ਜ਼ਿਲ੍ਹੇ ਵਿੱਚ ਕੱਲ੍ਹ 16 ਸਤੰਬਰ ਨੂੰ 95 ਥਾਵਾਂ ‘ਤੇ ਲੱਗਣਗੇ ਮੈਗਾ ਟੀਕਾਕਰਨ ਕੈਂਪ

SHENA AGARWAL
ਸੇਵਾਂ ਕੇਂਦਰਾਂ ਵਿਚ ਖਾਣ ਵਾਲੇ ਪਦਾਰਥਾਂ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਸਬੰਧੀ ਦੋ ਨਵੀਆਂ ਸੇਵਾਵਾਂ ਸ਼ੁਰੂ

ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਵੱਲੋਂ ਕੋਵਿਡ ਤੋਂ ਬਚਾਅ ਲਈ ਜ਼ਿਲ੍ਹਾ ਵਾਸੀਆਂ ਨੂੰ ਟੀਕਾਕਰਨ ਕਰਵਾਉਣ ਦੀ ਅਪੀਲ
ਨਵਾਂਸ਼ਹਿਰ, 15 ਸਤੰਬਰ 2021 ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਜੀ ਦੀ ਯੋਗ ਅਗਵਾਈ ਹੇਠ ਜ਼ਿਲ੍ਹੇ ਵਿੱਚ ਕੋਵਿਡ-19 ‘ਤੇ ਕਾਬੂ ਪਾਉਣ ਅਤੇ ਵੱਧ ਤੋਂ ਵੱਧ ਲੋਕਾਂ ਦੀ ਵੈਕਸੀਨੇਸ਼ਨ ਕਰਨ ਲਈ ਸ਼ਹਿਰ ਅਤੇ ਪਿੰਡ ਪੱਧਰ ‘ਤੇ 16 ਸਤੰਬਰ ਨੂੰ 95 ਮੈਗਾ ਟੀਕਾਕਰਨ ਕੈਂਪ ਲਾਏ ਜਾ ਰਹੇ ਹਨ।
ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਸਿਹਤ ਬਲਾਕ ਨਵਾਂਸ਼ਹਿਰ ਵਿਚ 13, ਬਲਾਚੌਰ ਵਿਚ 11, ਮੁਜ਼ੱਫਰਪੁਰ ਵਿਚ 17, ਮੁਕੰਦਪੁਰ ਵਿਚ 21, ਸੁੱਜੋਂ ਵਿੱਚ 15, ਸੜੋਆ ਵਿਚ 14 ਅਤੇ ਬੰਗਾ ਵਿਚ 4 ਸਥਾਨਾਂ ਉੱਤੇ ਮੈਗਾ ਟੀਕਾਕਰਨ ਡਰਾਈਵ ਤਹਿਤ ਕੋਵਿਡ ਰੋਕੂ ਟੀਕਾਕਰਨ ਕੀਤਾ ਜਾਵੇਗਾ।
ਮੈਗਾ ਟੀਕਾਕਰਨ ਡਰਾਈਵ ਤਹਿਤ ਭਲਕੇ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ‘ਚ ਕੋਵਿਡ ਟੀਕਾਕਰਨ ਦੇ ਮੈਗਾ ਕੈਂਪ ਲਾ ਕੇ 18 ਸਾਲ ਤੋਂ ਉੱਪਰ ਉਮਰ ਦੇ ਯੋਗ ਵਿਅਕਤੀਆਂ ਨੂੰ ਦੋਵੇਂ ਪਹਿਲੀ ਡੋਜ ਅਤੇ ਦੂਜੀ ਡੋਜ ਲਗਾਈ ਜਾਵੇਗੀ। ਇਹ ਮੈਗਾ ਡਰਾਈਵ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਚੱਲੇਗੀ।
16 ਸਤੰਬਰ ਨੂੰ ਜਿਨ੍ਹਾਂ ਸਥਾਵਾਂ ਉੱਤੇ ਕੋਵਿਡ ਰੋਕੂ ਮੈਗਾ ਟੀਕਾਕਰਨ ਕੈਂਪ ਲਗਾਏ ਜਾਣਗੇ, ਉਨ੍ਹਾਂ ਵਿਚ ਸਿਹਤ ਬਲਾਕ ਨਵਾਂਸ਼ਹਿਰ ਅਧੀਨ ਪੈਂਦੇ ਸ਼ਹਿਰੀ ਖੇਤਰ ਗੁਰੁ ਨਾਨਕ ਨਗਰ ਗੁਰਦੁਆਰਾ ਸਾਹਿਬ, ਚੰਡੀਗੜ੍ਹ ਰੋਡ ਨਵਾਂਸ਼ਹਿਰ, ਸ਼ੂਗਰ ਮਿੱਲ, ਬੰਗਾ ਰੋਡ ਨਵਾਂਸ਼ਹਿਰ, ਬੱਸ ਸਟੈਂਡ ਨਵਾਂਸ਼ਹਿਰ, ਰਾਧਾ ਸੁਆਮੀ ਸਤਿਸੰਗ ਘਰ ਸਲੋਹ ਰੋਡ ਨਵਾਂਸ਼ਹਿਰ, ਮੰਜੀ ਸਾਹਿਬ ਗੁਰਦੁਆਰਾ ਸਾਹਿਬ, ਬੰਗਾ ਰੋਡ ਨਵਾਂਸ਼ਹਿਰ, ਦਾਣਾ ਮੰਡੀ ਨਵਾਂਸ਼ਹਿਰ, ਅਰਬਨ ਪ੍ਰਾਈਮਰੀ ਹੈਲਥ ਸੈਂਟਰ ਨਵਾਂਸ਼ਹਿਰ, ਰਾਮ ਸ਼ਰਨ ਆਸ਼ਰਮ ਲਾਲ ਚੌਂਕ ਨਵਾਂਸ਼ਹਿਰ, ਗੁਰੁ ਨਾਨਕ ਸੇਵਾ ਸੁਸਾਇਟੀ, ਚੰਡੀਗੜ੍ਹ ਰੋਡ ਨਵਾਂਸ਼ਹਿਰ, ਸ੍ਰੀ ਗੁਰੁ ਰਵਿਦਾਸ ਗੁਰਦੁਆਰਾ ਨਵੀਂ ਆਬਾਦੀ ਨਵਾਂਸ਼ਹਿਰ, ਸ਼ਿਵ ਮੰਦਿਰ ਕੱਚਾ ਟੋਬਾ ਕੁਲਾਮ ਰੋਡ ਨਵਾਂਸ਼ਹਿਰ, ਸ਼ਿਵ ਮੰਦਿਰ ਆਰੀਆ ਸਮਾਜ ਰੋਡ ਨਵਾਂਸ਼ਹਿਰ, ਸ਼ਿਵ ਧਾਮ ਮੰਦਿਰ ਸਲੋਹ ਰੋਡ ਨਵਾਂਸ਼ਹਿਰ ਸ਼ਾਮਲ ਹਨ। ਸਿਹਤ ਬਲਾਕ ਮੁਕੰਦਪੁਰ ਅਧੀਨ ਪੈਂਦੇ ਪਿੰਡ ਕੱਟ, ਚਾਹਲ ਕਲਾਂ, ਕਮਾਮ, ਗੁਣਾਚੌਰ, ਝਿੰਗੜਾਂ, ਫੰਬਰਾ, ਉੜਾਪਰ, ਚੱਕ ਰਾਮੂ, ਨੂਰਪੁਰ, ਖਾਨਪੁਰ, ਲੱਖਪੁਰ, ਰਾਏਪੁਰ ਡੱਬਾ, ਮਜ਼ਾਰਾ ਨੌ ਅਬਾਦ, ਮੀਰਪੁਰ ਲੱਖਾ, ਮੱਲਪੁਰ, ਗੜਪਧਾਨਾ, ਔੜ, ਜਗਤਪੁਰ, ਮੁਕੰਦਪੁਰ ਤੇ ਬਲੋਵਾਲ ਅਤੇ ਸਿਹਤ ਬਲਾਕ ਬਲਾਚੌਰ ਅਧੀਨ ਪੈਂਦੇ ਸ਼ਹਿਰੀ ਖੇਤਰ ਬਲਾਚੌਰ, ਪਿੰਡ ਟੌਂਸਾ, ਰਿਆਤ ਬਾਹਰਾ ਕਾਲਜ, ਪਿੰਡ ਅਕਲੀਆ, ਥੋਪੀਆ, ਅਦੋਆਨਾ, ਕਾਠਗੜ੍ਹ, ਰੱਤੇਵਾਲ ਕਾਲਜ, ਸੁੱਜੋਵਾਲ, ਮਹਿੰਦੀਪੁਰ ਵਿਚ ਟੀਕੇ ਲਗਾਏ ਜਾਣਗੇ। ਸ਼ਹਿਰੀ ਖੇਤਰ ਬੰਗਾ ਅਧੀਨ ਗੁਰ ਰਵਿਦਾਸ ਗੁਰਦੁਆਰਾ ਸੰਧਵਾਂ, ਚੋਕਾ ਦਰਵਾਜਾ ਪਿੰਡ ਮੰਦਾਲੀ, ਐੱਸ.ਐੱਨ. ਕਾਲਜ ਬੰਗਾ ਤੇ ਕਮਿਊਨਿਟੀ ਸਿਹਤ ਕੇਂਦਰ ਬੰਗਾ ਵਿਖੇ ਟੀਕਾਕਰਨ ਹੋਵੇਗਾ। ਸਿਹਤ ਬਲਾਕ ਮੁਜ਼ੱਫਰਪੁਰ ਅਧੀਨ ਕਮੇਟੀ ਘਰ ਰਾਹੋਂ, ਕਮਿਊਨਿਟੀ ਸੈਂਟਰ ਉਸਮਾਨਪੁਰ, ਗੁਰਦੁਆਰਾ ਸਾਹਿਬ ਸਲੋਹ, ਮਿੰਨੀ ਪੀ.ਐੱਸ.ਸੀ. ਸਲੋਹ, ਗੁਰਦੁਆਰਾ ਸਾਹਿਬ ਘਟਾਰੋਂ, ਗੁਰਦੁਆਰਾ ਸਾਹਿਬ ਸ਼ੇਖਾ ਮਜ਼ਾਰਾ, ਗੁਰਦੁਆਰਾ ਸਾਹਿਬ ਸਨਾਵਾ, ਗੁਰਦੁਆਰਾ ਸਾਹਿਬ ਲੰਗੜੋਆ, ਗੁਰਦੁਆਰਾ ਸਾਹਿਬ ਮੱਲਪੁਰ ਅੜਕਾਂ, ਪੰਚਾਇਤ ਘਰ ਵਜ਼ੀਦਪੁਰ, ਗੁਰਦੁਆਰਾ ਸਾਹਿਬ ਕਰਿਆਮ, ਪਿੰਡ ਸ਼ਮਸ਼ਪੁਰ, ਗੁਰਦੁਆਰਾ ਸਾਹਿਬ ਦਿਲਾਵਰਪੁਰ, ਗੁਰਦੁਆਰਾ ਸਾਹਿਬ ਬੜਵਾ, ਗੁਰਦੁਆਰਾ ਸਾਹਿਬ ਭੰਗਲ ਕਲਾਂ, ਗੁਰਦੁਆਰਾ ਸਾਹਿਬ ਕੋਟ ਰਾਂਝਾ, ਗੁਰਦੁਆਰਾ ਸਾਹਿਬ ਮੁਬਾਰਕਪੁਰ ਵਿਖੇ ਟੀਕਾਕਰਨ ਕੀਤਾ ਜਾਵੇਗਾ। ਸਿਹਤ ਬਲਾਕ ਸੁੱਜੋਂ ਅਧੀਨ ਪਿੰਡ ਖੋਤੜਾ, ਪਠਲਾਵਾ, ਬੈਂਸ, ਹੀਊਂ, ਮੇਹਲੀ, ਬਹਿਰਾਮ, ਮੱਲੂ ਪੋਤਾ, ਕੂਲਥਾਮ, ਲਧਾਨਾ ਝਿੱਕਾ, ਕਰੀਹਾ, ਕਰਨਾਨਾ ਤੇ ਮੰਗੂਵਾਲ ਵਿਖੇ ਟੀਕਾਕਰਨ ਮੁਹਿੰਮ ਚੱਲੇਗੀ। ਇਸੇ ਤਰ੍ਹਾਂ ਸਿਹਤ ਬਲਾਕ ਸੜੋਆ ਅਧੀਨ ਪਿੰਡ ਦਿਆਲ, ਸਹੁੰਗੜਾ, ਛਦੌੜੀ, ਹਿਆਤਪੁਰ ਰੁੜੀ, ਜੈਨਪੁਰ, ਰੱਖੜਾ ਢਾਹਾਂ, ਕੌਲਗੜ੍ਹ, ਬਛੌੜੀ, ਸਧਰਾਂ, ਟੋਰੋਵਾਲ, ਕਟਵਾਰਾ, ਚੰਦਿਆਨੀ ਖੁਰਦ, ਮਾਹੀਪੁਰ ਅਤੇ ਮੱਲੇਵਾਲ ਸਮੇਤ ਜ਼ਿਲ੍ਹੇ ਵਿੱਚ ਕੁੱਲ 95 ਸਥਾਨਾਂ ਉੱਤੇ ਟੀਕੇ ਲਗਾਏ ਜਾਣਗੇ।
ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਸਟੇਟ ਤੋਂ ਜ਼ਿਲ੍ਹੇ ਲਈ ਵੈਕਸੀਨ ਦੀਆਂ 20 ਹਜ਼ਾਰ ਖੁਰਾਕਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਨੂੰ ਸਿਹਤ ਵਿਭਾਗ ਨੇ ਇਕ ਹੀ ਦਿਨ ਵਿੱਚ ਲਗਾਉਣ ਦਾ ਟੀਚਾ ਮਿੱਥਿਆ ਹੈ। ਜ਼ਿਲ੍ਹੇ ਦੇ ਸਮੂਹ ਸਿਹਤ ਬਲਾਕਾਂ ‘ਚ ਲਾਭਪਾਤਰੀਆਂ ਦੀ ਜ਼ਰੂਰਤ ਅਨੁਸਾਰ ਵੈਕਸੀਨ ਵੰਡ ਦਿੱਤੀ ਗਈ ਹੈ।
ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਕੱਲ੍ਹ ਨੂੰ ਲੱਗਣ ਜਾ ਰਹੇ ਮੈਗਾ ਕੈਂਪਾਂ ਵਿੱਚ ਪਹੁੰਚ ਕੇ ਜ਼ਿਲ੍ਹੇ ਦੇ 18 ਸਾਲ ਤੋਂ ਉੱਪਰ ਉਮਰ ਦੇ ਵੱਧ ਤੋਂ ਵੱਧ ਵਿਅਕਤੀਆਂ ਨੂੰ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ।

 

Spread the love