ਸ਼ੂਗਰ ਮਿੱਲ ਦਾ 6ਵਾਂ ਆਮ ਇਜਲਾਸ 29 ਸਤੰਬਰ 2021 ਨੂੰ

NEWS MAKHANI

ਫਾਜ਼ਿਲਕਾ 15 ਸਤੰਬਰ 2021
ਸਹਿਕਾਰੀ ਖੰਡ ਮਿੱਲ ਫਾਜ਼ਿਲਕਾ ਦੇ ਚੇਅਰਮੈਨ ਸ੍ਰੀ ਅਸ਼ਵਨੀ ਕੁਮਾਰ ਸਿਆਗ ਵੱਲੋਂ ਕਿਸਾਨ ਭਰਾਵਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿੱਲ ਵੱਲੋਂ ਗੰਨੇ ਦੀ ਬਕਾਇਆ ਰਹਿੰਦੀ ਪੇਮੈਂਟ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਭੇਜ਼ ਦਿੱਤੀ ਗਈ ਹੈ ਤੇ ਹੁਣ ਕੋਈ ਵੀ ਪੇਮੈਂਟ ਬਕਾਇਆ ਨਹੀਂ ਰਹਿੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਲਈ ਇਹ ਵੀ ਵੱਡੀ ਖੁਸ਼ਖਬਰੀ ਹੈ ਕਿ ਪੰਜਾਬ ਸਰਕਾਰ ਵੱਲੋਂ ਗੰਨੇ ਦਾ ਰੇਟ 310 ਰੁਪਏ ਤੋਂ ਵਧਾ ਕੇ ਇਸ ਸੀਜਨ 2021-22 ਤੋਂ 360 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ, ਜਿਸ ਕਰਕੇ ਗੰਨੇ ਦੀ ਫਸਲ ਕਾਫੀ ਲਾਹੇਵੰਦ ਹੋ ਗਈ ਹੈ। ਇਸ ਲਈ ਮਿੱਲ ਏਰੀਏ ਦੇ ਗੰਨਾ ਕਾਸ਼ਤਕਾਰਾਂ ਨੂੰ ਪੁਰਜੋਰ ਅਪੀਲ ਕੀਤੀ ਜਾਂਦੀ ਹੈ ਕਿ ਉਹ ਵੱਧ ਤੋਂ ਵੱਧ ਗੰਨੇ ਦੀ ਬਿਜਾਈ ਕਰਕੇ ਇਸ ਖੰਡ ਮਿੱਲ ਤੇ ਇਲਾਕੇ ਨੂੰ ਖੁਸ਼ਹਾਲ ਰੱਖਣ।
ਮਿੱਲ ਦੇ ਚੇਅਰਮੈਨ ਵੱਲੋਂ ਅਪੀਲ ਕੀਤੀ ਗਈ ਕਿ ਮਿੱਲ ਦਾ 6ਵਾਂ ਆਮ ਇਜਲਾਸ 29 ਸਤੰਬਰ 2021 ਨੂੰ ਮਿੱਲ ਅੰਦਰ ਸਵੇਰੇ 11 ਵਜੇ ਰੱਖਿਆ ਗਿਆ ਹੈ, ਜਿਸ ਵਿੱਚ ਮਿੱਲ ਦੇ ਸਮੁੱਚੇ ਹਿੱਸੇਦਾਰਾਂ ਨੂੰ ਸਮੇਂ-ਸਿਰ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ। ਇਸ ਇਜਲਾਸ ਦੌਰਾਨ ਪੰਜਾਬ ਗੰਨਾ ਖੋਜ਼ ਕੇਂਦਰਾਂ ਦੇ ਗੰਨਾ ਮਾਹਿਰ ਸਾਇਸਦਾਨ ਸ਼ਾਮਿਲ ਹੋ ਕੇ ਗੰਨੇ ਦੀ ਫਸਲ ਸਬੰਧੀ ਨਵੀਂ ਤਕਨੀਕ ਵਿੱਧੀ ਰਾਹੀਂ ਘੱਟ ਲਾਗਤ ਲੱਗਾ ਕੇ ਵੱਧ ਮੁਨਾਫਾ ਪ੍ਰਾਪਤ ਕਰਨ ਬਾਰੇ ਭਰਪੂਰ ਜਾਣਕਾਰੀ ਦੇਣਗੇ।

Spread the love