ਨਹਿਰੂ ਯੁਵਾ ਕੇਂਦਰ ਵੱਲੋਂ ‘ਕਲੀਨ ਇੰਡੀਆਂ ਮਿਸ਼ਨ’ ਮੁਹਿੰਮ ਸੁਰੂ

NYK
ਨਹਿਰੂ ਯੁਵਾ ਕੇਂਦਰ ਵੱਲੋਂ 'ਕਲੀਨ ਇੰਡੀਆਂ ਮਿਸ਼ਨ' ਮੁਹਿੰਮ ਸੁਰੂ

ਲੁਧਿਆਣਾ, 2 ਅਕਤੂਬਰ 2021

ਭਾਰਤ ਸਰਕਾਰ ਵੱਲੋਂ ਨੌਜਵਾਨਾਂ ਦੀ ਭਾਗੀਦਾਰੀ ਰਾਹੀ ਸਾਫ ਸਫ਼ਾਈ ਬਾਰੇ ਜਾਗਰੂਕਤਾ ਲਈ 1 ਤੋਂ 31 ਅਕਤੂਬਰ ਤੱਕ “ਕਲੀਨ ਇੰਡੀਆ ਮਿਸ਼ਨ” ਚਲਾਇਆ ਜਾਵੇਗਾ। ਇਸ ਮੁਹਿੰਮ ਦੀ ਸ਼ੁਰੂਆਤ ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਅਮਿਤ ਕੁਮਾਰ ਪੰਚਾਲ ਦੁਆਰਾ ਕੀਤੀ ਗਈ। ਕਲੀਨ ਇੰਡੀਆ ਮਿਸ਼ਨ ਦੀ ਟੀ ਸ਼ਰਟ, ਬੈਨਰ ਵੀ ਲਾਂਚ ਕੀਤਾ ਗਿਆ।

ਹੋਰ ਪੜ੍ਹੋ :-ਬਦਲੇਖੋਰੀ ਨਾਲ ਕਿਸਾਨਾਂ ਨੂੰ ਖੱਜਲ ਕਰ ਰਹੀਆਂ ਹਨ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ: ਭਗਵੰਤ ਮਾਨ

ਉਨ੍ਹਾਂ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਜਿੱਥੇ ਖੁਦ ਆਪਣੇ ਆਲੇ ਦੁਆਲੇ ਦੀ ਸਫ਼ਾਈ ਰੱਖਣ ਓਥੇ ਹੀ ਦੂਜਿਆ ਨੂੰ ਵੀ ਸਫ਼ਾਈ ਰੱਖਣ ਲਈ ਪ੍ਰੇਰਿਤ ਕਰਨ। ਉਨ੍ਹਾਂ ਵਲੰਟੀਅਰਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਜੁੜਨ ਲਈ ਜਾਗਰੂਕ ਕਰਨ ਅਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿਚ ਆਪਣਾ ਯੋਗਦਾਨ ਪਾਉਣ।

ਨਹਿਰੂ ਯੁਵਾ ਕੇਂਦਰ ਦੇ ਅਫਸਰ ਰਸ਼ਮੀਤ ਕੌਰ ਨੇ ਦੱਸਿਆ ਕਿ ਕਲੀਨ ਇੰਡੀਆ ਮਿਸ਼ਨ ਤਹਿਤ ਲੁਧਿਆਣਾ ਜ਼ਿਲੇ ਨੂੰ ਸਾਫ ਸੁਥਰਾ ਰੱਖਣ ਅਤੇ ਸਾਫ਼ ਸਫ਼ਾਈ ਬਾਰੇ ਜਾਗਰੂਕ ਕਰਨ ਲਈ ਵਲੰਟੀਅਰ ਅਤੇ ਟੀਮ ਦੇ ਵਿੱਚ ਬਹੁਤ ਉਤਸੁਕਤਾ ਹੈ ।

Spread the love