ਨਯਾ ਗਾਂਵ, 15 ਸਤੰਬਰ 2021 ਪੰਜਾਬ ਸਰਕਾਰ ਅਤੇ ਮੰਦਰ ਕਮੇਟੀ ਦੇ ਸਹਿਯੋਗ ਨਾਲ ਨਵੀਂ ਬਣੀ ਪ੍ਰਾਚੀਨ ਮਾਤਾ ਕਾਂਸਾ ਦੇਵੀ ਮੰਦਰ ਨੂੰ ਜਾਂਦੀ ਸੜਕ ਦਾ ਉਦਘਾਟਨ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਕੀਤਾ ਗਿਆ। ਜਿਨ੍ਹਾਂ ਨਾਲ ਯਾਦਵਿੰਦਰ ਸਿੰਘ ਕੰਗ ਸੀਨੀਅਰ ਵਾਈਸ ਚੇਅਰਮੈਨ ਇੰਫੋਟੈੱਕ, ਰਵਿੰਦਰਪਾਲ ਸਿੰਘ ਪਾਲੀ ਚੇਅਰਮੈਨ ਅਤੇ ਪਵਨ ਦੀਵਾਨ ਚੇਅਰਮੈਨ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਵੀ ਮੌਜੂਦ ਰਹੇ।
ਹੋਰ ਪੜ੍ਹੋ :-ਰੇਲ ਮੰਤਰੀ ਨੂੰ ਮਿਲੇ ਐਮ.ਪੀ ਮਨੀਸ਼ ਤਿਵਾੜੀ; ਬਲਾਚੌਰ ਨੂੰ ਰੇਲ ਲਿੰਕ ਨਾਲ ਜੋੜਨ ਅਤੇ ਰੋਪੜ ਰੇਲਵੇ ਸਟੇਸ਼ਨ ਚ ਸੁਧਾਰ ਦੀ ਕੀਤੀ ਮੰਗ
ਜ਼ਿਕਰਯੋਗ ਹੈ ਕਿ ਮੰਦਰ ਚ ਆਉਣ ਵਾਲੇ ਸ਼ਰਧਾਲੂਆਂ ਨੂੰ ਰਸਤਾ ਖ਼ਰਾਬ ਹੋਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਸੰਬੰਧ ਚ ਐੱਮ.ਪੀ ਤਿਵਾੜੀ ਵੱਲੋਂ ਪੰਜਾਬ ਸਰਕਾਰ ਕੋਲ ਮਾਮਲਾ ਚੁੱਕੇ ਜਾਣ ਤੋਂ ਬਾਅਦ ਮੰਦਰ ਕਮੇਟੀ ਦੇ ਸਹਿਯੋਗ ਨਾਲ ਨਵੀਂ ਸੜਕ ਦਾ ਨਿਰਮਾਣ ਕੀਤਾ ਗਿਆ ਹੈ।
ਇਸ ਮੌਕੇ ਉਕਤ ਸੜਕ ਨੂੰ ਲੋਕਾਂ ਨੂੰ ਸਮਰਪਿਤ ਕਰਦੇ ਹੋਏ ਐਮ.ਪੀ ਤਿਵਾੜੀ ਨੇ ਕਿਹਾ ਕਿ ਲੋਕ ਸਭਾ ਹਲਕੇ ਦਾ ਸਰਬਪੱਖੀ ਵਿਕਾਸ ਉਨ੍ਹਾਂ ਦਾ ਇੱਕੋਮਾਤਰ ਉਦੇਸ਼ ਹੈ ਅਤੇ ਵਿਕਾਸ ਦੀ ਰਾਹ ਵਿੱਚ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਜਿਨ੍ਹਾਂ ਨੇ ਇਸ ਦੌਰਾਨ ਇਲਾਕੇ ਦੇ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਨੂੰ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਹਰਮੇਸ਼ ਮੇਸ਼ੀ ਕੌਂਸਲਰ ਕਾਂਸਲ, ਸੁਸ਼ੀਲ ਕੁਮਾਰ ਕੌਂਸਲਰ, ਜੋਗਿੰਦਰ ਗਿਰ ਨੰਬਰਦਾਰ, ਕਾਕਾ ਰਾਮ, ਪੂਰਨ ਚੰਦ ਜੰਗੂ, ਗੁਰਮੀਤ ਸਿੰਘ ਬੈਂਸ, ਅਜੈ ਸ਼ਰਮਾ, ਚੌਧਰੀ ਅਵਤਾਰ ਨੰਬਰਦਾਰ, ਦਵਿੰਦਰ ਸ਼ਰਮਾ, ਫਕੀਰ ਚੰਦ ਵੀ ਮੌਜੂਦ ਰਹੇ।