 ਸਤੰਬਰ 2021 ਰੂਪਨਗਰ ਵਿਖੇ ਕੇਂਦਰ ਸਰਕਾਰ ਦੇ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਵਲੋਂ ਨਹਿਰੂ ਯੁਵਾ ਕੇਂਦਰ ਰੂਪਨਗਰ ਰਾਹੀਂ ਜਿਲ੍ਹਾ ਪ੍ਰਸ਼ਾਸਨ ਰੂਪਨਗਰ ਦੇ ਦਿਸਾਂ-ਨਿਰਦੇਸ ਹੇਠ ‘ਫਿੱਟ ਇੰਡੀਆ ਫਰੀਡਮ ਰਨ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਦੌੜ ਦਾ ਆਯੋਜਨ ਕੀਤਾ ਗਿਆ।ਇੰਡੀਆ ਫਰੀਡਮ ਰਨ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਦੌੜ ਵਿਚ ਜਿਲੇ ਦੇ ਵੱਖ ਵੱਖ ਪਿੰਡਾਂ ਦੇ ਯੂਥ ਕਲੱਬਾਂ, ਐੱਨ.ਐਸ ਐਸ, ਵਲੰਟੀਅਰ, ਆਈ.ਟੀ.ਆਈ. ਲੜਕੀਆਂ, ਜਿਲ੍ਹਾ ਆਧਿਆਪਕ ਸਿਖਾਲਾਈ ਕੇਂਦਰ ਰੂਪਨਗਰ, ਰੂਪਨਗਰ ਪੈਡਲਰਜ਼ ਤੇ ਰਨਰ ਐਸੋਸੀਏਸਨ, ਜਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਦੇ ਅਹੁੱਦੇਦਾਰਾਂ ਤੇ ਸਪੋਰਟਸ ਵਿਭਾਗ ਦੇ ਨੌਜ਼ਵਾਨ ਲੜਕੇ ਅਤੇ ਲੜਕੀਆਂ ਨੇ ਭਾਗ ਲਿਆ।
ਇਸ ਮਹਾਂਉਤਸਵ ਦੌੜ ਨੂੰ ਮੁੱਖ ਮਹਿਮਾਨ ਵਜੋਂ ਪਹੁੰਚੇ ਵਧੀਕ ਡਿਪਟੀ ਕਮਿਸ਼ਨਰ ਦੀਪਸ਼ਿਖਾ ਸਰਮਾਂ ਵਲੋਂ ਰਾਸ਼ਟਰੀ ਗੀਤ ਤੋ ਬਆਦ ਹਰੀ ਝੰਡੀ ਦੇ ਰਵਾਨਾ ਕੀਤਾ।ਉਨਾਂ ਨੇ ਨੌਜਵਾਨ ਲੜਕੇ, ਲੜਕੀਆਂ, ਵਲੰਟੀਅਰਾਂ ਨੂੰ ਸਮਾਜ ਸੇਵਾ ਵੱਲ ਧਿਆਨ ਦੇਣ ਦੇ ਨਾਲ ਨਾਲ ਸਰੀਰਕ ਤੰਦਰੁਸਤੀ ਲਈ ਰੌਜ਼ਾਨਾ ਘੱਟ ਤੋਂ ਘੱਟ ਅੱਧਾ ਘੰਟਾ ਕੱਢਣ ਦੀ ਅਪੀਲ ਕੀਤੀ।
ਵਧੀਕ ਡਿਪਟੀ ਕਮਿਸ਼ਨਰ ਨੇ ਨਹਿਰੂ ਯੁਵਾ ਕੇਂਦਰ ਵਲੋਂ ਆਜ਼ਾਦੀ ਦੀ 75ਵੀਂ ਵਰੇਗੰਢ ਨੂੰ ਸਮਰਪਿਤ ਫਿੱਟ ਇੰਡੀਆ ਫਰੀਡਮ ਰਨ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਦੌੜ ਦੀ ਸ਼ਲਾਘਾ ਕਰਦਿਆਂ ਨਹਿਰੂ ਯੁਵਾ ਕੇਂਦਰ ਨੂੰ ਅਜਿਹੀਆ ਗਤੀਵਿਧੀਆ ਨੂੰ ਵੱਧ ਚੜ ਕੇ ਕਰਵਾਉਣ ਲਈ ਪ੍ਰੇਰਤ ਕੀਤਾ।
ਇਸ ਮੌਕੇ ਸ੍ਰੀ ਯੋਗੇਸ ਮੋਹਨ ਪੰਕਜ (ਨੈਸ਼ਨਲ ਯੂਥ ਐਵਾਰਡੀ) ਨੇ ਹਰ ਇਕ ਨੂੰ ਸਿਹਤਮੰਦ ਅਤੇ ਤੰਦਰੁਸਤ ਰਾਸ਼ਟਰ ਬਣਾਉਣ ਲਈ ਰੋਜ਼ਾਨਾ ਘੰਟਾ ਸਰੀਰਕ ਗਤੀਵਿਧੀਆ ਕਰਨ ਤੇ ਆਪਣੇ ਆਪ ਨੂੰ ਫਿੱਟ ਰੱਖਣ ਲਈ ਸਹੰੁ ਵੀ ਚੁਕਾਈ।
ਇਹ ਦੌੜ ਵੇਰਕਾ ਚੌਕ ਰੂਪਨਗਰ ਤੋ ਕਾਲਜ਼ ਰੋਡ ਰਾਹੀਂ ਬੇਲਾ ਚੌਕ ਤਂੋ ਵਾਪਸ ਵੇਰਕਾ ਚੌਕ ਆ ਕੇ ਸਮਾਪਤ ਹੋਈ।ਦੌੜ ਵਿਚ ਹਿੱਸਾ ਲੈਣ ਵਾਲਿਆ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਪੰਕਜ ਯਾਦਵ ਜਿਲ੍ਹਾਂ ਯੂਥ ਅਫ਼ਸਰ ਨਹਿਰੂ ਯੁਵਾ ਕੇਂਦਰ ਤੇ ਸ਼ੁਖਦਰਸਨ ਸਿੰਘ ਸਾਬਕਾ ਜਿਲ੍ਹਾਂ ਯੂਥ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਵਲੋਂ ਰਿਫਰੈਸ਼ਮੈਂਟ ਤੋ ਬਆਦ ਭਾਗਦਾਰੀ ਸਰਟੀਫਿਕੇਟ ਵੰਡੇ ਗਏ।
ਇਸ ਮੌਕੇ ਜਿਲ੍ਹਾ ਖੇਡ ਅਫ਼ਸਰ ਸ੍ਰੀ ਰੁਪੇਸ਼ ਕੁਮਾਰ, ਨੈਸ਼ਨਲ ਐਵਾਡਰੀ ਸਤਨਾਮ ਸਿੰਘ ਸੱਤੀ, ਯਸ਼ਵੰਤ ਬਸੀ, ਮੈਡਮ ਵਿਮਲਾਂ ਬੁਧੀਰਾਜਾ, ਮੈਡਮ ਰੀਕਾ, ਸ਼ਿਵ ਸੈਣੀ, ਮੈਡਮ ਆਦਰਸ਼ ਸਰਮਾਂ, ਗੁਰਬਚਨ ਸਿੰਘ ਸੌਢੀ, ਅਮਰਜੀਤ ਪੰਜੌਲੀ, ਰਾਜਿੰਦਰ ਸੈਣੀ, ਸ੍ਰੀ ਵਨੀਤ, ਅਵਿੰਦਰ ਰਾਜੂ ਉਘੇ ਰੰਗਕਰਮੀ, ਯੋਗੇਸ ਕੱਕੜ ਲੋਕ ਭਲਾਈ ਕਲੱਬ ਤੇ ਤੇਜਪਾਲ ਸਿੰਘ ਆਦਿ ਹਾਜਿਰ ਸਨ।

Spread the love