ਰੂਪਨਗਰ 11 ਅਕਤੂਬਰ 2021
ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਮੁਹੱਈਆਂ ਕਰਵਾਉਣ ਲਈ ਵਚਨਬੱਧ ਸਿਹਤ ਵਿਭਾਗ ਵੱਲੋ ਸਮੇਂ ਸਮੇਂ ਤੇ ਸਿਹਤ ਸੁਵਿਧਾਵਾ ਦਾ ਮੁਲਾਂਕਣ ਕੀਤਾ ਜਾਂਦਾ ਹੈ, ਜਿਸ ਦੇ ਤਹਿਤ ਸਿਵਲ ਸਰਜਨ ਡਾ: ਪਰਮਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਮੈਟਰਨਲ ਡੈੱਥ ਸਰਵਿਲਾਂਸ ਐਂਡ ਰਿਸਪਾਂਸ ਕਮੇਟੀ ਦੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਜਿਲ੍ਹੇ ਵਿੱਚ ਜਣੇਪੇ ਦੌਰਾਨ ਹੋਈ ਇੱਕ ਕੇਸ ਦੀ ਜੱਚਾ ਮੌਤ ਦਾ ਰੀਵਿਊ ਕੀਤਾ ਗਿਆ, ਉਹਨਾਂ ਦੱਸਿਆ ਕਿ ਮੀਟਿੰਗ ਦੌਰਾਨ ਜੱਚਾ ਮੋਤ ਬਾਰੇ ਡਾਕਟਰਾਂ ਦੇ ਪੈਨਲ, ਸਬੰਧਿਤ ਅਧਿਕਾਰੀਆਂ, ਕਰਮਚਾਰੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਮੌਤ ਦੇ ਕਾਰਨਾਂ ਦੀ ਘੋਖ ਕੀਤੀ ਗਈ ਅਤੇ ਭਵਿੱਖ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਤਾਂ ਜ਼ੋ ਜੱਚਾ-ਬੱਚਾ ਮੌਤ ਦਰ ਨੂੰ ਘਟਾਇਆ ਜਾ ਸਕੇ।
ਹੋਰ ਪੜ੍ਹੋ :-ਆਜ਼ਾਦੀ ਦਾ ਅੰਮਿ੍ਰਤ ਮਹਾਂਉਤਸਵ ਤਹਿਤ ਮੋਬਾਈਲ ਵੈਨ ਰਵਾਨਾ
ਉਹਨਾਂ ਸਬੰਧਤ ਮੈਡੀਕਲ /ਪੈਰਾ-ਮੈਡੀਕਲ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਹਰ ਗਰਭਵਤੀ ਔਰਤ ਦਾ ਰੈਗੂਲਰ ਫੋਲੋ-ਅਪ ਰੱਖਣ, ਸਮੇਂ-ਸਮੇਂ ਤੇ ਹੋਮ ਵਿਜਟ ਯਕੀਨੀ ਬਣਾਉਣ, ਸਾਰੇ ਚੈਕਅਪ ਦਵਾਈਆਂ ਤੇ ਟੈਸਟ ਸਮੇਂ ਸਿਰ ਮੁਹੱਈਆ ਕਰਵਾਉਣ ਤੇ ਕਿਸੇ ਵੀ ਖਤਰੇ ਦੇ ਚਿੰਨ ਦੇ ਸਾਹਮਣੇ ਆਉਣ ਤੇ ਤੁਰੰਤ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਜਾਵੇ ਤਾਂ ਜੋ ਸਮੇਂ ਸਿਰ ਜੱਚਾ ਬੱਚਾ ਦੀ ਸੰਭਾਲ ਕੀਤੀ ਜਾ ਸਕੇ। ਇਸ ਤੋਂ ਇਲਾਵਾਂ ਲੋਕਾਂ ਨੂੰ ਸਰਕਾਰ ਵੱਲੋ ਦਿੱਤੀਆਂ ਜਾ ਰਹੀਆਂ ਵੱਖ-ਵੱਖ ਮੁਫਤ ਸਿਹਤ ਸੁਵਿਧਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਫਾਇਦਾ ਪਹੁੰਚ ਸਕੇ।
ਇਸ ਮੌਕੇ ਜਿਲ੍ਹਾ ਟੀਕਾਕਰਨ ਅਫਸਰ ਡਾ. ਕੁਲਦੀਪ ਸਿੰਘ, ਐਸ.ਐਮ.ਓ. ਡਾ. ਦਲਜੀਤ ਕੋਰ, ਡਾ. ਰਿਣੀ ਬਰਾੜ, ਡਾ. ਰਾਜੀਵ ਅਗਰਵਾਲ, ਡਾ. ਨਵਨੀਤ ਕਰ, ਲਖਵੀਰ ਸਿੰਘ ਐਮ ਅਂੈਡ ਈ, ਸੁਖਜੀਤ ਕੰਬੋਜ ਬੀ.ਸੀ.ਸੀ ਕੋਆਰਡੀਨੇਟਰ, ਕੇਸ ਨਾਲ ਸਬੰਧਤ ਏ.ਐਨ.ਐਮ. ਅਤੇ ਆਸ਼ਾ ਹਾਜਰ ਸਨ।