ਜ਼ਿਲ੍ਹਾ ਸਿੱਖਿਆ ਅਫ਼ਸਰ ਸ ਜਰਨੈਲ ਸਿੰਘ ਵੱਲੋਂ ਕੀਤਾ ਗਿਆ ਟੀਮ ਨੂੰ ਸਨਮਾਨਿਤ

ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਨੂੰ ਦਿੱਤੀ ਗਈ ਹੱਲਾਸ਼ੇਰੀ
ਰੂਪਨਗਰ 8 ਸਤੰਬਰ 2021
ਜ਼ਿਲ੍ਹਾ ਸਿੱਖਿਆ ਅਫ਼ਸਰ ਸ ਜਰਨੈਲ ਸਿੰਘ ਵੱਲੋਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਸਾਨੂੰ ਇਸ ਟੀਮ ਤੋਂ ਹੋਰ ਵੀ ਬਹੁਤ ਆਸਾਂ ਹਨ ਕਿ ਉਹ ਅਗੇਰੇ ਨੂੰ ਵੀ ਮਿਹਨਤ ਕਰਕੇ ਰੋਪੜ੍ਹ ਜ਼ਿਲ੍ਹੇ ਨੂੰ ਉਚਾਈਆਂ ਉੱਤੇ ਲੈ ਕੇ ਜਾਣਗੇ।ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ ਚਰਨਜੀਤ ਸਿੰਘ ਸੋਢੀ ਨੇ ਕਿਹਾ ਰੋਪੜ੍ਹ ਜ਼ਿਲੇ੍ਹ ਨੂੰ ਸਮਾਰਟ ਬਣਾਉਣ ਲਈ ਮੈਡਮ ਸੰਦੀਪ ਕੌਰ ਅਤੇ ਉਨ੍ਹਾਂ ਦੀ ਟੀਮ ਦਾ ਕਾਰਜ ਵੀ ਸਲਾਹੁਣਯੋਗ ਹੈ।ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਰੋਪੜ੍ਹ ਦੇ ਜ਼ਿਲ੍ਹਾ ਕੋਆਰਡੀਨੇਟਰ ਰਾਬਿੰਦਰ ਸਿੰਘ ਰੱਬੀ ਨੇ ਕਿਹਾ ਕਿ ਟੀਮ ਪੂਰੀ ਨਿਸ਼ਠਾ ਨਾਲ ਕਾਰਜ ਕਰਦੀ ਹੈ ਅਤੇ ਅੱਗੇ ਵੀ ਕਰਦੀ ਰਹੇਗੀ।ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਲਖਵਿੰਦਰ ਸਿੰਘ ਨੇ ਮੰਚ ਸੰਚਾਲਨ ਕਰਦਿਆਂ ਟੀਮ ਦੇ ਕਾਰਜਾਂ ਦੀ ਵਿਆਖਿਆ ਕੀਤੀ।ਇਸ ਮੌਕੇ ਸਾਬਕਾ ਬੀ ਪੀ ਈ ਓ ਸ ਗੁਰਸ਼ਰਨ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।ਉਨ੍ਹਾਂ ਵਿਭਾਗ ਵਿੱਚ ਕੀਤੇ ਆਪਣੇ ਕਾਰਜਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ।ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਸਮਾਰਟ ਸਕੂਲ ਮੈਡਮ ਸੰਦੀਪ ਕੌਰ ਨੇ ਭਾਵਨਾਤਮਿਕ ਗੱਲਾਂ ਸਾਂਝੀਆਂ ਕੀਤੀਆਂ।ਸਨਮਾਨਿਤ ਹੋਣ ਵਾਲਿਆਂ ਵਿੱਚ ਸੀ ਐਚ ਟੀ ਸੰਜੀਵ ਕੁਮਾਰ ਬਜਰੂੜ, ਬੀ ਐਨ ਓ ਬਲਵਿੰਦਰ ਸਿੰਘ ਮੀਆਂਪੁਰ, ਸੀ ਐਚ ਟੀ ਦਵਿੰਦਰ ਸਿੰਘ, ਬੀ ਪੀ ਈ ਓ ਸਤਵਿੰਦਰ ਸਿੰਘ ਮੀਆਂਪੁਰ, ਬੀ ਪੀ ਈ ਓ ਮੈਡਮ ਸੁਦੇਸ਼ ਕੁਮਾਰੀ ਨੰਗਲ, ਬੀ ਪੀ ਈ ਓ ਦਰਸ਼ਨ ਸਿੰਘ ਤਖਤਗੜ੍ਹ, ਇੰਦਰ ਸਿੰਘ ਅਤੇ ਰਣਬੀਰ ਸਿੰਘ ਕੀਰਤਪੁਰ ਸਾਹਿਬ, ਰਾਕੇਸ਼ ਕੁਮਾਰ ਨੂਰਪੁਰ ਬੇਦੀ, ਸੱਜਨ ਸਿੰਘ ਸਲੌਰਾ, ਦਵਿੰਦਰ ਸਿੰਘ ਮੋਰਿੰਡਾ, ਬੀ ਐਮ ਟੀ ਅਮਰਜੀਤ ਸਿੰਘ, ਅਨਿਲ ਕੁਮਾਰ ਨੰਗਲ, ਇੰਦਰਦੀਪ ਸਿੰਘ, ਵਰੁਣ ਕੁਮਾਰ ਸ੍ਰੀ ਅਨੰਦਪੁਰ ਸਾਹਿਬ, ਸੁਨੀਲ ਕੁਮਾਰ, ਕੁਲਵੰਤ ਸਿੰਘ ਕੀਰਤਪੁਰ ਸਾਹਿਬ, ਰਾਕੇਸ਼ ਭੰਡਾਰੀ, ਸੰਜੀਵ ਕੁਮਾਰ ਨੂਰਪੁਰ ਬੇਦੀ, ਸਤਨਾਮ ਸਿੰਘ ਤਖਤਗੜ੍ਹ, ਲਖਬੀਰ ਸਿੰਘ ਸਲੌਰਾ, ਸੰਦੀਪ ਕੌਰ, ਵਿਕਾਸ ਰਣਦੇਵ ਰੋਪੜ੍ਹ 2, ਪ੍ਰਦੀਪ ਸਿੰਘ ਮੀਆਂਪੁਰ, ਦਲਜੀਤ ਸਿੰਘ, ਰਾਜਿੰਦਰਪਾਲ ਸਿੰਘ ਬੈਂਸ ਸ੍ਰੀ ਚਮਕੌਰ ਸਾਹਿਬ, ਜਤਿੰਦਰ ਸਿੰਘ, ਵਰਿੰਦਰ ਸਿੰਘ ਮੋਰਿੰਡਾ ਸ਼ਾਮਲ ਸਨ।

Spread the love