ਅੰਮ੍ਰਿਤਸਰ 8 ਅਕਤੂਬਰ 2021
ਜਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀਮਤੀ ਹਰਪੀ੍ਰਤ ਕੌਰ ਰੰਧਾਵਾ ਵੱਲੋਂ ਸਰਕਾਰੀ ਮੈਂਟਲ ਹਸਪਤਾਲ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸ਼੍ਰੀ ਪੁਸਪਿੰਦਰ ਸਿੰਘ, ਚੀਫ ਜੂਡੀਸ਼ਿਅਲ ਮੈਜਿਸਟਰੇਟ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ, ਡਾਕਟਰ ਸਵਿੰਦਰ ਸਿੰਘ, ਡਾਇਰੇੈਕਟਰ, ਮੈਂਟਲ ਹਸਪਤਾਲ ਅਤੇ ਹੋਰ ਡਾਕਟਰ ਵੀ ਮੌਜੁਦ ਸਨ।
ਹੋਰ ਪੜ੍ਹੋ :-ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋ ਦਫ਼ਤਰੀ ਅਮਲੇ ਨੂੰ ਕੀਤਾ ਮਨਮਾਨਿਤ
ਇਸ ਦੇ ਨਾਲ ਹੀ ਮੈਂਟਲ ਹੈਲਥ ਦਿਵਸ ਦੇ ਮੌਕੇ ਤੇ ਪੈਨ ਇੰਡੀਆਂ ਜਾਗਰੁਕਤਾ ਮੁਹਿੰਮ ਦੇ ਤਹਿਤ ਅੱਜ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਦੁਆਰਾ ਸੈਮੀਨਾਰ ਦਾ ਆਯੋਜਨ ਵੀ ਕੀਤਾ ਗਿਆ। ਇਸ ਸਮੇਂ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਗਿਆ ਕਿ ਸਾਨੂੰ ਦਿਮਾਗੀ ਤੌਰ ਤੇ ਬਿਮਾਰ ਵਿਅਕਤੀ ਨਾਲ ਕਿਸੇ ਤਰ੍ਹਾਂ ਦਾ ਵਿਤਕਰਾਂ ਜਾ ਭੇਦ-ਭਾਵ ਨਹੀ ਕਰਨਾ ਚਾਹੀਦਾ, ਉਹਨਾਂ ਨੂੰ ਸਮਾਜ ਤੋ ਵੱਖ ਨਹੀ ਕੀਤਾ ਜਾਣਾ ਚਾਹੀਦਾ, ਦਿਮਾਗੀ ਤੌਰ ਤੇ ਬਿਮਾਰ ਵਿਅਕਤੀ ਦਾ ਇਲਾਜ ਸੰਭਵ ਹੈ। ਦਿਮਾਗੀ ਤੌਰ ਤੇ ਬਿਮਾਰ ਵਿਅਕਤੀ ਵੀ ਸਮਾਜ ਦਾ ਇੱਕ ਅੰਗ ਹਨ।
ਇਸ ਮੌਕੇ ਡਾਇਰੈਕਟਰ ਡਾਕਟਰ ਸਵਿੰਦਰ ਸਿੰਘ ਨੇ ਦੱਸਿਆ ਕਿ ਜੋ ਵਿਅਕਤੀ ਜਾਂ ਮਰੀਜ ਇਲਾਜ ਤੋਂ ਬਾਅਦ ਠੀਕ ਹੋ ਜਾਂਦਾ ਹੈ ਪਰੰਤੁ ਉਸ ਦੇ ਪਿੱਛੇ ਕੋਈ ਵੀ ਪਰਿਵਾਰਕ ਮੈਂਬਰ ਜਾ ਉਹਨਾ ਦੀ ਦੇਖ-ਭਾਲ ਕਰਨ ਵਾਲਾ ਕੋਈ ਨਹੀ ਹੁੰਦਾ, ਉਹਨਾਂ ਵਾਸਤੇ ਜਲਦ ਹੀ ਇਕ ਹਾਫ-ਵੇ ਹਾਮ ਮੇਂਟਲ ਹਸਪਤਾਲ ਦੇ ਨੇੜੇ ਹੀ ਖੁਲਣ ਜਾ ਰਿਹਾ ਹੈ।
ਇਸ ਜਾਗਰੁਕਤਾ ਸੈੇਮੀਨਾਰ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਜ਼ਾਦੀ ਦਾ ਅੰਮ੍ਰਿਤ ਮਹਾਂੳਤਸਵ ਅਤੇ ਲੀਗਲ ਸਰਵਿਸਜ਼ ਹਫਤਾ ਦੇ ਤਹਿਤ ਅੰਮ੍ਰਿਤਸਰ ਵਿੱਚ ਵੱਖ ਵੱਖ ਜਗ੍ਹਾ, ਪਿੰਡਾਂ ਵਿੱਚ ਵੀ ਸੈਮੀਨਾਰਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਰਾਹੀਂ ਆਮ ਜਨਤਾ ਨੂੰ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਦੀਆਂ ਸਕੀਮਾਂ ਅਤੇ ਮੁਫਤ ਕਾਨੂੰਨੀ ਸੇਵਾਵਾਂ ਦੇ ਹੱਕਦਾਰ ਕੌਣ ਕੌਣ ਹਨ ਸਬੰਧੀ ਜਾਗਰੁਕਤਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਾਨੂੰਨੀ ਸੇਵਾਵਾਂ ਦੇ ਟੋਲ ਫਰੀ ਨੰਬਰ 1968 ਬਾਰੇ ਵੀ ਜਾਗਰੂੁਕ ਕੀਤਾ ਗਿਆ।