ਪਿੰਡਾਂ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ: ਚੇਅਰਮੈਨ ਵਿਜੈ ਸ਼ਰਮਾ ਟਿੰਕੂ

NEWS MAKHANI
ਪੰਚਾਇਤਾਂ ਤੋਂ ਪਿੰਡਾਂ ਦੇ ਰਹਿੰਦੇ ਵਿਕਾਸ ਕਾਰਜਾਂ ਬਾਰੇ ਲਈ ਜਾਣਕਾਰੀ
ਮੋਹਾਲੀ, 8 ਅਕਤੂਬਰ 2021
ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਵਿਜੈ ਸ਼ਰਮਾ ਟਿੰਕੂ ਨੇ ਆਪਣੇ ਦਫ਼ਤਰ ਵਿੱਚ ਹਫਤਾਵਾਰੀ ਰੱਖੀ ਮੀਟਿੰਗ ਵਿੱਚ ਪਿੰਡਾਂ ਦੇ ਵਿਕਾਸ ਕਾਰਜਾਂ ਸਬੰਧੀ ਆਈਆਂ ਵੱਖ-ਵੱਖ ਗ੍ਰਾਮ ਪੰਚਾਇਤਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਪੰਚਾਇਤ ਮੁਖੀਆਂ ਨੇ ਆਪੋ-ਆਪਣੇ ਪਿੰਡਾਂ ਦੀਆਂ ਸਮੱਸਿਆਵਾਂ ਬਾਰੇ ਜਾਣੂੰ ਕਰਵਾਇਆ।ਮੀਟਿੰਗ ਵਿੱਚ ਪਿੰਡ ਭਾਗੋ ਮਾਜਰਾ ਸਰਕਾਰੀ ਪ੍ਰਾਇਮਰੀ ਸਕੂਲ ਦੀ ਮੈਨੇਜਮੈਂਟ ਕਮੇਟੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਭਰਤ ਪਾਉਣ, ਸਕੂਲ ਦੀ ਚਾਰਦੀਵਾਰੀ ਤੇ ਪਲੱਸਤਰ, ਕਲਾਸ ਰੂਮ, ਬਾਥਰੂਮ ਦੀ ਰਿਪੇਅਰ ਅਤੇ ਰੰਗ ਰੋਗਨ ਲਈ ਫੰਡਾਂ ਦੀ ਮੰਗ ਕੀਤੀ।ਗ੍ਰਾਮ ਪੰਚਾਇਤ ਪਿੰਡ ਅਕਾਲਗੜ੍ਹ ਵੱਲੋਂ ਆਂਗਨਵਾੜੀ ਸੈਂਟਰ ਵਿੱਚ ਬਾਥਰੂਮ ਬਣਾਉਣ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਖੇਡਾਂ ਦਾ ਸਾਮਾਨ ਅਤੇ ਫੰਡਾਂ ਦੀ ਮੰਗ ਕੀਤੀ।ਇਸੇ ਤਰ੍ਹਾਂ ਮਹਿਲਾ ਮੰਡਲ ਖਰੜ ਵੱਲੋਂ ਭਾਂਡੇ ਅਤੇ ਸਾਜ਼ੋ-ਸਾਮਾਨ ਲਈ ਫੰਡਾਂ ਦੀ ਮੰਗ ਕੀਤੀ।

ਹੋਰ ਪੜ੍ਹੋ :-ਡਿਪਟੀ ਕਮਿਸ਼ਨਰ, ਹਰ ਸ਼ਨੀਵਾਰ ਦੁਪਹਿਰ 12 ਵਜੇ ਤੋਂ 1 ਵਜੇ ਤਕ ਜੂਮ ਐਪ ਰਾਹੀਂ ਜ਼ਿਲ੍ਹਾ ਵਾਸੀਆਂ ਨਾਲ ਕਰਨਗੇ ਸੰਪਰਕ

ਯੂਥ ਵੈਲਫੇਅਰ ਕਲੱਬ ਪਿੰਡ ਸਲਾਮਤਪੁਰ ਵੱਲੋਂ ਨੌਜਵਾਨਾਂ ਲਈ ਖੇਡਾਂ ਦੇ ਸਾਮਾਨ ਦੀ ਮੰਗ ਕੀਤੀ ਅਤੇ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਵੱਲੋਂ ਪਿੰਡ ਵਿੱਚ ਅਨੁੁਸੂਚਿਤ ਜਾਤੀ ਵਿੱਚੋਂ ਨੰਬਰਦਾਰੀ ਦੀ ਆਸਾਮੀ ਦੀ ਪੁੂਰਤੀ ਲਈ ਇਕ ਨੰਬਰਦਾਰ ਲਾਉਣ ਲਈ ਮੰਗ ਪੱਤਰ ਦਿੱਤਾ। ਗ੍ਰਾਮ ਪੰਚਾਇਤ ਪਿੰਡ ਨਿਹੋਲਕਾ ਵੱਲੋਂ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਪਾਉਣ ਲਈ ਅਤੇ ਗਲੀਆਂ-ਨਾਲੀਆਂ ਲਈ ਫੰਡਾਂ ਦੀ ਮੰਗ ਕੀਤੀ।
ਚੇਅਰਮੈਨ ਸ੍ਰੀ ਟਿੰਕੂ ਨੇ ਇਨ੍ਹਾਂ ਮੰਗਾਂ ਅਤੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਅਤੇ ਵਿਕਾਸ ਕਾਰਜਾਂ ਲਈ ਫੰਡ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਆਏ ਹੋਏ ਪੰਚਾਂ-ਸਰਪੰਚਾਂ ਅਤੇ ਹੋਰ ਮੋਹਤਬਰਾਂ ਨੇ ਕਿਹਾ ਕਿ ਸਾਡੇ ਪਿੰਡ ਵਿਕਾਸ ਪੱਖੋਂ ਬਹੁਤ ਪਛੜੇ ਹੋਏ ਹਨ, ਜਿਨ੍ਹਾਂ ਨੂੰ ਵੱਡੇ ਫੰਡਾਂ ਦੀ ਲੋੜ ਹੈ ਤਾਂ ਜੋ ਅਸੀਂ ਪਿੰਡਾਂ ਦਾ ਵਿਕਾਸ ਕਰਵਾ ਸਕੀਏ।
ਇਸ ਮੌਕੇ ਪਾਲ ਕੌਰ ਸਰਪੰਚ ਨਿਹੋਲਕਾ, ਜਗੀਰ ਸਿੰਘ ਸਰਪੰਚ ਅਕਾਲਗੜ੍ਹ, ਕੁਲਦੀਪ ਸਿੰਘ ਸਰਪੰਚ ਸਲਾਮਤਪੁਰ, ਕਰਨੈਲ ਸਿੰਘ ਸਕੂਲ ਮੈਨੇਜਮੈਂਟ ਕਮੇਟੀ ਪਿੰਡ ਭਾਗੋਮਾਜਰਾ, ਮਹਿਲਾ ਆਗੂ ਬਲਜਿੰਦਰ ਕੌਰ ਖਰੜ, ਬਲਵਿੰਦਰ ਸਿੰਘ ਨਿਹੋਲਕਾ, ਦਲਜੀਤ ਸਿੰਘ, ਜਸਪਾਲ ਸਿੰਘ, ਤੇਜਿੰਦਰ ਸਿੰਘ, ਸਤਵਿੰਦਰ ਸਿੰਘ ਪੰਚ, ਬਲਵਿੰਦਰ ਸਿੰਘ ਪੰਚ, ਜਸਪਾਲ ਸਿੰਘ ਸ੍ਰੀ ਪ੍ਰੇਮ ਕੁਮਾਰ, ਉਪ ਅਰਥ ਅਤੇ ਅੰਕੜਾ ਸਲਾਹਕਾਰ, ਸੁਖਵਿੰਦਰ ਚੋਹਲਟਾ ਖੁਰਦ, ਬੇਅੰਤ ਸਿੰਘ ਅਤੇ ਕੁਲਦੀਪ ਸਿੰਘ ਓਇੰਦ ਪੀ.ਏ ਟੂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਐਸ.ਏ.ਐਸ ਨਗਰ ਹਾਜ਼ਰ ਸਨ।
Spread the love