ਨਵਾਂਸ਼ਹਿਰ, 28 ਸਤੰਬਰ 2021
ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਦੀ ਅਗਵਾਈ ਹੇਠ ਜ਼ਿਲ੍ਹੇ ਵਿਚ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੇ ਤੀਜੇ ਦਿਨ 0-5 ਸਾਲ ਦੇ 1490 ਪ੍ਰਵਾਸੀ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲ਼ਾਈਆਂ ਗਈਆਂ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਬਲਵਿੰਦਰ ਕੁਮਾਰ ਨੇ ਦੱਸਿਆ ਕਿ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੇ ਅੱਜ ਤੀਜੇ ਦਿਨ ਜਿਲ੍ਹੇ ਅੰਦਰ ਕੁੱਲ 1490 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਇਸ ਤਰ੍ਹਾਂ ਤਿੰਨ ਦਿਨਾਂ ਵਿੱਚ ਹੁਣ ਤੱਕ 6000 ਬੱਚਿਆਂ ਨੇ ਪੋਲੀਓ ਰੋਕੂ ਬੂੰਦਾਂ ਪੀ ਲਈਆਂ ਹਨ, ਜਿਸ ਨਾਲ ਜ਼ਿਲੇ ਨੇ 100 ਫੀਸਦੀ ਤੋਂ ਵੱਧ ਟੀਚਾ ਹਾਸਲ ਕਰ ਲਿਆ ਹੈ। ਅੱਜ ਸਿਹਤ ਬਲਾਕ ਨਵਾਂਸ਼ਹਿਰ ਵਿਚ 189, ਬੰਗਾ ਵਿਚ 11, ਰਾਹੋਂ ਵਿਚ 83, ਬਲਾਚੌਰ ਅਰਬਨ ਵਿਚ 127, ਮੁਜ਼ੱੱਫਰਪੁਰ ਵਿਚ 609, ਮੁਕੰਦਪੁਰ ਵਿਖੇ 64, ਸੁੱਜੋਂ ਵਿਖੇ 137, ਸੜੋਆ ਵਿਖੇ 61, ਬਲਾਚੌਰ ਰੂਰਲ ਵਿਖੇ 209 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ।