ਅਧਿਆਪਕ ਬੱਚਿਆਂ ਨੂੰ ਕਰਵਾਈ ਜਾ ਰਹੀ ਤਿਆਰੀ ਦਾ ਰੱਖਣਾ ਸਮੂੱਚਾ ਰਿਕਾਰਡ:- ਨਰੇਸ ਪਨਿਆੜ
ਪਠਾਨਕੋਟ, 21 ਸਤੰਬਰ 2021
ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਜੋ ਟੈਸਟ 12 ਨਵੰਬਰ 2021 ਨੂੰ ਲਿਆ ਜਾ ਰਿਹਾ ਹੈ,ਦੀ ਤਿਆਰੀ ਸਬੰਧੀ ਸਮੁੱਚੇ ਪੰਜਾਬ ਅੰਦਰ ਜਿਥੇ ਅਧਿਆਪਕ ਵਰਗ ਵੱਲੋਂ ਪੂਰੇ ਜੋਰ ਸੋਰ ਨਾਲ ਤਿਆਰੀ ਕਰਵਾਈ ਜਾ ਰਹੀ ਹੈ।
ਉੱਥੇ ਹੀ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਵੱਲੋਂ ਵੀ ਸਕੂਲਾਂ ਵਿੱਚ ਜਾ ਕੇ ਅਧਿਆਪਕਾਂ ਦੁਆਰਾ ਟੈਸਟ ਸਬੰਧੀ ਕਰਵਾਈ ਜਾ ਰਹੀ ਤਿਆਰੀ ਦਾ ਜਾਇਜਾ ਲੈਕੇ ਅਧਿਆਪਕਾਂ ਨੂੰ ਯੋਗ ਅਗਵਾਈ ਦਿੱਤੀ ਜਾ ਰਹੀ ਹੈ। ਇਸਦੇ ਨਾਲ ਹੀ ਅਧਿਆਪਕਾਂ ਨਾਲ ਕਲੱਸਟਰ ਪੱਧਰੀ ਮੀਟਿੰਗਾਂ ਕਰਕੇ ਵੀ ਉਨ੍ਹਾਂ ਨੂੰ ਵਿਭਾਗ ਦੇ ਦਿਸਾ ਨਿਰਦੇਸਾਂ ਵੱਲੋਂ ਜਾਣੂ ਕਰਵਾਇਆ ਜਾ ਰਿਹਾ ਹੈ।
ਹੋਰ ਪੜ੍ਹੋ :-ਡੀ.ਈ.ਓ.ਸੈਕੰ: ਵੱਲੋਂ ਨੈਸਨਲ ਅਚੀਵਮੈਂਟ ਸਰਵੇ ਸਬੰਧੀ ਸਕੂਲਾਂ ਦਾ ਕੀਤਾ ਦੌਰਾ।
ਜਿਲ੍ਹਾ ਪਠਾਨਕੋਟ ਦੇ ਬਲਾਕ ਪਠਾਨਕੋਟ-2 ਦੇ ਬੀਪੀਈਓ ਨਰੇਸ ਪਨਿਆੜ ਵੱਲੋਂ ਵੀ ਰੋਜਾਨਾ ਬਲਾਕ ਦੇ ਸਕੂਲਾਂ ਦਾ ਦੌਰਾ ਕਰਕੇ ਅਧਿਆਪਕਾਂ ਵੱਲੋਂ ਨੈਸਨਲ ਅਚੀਵਮੈਂਟ ਸਰਵੇ ਸਬੰਧੀ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਦਾ ਜਾਇਜਾ ਲਿਆ ਜਾ ਰਿਹਾ ਹੈ ਅਤੇ ਤਿਆਰੀ ਕਰਵਾ ਰਹੇ ਵੱਖ -ਵੱਖ ਅਧਿਆਪਕਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕਰਦੇ ਹੋਏ ਪੇਸ ਆ ਰਹੀਆਂ ਮੁਸਕਿਲਾਂ ਦਾ ਮੌਕੇ ਤੇ ਢੁੱਕਵਾਂ ਹੱਲ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਪੀਈਓ ਨਰੇਸ ਪਨਿਆੜ ਨੇ ਦੱਸਿਆ ਕਿ ਹਰ ਵਿਸ਼ੇ ਦੀ ਤਿਆਰੀ ਸਬੰਧੀ ਜੋ ਵੀ ਅਧਿਆਪਕ ਦੁਆਰਾ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਹੈ, ਉਸ ਦਾ ਸਮੁੱਚਾ ਰਿਕਾਰਡ ਰੱਖਿਆ ਹੋਇਆ ਹੈ,ਅਤੇ ਵਿਭਾਗ ਵੱਲੋਂ ਜਾਰੀ ਸਮੇਂ-ਸਮੇਂ ਸਿਰ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾ ਰਹੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਇਹ ਪ੍ਰੀਖਿਆ ਪਾਸ ਕਰਨ ਯੋਗ ਹੀ ਨਾ ਬਣਾਇਆ ਜਾਵੇ, ਸਗੋਂ ਵੱਧ ਤੋਂ ਵੱਧ ਅੰਕ ਪ੍ਰਾਪਤ ਕਰਨ ਦੇ ਯੋਗ ਵੀ ਬਣਾਇਆ ਜਾਵੇ, ਉਨ੍ਹਾਂ ਇਹ ਵੀ ਦੱਸਿਆ ਕਿ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕ ਵਾਧੂ ਸਮਾਂ ਲਾ ਕੇ ਨੈਸ਼ਨਲ ਅਚੀਵਮੈਂਟ ਟੈਸਟ ਦੀ ਤਿਆਰੀ ਕਰਵਾ ਰਹੇ ਹਨ ।