ਦਿਮਾਗ ਦੀ ਨਾੜੀ ਫਟਣਾ ਉਮਰੋਂ ਪਹਿਲਾਂ ਮੌਤ ਦਾ ਵੱਡਾ ਕਾਰਨ : ਡਾ. ਗੌਰਵ ਜੈਨ

ਦਿਮਾਗ ਦੀ ਨਾੜੀ
ਦਿਮਾਗ ਦੀ ਨਾੜੀ ਫਟਣਾ ਉਮਰੋਂ ਪਹਿਲਾਂ ਮੌਤ ਦਾ ਵੱਡਾ ਕਾਰਨ : ਡਾ. ਗੌਰਵ ਜੈਨ
ਭਾਰਤ ਵਿਚ ਹਰ ਸਾਲ ਦਿਮਾਗੀ ਨਸਾਂ ਦੀ ਬੀਮਾਰੀ ਦੇ ਡੇਢ ਤੋਂ ਦੋ ਲੱਖ ਨਵੇਂ ਕੇਸ ਸਾਹਮਣੇ ਆਉਂਦੇ ਹਨ : ਡਾ. ਅਮਨਦੀਪ ਸਿੰਘ
ਜੇ ਛੇਤੀ ਪਤਾ ਲੱਗ ਜਾਵੇ ਤਾਂ ਦਿਮਾਗੀ ਨਸਾਂ ਦੀ ਬੀਮਾਰੀ ਜਾਂ ਸਟਰੋਕ ਦਾ ਇਲਾਜ ਸੰਭਵ ਹੈ : ਡਾ. ਮਨੀਸ਼ ਬੁੱਧੀਰਾਜਾ
ਚੰਡੀਗੜ, 7 ਅਕਤੂਬਰ 2021

ਅਲਕੈਮਿਸਟ ਹਸਪਤਾਲ  ਦੇ ਦਿਮਾਗ ਦੀਆਂ ਨਾੜੀਆਂ, ਦਿਮਾਗੀ ਨਾੜੀ ਵਿਚ ਖੂਨ ਦਾ ਕਤਲਾ ਆਉਣ ਵਰਗੀਆਂ ਬੀਮਾਰੀਆਂ ਨਾਲ ਸਬੰਧਤ ਡਾਕਟਰਾਂ ਦੀ ਟੀਮ ਨੇ ਦਿਮਾਗੀ ਨਾੜੀਆਂ ਦੇ ਰੋਗਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮੀਡੀਆ ਨੂੰ ਸੰਬੋਧਨ ਕੀਤਾ। ਅਲਕੈਮਿਸਟ ਦੀ ਟੀਮ ਵਿਚ ਇੰਟਰਵੈਂਸ਼ਨਲ ਨਿਊਰੋਡੀਓਲੋਜੀ ਦੇ ਕੰਸਲਟੈਂਟ ਡਾ. ਅਮਨਦੀਪ ਸਿੰਘ, ਨਿਊਰੋ ਸਰਜਰੀ ਦੀ ਮਾਹਿਰ ਡਾ. ਮਨੀਸ਼ ਬੁੱਧੀਰਾਜਾ ਅਤੇ ਨਿਊਰੋਲੋਜੀ ਦੇ ਕੰਸਲਟੈਂਟ ਡਾ. ਗੌਰਵ ਜੈਨ ਸ਼ਾਮਲ ਸਨ।

ਹੋਰ ਪੜ੍ਹੋ :-ਸ਼੍ਰੋਮਣੀ ਅਕਾਲੀ ਦਲ ਦਾ 5 ਮੈਂਬਰੀ ਵਫਦ ਅੱਜ ਲਖੀਮਪੁਰ ਖੀਰੀ ਜਾਵੇਗੀ

ਡਾ. ਕਰਨਲ ਅਮਨਦੀਪ ਸਿੰਘ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿਮਾਗ ਦੀਆਂ ਨਸਾਂ ਵਿਚ ਖੂਨ ਦਾ ਕਤਲਾ ਆਉਣਾ ਅਤੇ ਦਿਮਾਗੀ ਨਸਾਂ ਵਿਚ ਸੋਜਿਸ਼ ਭਾਰਤ ਵਿਚ ਇਕ ਵੱਡੀ ਮੈਡੀਕਲ ਸਮੱਸਿਆ ਵੱਜੋਂ ਉਭਰ ਰਿਹਾ ਹੈ ਅਤੇ ਹਰ ਸਾਲ ਡੇਢ ਤੋਂ ਦੋ ਲੱਖ ਨਵੇਂ ਕੇਸ ਸਾਹਮਣੇ ਆਉਂਦੇ ਹਨ। ਉਨਾਂ ਦੱਸਿਆ ਕਿ ਇਨਾਂ ਵਿੱਚੋਂ 40 ਫੀਸਦੀ ਕੇਸ ਜਾਨਲੇਵਾ ਸਾਬਿਤ ਹੁੰਦੇ ਹਨ। ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਦਿਮਾਗੀ ਨਾੜੀ ਦੀ ਸੋਜਿਸ਼ ਦੀ ਬੀਮਾਰੀ ਇੰਟਰਵੈਂਸ਼ਨਲ ਤਕਨੀਕਾਂ ਨਾਲ ਠੀਕ ਹੋ ਸਕਦੀ ਹੈ। ਉਨਾਂ ਦੱਸਿਆ ਕਿ ਦੇਸ਼ ਦੇ ਕੁੱਝ ਹਸਪਤਾਲਾਂ ਵਿਚ ਕੋਆਇਲਜ ਐਂਡ ਫਲੋਅ ਡਾਈਵਰਟਰ ਤਕਨੋਲੋਜੀ ਉਪਲਬੱਧ ਹੈ। ਅਲਕੈਮਿਸਟ ਹਸਪਤਾਲ ਪੰਚਕੂਲਾ ਅਜਿਹੇ ਹਸਪਤਾਲਾਂ ਵਿਚੋਂ ਇਕ ਹੈ, ਜਿੱਥੇ ਅਜਿਹੀਆਂ ਬੀਮਾਰੀਆਂ ਲਈ ਬਿਨਾਂ ਅਪਰੇਸ਼ਨ ਤੋਂ ਇਲਾਜ ਕੀਤਾ ਜਾਂਦਾ ਹੈ।
ਦੇਸ਼ ਵਿਚ ਇੰਟਰਵੈਂਸ਼ਨਲ ਨਿਊਰੋ ਸਰਜਰੀ ਦੇ 100 ਤੋਂ ਵੀ ਘੱਟ ਸਰਜਨ ਹਨ। ਉਤਰੀ ਭਾਰਤ ਵਿਚ ਅਲਕੈਮਿਸਟ ਹਸਪਤਾਲ ਇਕੋ ਇਕ ਅਜਿਹਾ ਹਸਪਤਾਲ ਹੈ, ਜਿੱਥੇ ਨਿਊਰੋ ਸਾਇੰਸ ਦੇ ਡਾਕਟਰਾਂ ਦੀ ਪੂਰੀ ਟੀਮ ਹੈ। ਡਾ. ਮਨੀਸ਼ ਬੁੱਧੀਰਾਜਾ ਨੇ ਕਿਹਾ ਕਿ ਉਚ ਰਕਤਚਾਪ (ਹਾਈਪਰਟੈਂਸ਼ਨ) ਦਿਮਾਗ ਦੀ ਨਾੜੀ ਜਾਂ ਨਸਾਂ ਵਿੱਚੋਂ ਖੂਨ ਵਹਿਣ ਦਾ ਵੱਡਾ ਕਾਰਨ ਹੈ। ਅਜਿਹੇ ਕੇਸਾਂ ਵਿਚ ਨਾੜੀ ਗੁਬਾਰੇ ਵਾਂਗ ਫੁੱਲ ਜਾਂਦੀ ਹੈ ਅਤੇ ਕਈ ਵਾਰ ਫੱਟ ਜਾਂਦੀ ਹੈ। ਉਨਾਂ ਦੱਸਿਆ ਕਿ ਪਹਿਲਾਂ ਸਾਡੇ ਕੋਲ ਉਪਨ ਸਰਜਰੀ (ਅਪਰੇਸ਼ਨ) ਹੀ ਇਕੋ ਇਕ ਵਿਕਲਪ ਸੀ, ਜਦੋਂਕਿ ਹੁਣ ਇੰਟਰਵੈਂਸ਼ਨਲ ਤਕਨੀਕ ਰਾਹੀਂ ਇਲਾਜ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਜੇਕਰ ਦਿਮਾਰਗ ਦੀ ਨਾੜੀ ਦੀ ਸੋਜਿਸ਼ ਜਾਂ ਫੈਲਾਅ ਦਾ ਸਮੇਂ ਸਿਰ ਇਲਾਜ ਨਹੀਂ ਕੀਤਾ ਜਾਂਦਾ ਤਾਂ ਦੁਬਾਰਾ ਬਰੇਨ ਹੈਮਰੇਜ ਹੋ ਸਕਦਾ ਹੈ, ਜਿਸ ਨਾਲ ਮਰੀਜ਼ ਦੀ ਮੌਤ ਹੋ ਸਕਦੀ ਹੈ।
ਡਾ. ਗੌਰਵ ਜੈਨ ਨੇ ਕਿਹਾ ਕਿ ਬਰੇਨ ਸਟਰੋਕ (ਦਿਮਾਗੀ ਦੌਰਾ) ਦੋ ਤਰਾਂ ਦਾ ਹੁੰਦਾ ਹੈ। ਇਨਾਂ ਕਿਸਮਾਂ ਨੂੰ ਇਸ਼ੈਮਿਕ ਅਤੇ ਇਮਰਜਿਕ ਕਿਹਾ ਜਾਂਦਾ ਹੈ। ਇਸ਼ੈਮਿਕ ਦੌਰੇ ਦਾ ਮਤਲਬ ਹੈ ਕਿ ਜਦ ਨਾੜੀ ਵਿਚ ਖੂਨ ਦਾ ਕਤਲਾ ਆਉਣ ਕਾਰਨ ਦਿਮਾਗ ਦੇ ਇਕ ਹਿੱਸੇ ਨੂੰ ਖੂਨ ਦੀ ਸਪਲਾਈ ਬੰਦ ਹੋ ਜਾਂਦੀ ਹੈ। ਇਸ ਨਾਲ ਦਿਮਾਰਗ ਦੇ ਨਾੜੀ ਤੰਤਰ ਦਾ ਨੁਕਸਾਨ ਹੋ ਜਾਂਦਾ ਹੈ। ਇਹ ਬਿਲਕੁਲ ਦਿਲ ਦੇ ਦੌਰੇ ਵਾਂਗ ਹੈ। ਇਸ ਨੂੰ ਬਰੇਨ ਅਟੈਕ ਵੀ ਕਿਹਾ ਜਾਂਦਾ ਹੈ। ਦੂਜੀ ਕਿਸਮ ਹਿਮਰੈਜਿਕ ਵਿਚ ਨਾੜੀ ਫਟਣ ਨਾਲ ਦਿਮਾਗ ਵਿਚ ਖੂਨ ਵਗ ਜਾਂਦਾ ਹੈ। ਉਨਾਂ ਦੱਸਿਆ ਕਿ ਅਲਕੈਮਿਸਟ ਹਸਪਤਾਲ ਵਿਚ ਨਵੀਂ ਤਕਨੀਕ ਥਰੋਮਬੈਕਟੋਮੀ  ਨਾਲ ਇਸ ਦਾ ਸਫਲ ਇਲਾਜ ਕੀਤਾ ਜਾਂਦਾ ਹੈ।
Spread the love