ਬਾਗਬਾਨੀ ਵਿਭਾਗ ਵੱਲੋ ਘਰੇਲੂ ਬਗੀਚੀ ਨੂੰ ੳਤਸ਼ਹਿਤ ਕਰਨ ਲਈ ਤਿਆਰ ਕੀਤੀ ਮਿੰਨੀ ਕਿਟ ਡਿਪਟੀ ਕਮਿਸ਼ਨਰ ਨੇ ਕੀਤੀ ਜਾਰੀ

ਬਾਗਬਾਨੀ ਵਿਭਾਗ ਵਲੋਂ ਜ਼ਹਿਰ ਮੁਕਤ ਸਬਜ਼ੀਆਂ ਉਗਾਓ, ਚੰਗੀ ਸਿਹਤ ਪਾਓ ਦਾ ਹੋਕਾ
ਰੂਪਨਗਰ, 15 ਸਤੰਬਰ 2021
ਘਰੇਲੂ ਬਗੀਚੀ ਨੂੰ ੳਤਸ਼ਹਿਤ ਕਰਨ ਡਿਪਟੀ ਕਮਿਸ਼ਨਰ, ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ ਵੱਲੋਂ ਬਾਗਬਾਨੀ ਵਿਭਾਗ ਵੱਲੋ ਤਿਆਰ ਕੀਤੀ ਗਈ ਸਰਦੀ ਰੁੱਤ ਦੇ ਸਬਜ਼ੀ ਬੀਜਾਂ ਦੀ ਮਿੰਨੀ ਕਿੱਟ ਅੱਜ ਇੱਥੇ ਜਾਰੀ ਕੀਤੀ ਗਈ।ੳਨ੍ਹਾਂ ਨੇ ਇਸ ਮੌਕੇ ਬਾਗਬਾਨੀ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਇਸ ਨਾਲ ਜਿਲੇ ਦੇ ਲੋਕਾਂ ਨੂੰ ਘਰੇਲੂ ਪੱਧਰ ਤੇ ਜ਼ਹਿਰ ਮੁਕਤ ਸ਼ਬਜੀਆਂ ਉਗਾਉਣ ਲਈ ਉਤਸ਼ਾਹਾ ਮਿਲੇਗਾ।
ਇਸ ਮੌਕੇ ਤੇ ਗੁਰਜੀਤ ਸਿੰਘ ਬੱਲ ਸਹਾਇਕ ਡਾਇਰੈਕਟਰ ਬਾਗਬਾਨੀ, ਰੂਪਨਗਰ ਨੇ ਦੱਸਿਆ ਕਿ ਜਿੱਥੇ ਇਹ ਜ਼ਹਿਰ ਮੁਕਤ ਸਬਜ਼ੀਆਂ ਸਾਨੂੰ ਚੰਗੀ ਸਿਹਤ ਪ੍ਰਦਾਨ ਕਰਦੀਆਂ ਹਨ।ਉਨ੍ਹਾਂ ਦੱਸਿਆ ਕਿ ਇਸ ਕਿੱਟ ਵਿਚ 9 ਤਰਾਂ ਦੇ ਸਬਜੀਆਂ ਦੇ ਬੀਜ ਦਿੱਤੇ ਗਏ ਹਨ।ਜਿੰਨਾਂ ਵਿਚ ਮੂਲੀ, ਸ਼ਲਗਮ, ਬਰੌਕਲੀ, ਗਾਜਰ, ਪਾਲਕ, ਮੇਥੀ, ਧਨੀਆ, ਚੀਨੀ ਸਰੌਂ ਅਤੇ ਮਟਰ ਸ਼ਾਮਿਲ ਹਨ।ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਕਿੱਟ ਵਿਚ ਦਿਤੇ ਗਏ ਪੈਂਫਲੈਟ ਉੱਪਰ ਇੰਨਾਂ ਸਬਜੀਆਂ ਨੂੰ ਬੀਜਣ ਅਤੇ ਪੈਦਾ ਕਰਨ ਦੀ ਵਿਧੀ ਵੀ ਦੱਸੀ ਗਈ ਹੈ।
ਸ੍ਰੀ ਬੱਲ ਨੇ ਅੱਗੇ ਕਿਹਾ ਕਿ ਘਰ ਵਿਚ ਹੀ ਸਬਜੀਆਂ ਪੈਦਾ ਕਰਨ ਨਾਲ ਸਾਨੂੂੰ ਬਜਾਰ ਤੋਂ ਸਬਜੀਆਂ ਖਰੀਦ ਕੇ ਵੀ ਨਹੀਂ ਲਿਆੳਣੀਆਂ ਪੈਂਦੀਆਂ ਅਤੇ ਨਾਲ ਹੀ ਸਾਨੂੰ ਆਰਥਿਕ ਤੌਰ ਤੇ ਵੀ ਫਾਇਦਾ ਪਹੁੰਚਾਉਦਾ ਹੈ।ਉਨ੍ਹਾਂ ਕਿਹਾ ਕਿ ਘਰ ਵਿਚ ਪੈਦਾ ਕੀਤੀਆਂ ਤਾਜ਼ੀਆਂ ਅਤੇ ਜ਼ਹਿਰ ਮੁਕਤ ਸਬਜੀਆਂ ਖਾਣ ਨਾਲ ਸਾਨੂੰ ਪੋਸਟਿਕ ਤੱਤ ਪ੍ਰਾਪਤ ਹੋਣ ਨਾਲ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ ਅਤੇ ਤੰਦਰੁਸ਼ਤੀ ਬਣੀ ਰਹਿੰਦੀ ਹੈ।
ਇਸ ਮੌਕੇ ਤੇ ਜਿਲ੍ਹਾ ਪੋ੍ਰਗਰਾਮ ਅਫਸਰ ਸ੍ਰੀਮਤੀ ਸੁਮਨਦੀਪ ਕੌਰ, ਤਰਲੋਚਰਨ ਸਿੰਘ, ਗੁਰਜਿੰਦਰ ਸਿੰਘ, ਯੁਵਰਾਜ ਭਾਰਦਵਾਜ ਬਾਗਬਾਨੀ ਵਿਕਾਸ ਅਫਸਰ ਰੂਪਨਗਰ ਅਤੇ ਸੁਮੇਸ ਕੁਮਾਰ ਵੀ ਹਾਜਰ ਸਨ।

Spread the love