170 ਲੱਖ ਮੀਟਿਰਕ ਟਨ ਝੋਨੇ ਦੇ ਖਰੀਦ ਦਾ ਟੀਚਾ-ਰਵੀ ਭਗਤ

170 ਲੱਖ ਮੀਟਿਰਕ ਟਨ
170 ਲੱਖ ਮੀਟਿਰਕ ਟਨ ਝੋਨੇ ਦੇ ਖਰੀਦ ਦਾ ਟੀਚਾ-ਰਵੀ ਭਗਤ
ਸੈਕਟਰੀ ਮੰਡੀ ਬੋਰਡ ਵੱਲੋਂ ਜਿਲ੍ਹੇ ਦੀਆਂ ਮੰਡੀਆਂ ਦਾ ਦੌਰਾ

ਅੰਮ੍ਰਿਤਸਰ, 8 ਅਕਤੂਬਰ 2021

ਜਿਲ੍ਹੇ ਵਿਚ ਚੱਲ ਰਹੀ ਝੋਨੇ ਦੀ ਖਰੀਦ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ਉਤੇ ਪੁੱਜੇ ਸੈਕਟਰੀ ਮੰਡੀ ਬੋਰਡ ਸ੍ਰੀ ਰਵੀ ਭਗਤ ਨੇ ਖਰੀਦ ਪ੍ਰਬੰਧਾਂ ਵਿਚ ਤਸੱਲੀ ਪ੍ਰਗਟ ਕਰਦੇ ਕਿਹਾ ਕਿ ਇਸ ਵਾਰ ਸਾਡਾ ਟੀਚਾ 170 ਲੱਖ ਮੀਟਿਰਕ ਟਨ ਝੋਨੇ ਦੀ ਖਰੀਦ ਦਾ ਹੈ। ਉਨਾਂ ਕਿਹਾ ਕਿ ਫਿਲਹਾਲ 3.52 ਲੱਖ ਮੀਟਿਰਕ ਟਨ ਝੋਨਾ ਹੀ ਮੰਡੀਆਂ ਵਿਚ ਆਇਆ ਹੈ ਅਤੇ ਵੱਡੀ ਮਾਤਰਾ ਅਜੇ ਆਉਣੀ ਬਾਕੀ ਹੈ। ਉਨਾਂ ਕਿਹਾ ਕਿ ਸਾਡੀ ਖਰੀਦ ਨਵੰਬਰ ਦੇ ਅੰਤ ਤੱਕ ਚੱਲੇਗੀਸੋ ਕਿਸੇ ਵੀ ਤਰਾਂ ਦੀ ਕਾਹਲੀ ਵਾਲੀ ਕੋਈ ਗੱਲ ਨਹੀਂ ਹੈ ਅਤੇ ਕਿਸਾਨ ਆਪਣਾ ਝੋਨਾ ਸੁੱਕਾ ਕੇ ਮੰਡੀਆਂ ਵਿਚ ਲਿਆਉਣ।

ਹੋਰ ਪੜ੍ਹੋ :-ਕਸ਼ਮੀਰ ਵਿੱਚ ਘੱਟ ਗਿਣਤੀ ਲੋਕਾਂ ਦੀ ਰੱਖਿਆ ਕਰਨ ਵਿੱਚ ਪੂਰੀ ਤਰਾਂ ਫੇਲ ਹੋਈ ਮੋਦੀ ਸਰਕਾਰ: ਹਰਪਾਲ ਸਿੰਘ ਚੀਮਾ

ਅੱਜ ਜਿਲ੍ਹੇ ਦੀਆਂ ਮੰਡੀਆਂ ਜੰਡਿਆਲਾ ਗੁਰੂ ਅਤੇ ਭਗਤਾਂਵਾਲਾ ਵਿਖੇ ਕੀਤੇ ਦੌਰੇ ਦੌਰਾਨ ਉਨਾਂ ਨੇ ਮੰਡੀ ਵਿਚ ਆਏ ਝੋਨੇ ਦੀ ਖਰੀਦ ਅਤੇ ਚੁਕਾਈ ਬਾਬਤ ਆੜਤੀਆਂਮੰਡੀ ਅਧਿਕਾਰੀਆਂ ਤੇ ਖਰੀਦ ਏਜੰਸੀਆਂ ਦੇ ਮੈਨੇਜਰਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨਾਂ ਹਾਜ਼ਰ ਕਿਸਾਨਾਂ ਕੋਲੋਂ ਵੀ ਮੰਡੀ ਬਾਰੇ ਰੈਅ ਲਈਪਰ ਸਾਰੇ ਕਿਸਾਨਾਂ ਨੇ ਖਰੀਦ ਉਤੇ ਤਸੱਲੀ ਪ੍ਰਗਟਾਈ। ਸ੍ਰੀ ਭਗਤ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਉਪਜ ਦਾ ਇਕ-ਇਕ ਦਾਣਾ ਖਰੀਦ ਕਰੇਗੀਪਰ ਇਸ ਲਈ ਜ਼ਰੂਰੀ ਹੈ ਕਿ ਨਿਰਧਾਰਤ ਨਮੀ ਤੋਂ ਵੱਧ ਗਿੱਲਾ ਝੋਨਾ ਮੰਡੀ ਵਿਚ ਨਾ ਲਿਆਂਦਾ ਜਾਵੇ। ਉਨਾਂ ਕਿਹਾ ਕਿ ਸਾਡੇ ਕੋਲ ਬਾਰਦਾਨੇ ਦੀ ਕੋਈ ਕਮੀ ਨਹੀਂ ਹੈਮੰਡੀ ਵਿਚੋਂ ਝੋਨਾ ਸ਼ੈਲਰਾਂ ਤੱਕ ਭੇਜਣ ਲਈ ਟੈਂਡਰ ਹੋ ਚੁੱਕੇ ਹਨਸੋ ਕਿਸੇ ਵੀ ਤਰਾਂ ਦੀ ਕਾਹਲੀ ਦੀ ਲੋੜ ਨਹੀਂ।

ਉਨਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਆਪਣੇ ਖੇਤਾਂ ਦੀ ਉਪਜਾਊ ਸ਼ਕਤੀ ਅਤੇ ਆਉਣ ਵਾਲੀਆਂ ਪੀੜ੍ਹੀਆਂ  ਲਈ ਜਰਖੇਜ਼ ਧਰਤੀ ਛੱਡਣ ਵਾਸਤੇ ਇਹ ਵੀ ਜ਼ਰੂਰੀ ਹੈ ਕਿ ਪਰਾਲੀ ਨੂੰ ਅੱਗ ਹਰਗਿਜ਼ ਨਾ ਲਗਾਈ ਜਾਵੇਸਗੋਂ ਇਸ ਨੂੰ ਖੇਤ ਵਿਚ ਵਾਹਉਣ ਦੇ ਉਪਰਾਲੇ ਕੀਤੇ ਜਾਣ। ਉਨਾਂ ਕਿਹਾ ਕਿ ਪੰਜਾਬ  ਸਰਕਾਰ ਨੇ ਇਸ ਵਾਸਤੇ ਸਹਿਕਾਰੀ ਸੁਸਾਇਟੀਆਂਕਿਸਾਨ ਗਰੁੱਪਾਂ ਤੇ ਨਿੱਜੀ ਤੌਰ ਉਤੇ ਵੀ ਕਿਸਾਨਾਂ ਨੂੰ ਵਧੀਆ ਖੇਤੀ ਮਸ਼ੀਨਰੀ ਸਬਸਿਡੀ ਉਤੇ ਦਿੱਤੀ ਹੈਸੋ ਇਸ ਦੀ ਵਰਤੋਂ ਕਰੋ ਤੇ ਆਪਣੀਆਂ ਜ਼ਮੀਨਾਂਜੋ ਕਿ ਸਹੀ ਅਰਥਾਂ ਵਿਚ ਕਿਸਾਨ ਦੀ ਪੂੰਜੀ ਹੈਨੂੰ ਬਚਾਇਆ ਜਾਵੇ। ਇਸ ਮੌਕੇ ਮੰਡੀ ਬੋਰਡ ਦੇ ਜਨਰਲ ਮੈਨੇਜਰ ਸ. ਸੁਖਬੀਰ ਸਿੰਘ ਸੋਢੀਜਿਲ੍ਹਾ ਮੰਡੀ ਅਧਿਕਾਰੀ ਅਮਨਪ੍ਰੀਤ ਸਿੰਘਜਿਲ੍ਹਾ ਖੁਰਾਕ ਸਪਲਾਈ ਕੰਟਰੋਲ ਸ੍ਰੀ ਰਾਜ ਰਿਸ਼ੀਮਾਰਕਫੈਡ ਦੇ ਡੀ ਐਮ ਸ੍ਰੀ ਗੁਰਪ੍ਰੀਤ ਸਿੰਘ  ਅਤੇ ਹੋਰ ਖਰੀਦ ਏਜੰਸੀਆਂ ਦੇ ਮੈਨੇਜਰ ਵੀ ਉਨਾਂ ਨਾਲ ਹਾਜ਼ਰ ਸਨ।

Spread the love