ਮੈਡੀਕਲ ਕਾਲਜਾਂ ਵਿਚ ਪੜਦੇ ਵਿਦਿਆਰਥੀ ਮੇਰੇ ਬੱਚੇ-ਡਾ. ਵੇਰਕਾ

ਵੇਰਕਾ
ਮੈਡੀਕਲ ਕਾਲਜਾਂ ਵਿਚ ਪੜਦੇ ਵਿਦਿਆਰਥੀ ਮੇਰੇ ਬੱਚੇ-ਡਾ. ਵੇਰਕਾ
ਦੰਦਾਂ ਦੇ ਕਾਲਜ ਵਿਚ ਪੰਜਾਬ ਦੀ ਪਹਿਲੀ ਉਚ ਤਕਨੀਕ ਸਕੇਨਿੰਗ ਮਸ਼ੀਨ ਦਾ ਉਦਘਾਟਨ

ਅੰਮਿ੍ਰਤਸਰ, 13 ਅਕਤੂਬਰ  2021

ਮੈਡੀਕਲ ਸਿੱਖਿਆ ਮੰਤਰੀ ਸ੍ਰੀ ਰਾਜ ਕੁਮਾਰ ਵੇਰਕਾ ਨੇ ਪੰਜਾਬ ਦੇ ਮੈਡੀਕਲ ਕਾਲਜਾਂ ਵਿਚ ਪੜਦੇ ਬੱਚਿਆਂ ਨੂੰ ਦੁਲਾਰਦੇ ਕਿਹਾ ਕਿ ਤੁਸੀਂ ਸਾਰੇ ਮੇਰੇ ਬੱਚਿਆਂ ਵਾਂਗ ਹੋ ਅਤੇ ਤੁਹਾਡੀ ਚੰਗੀ ਪੜਾਈ ਤੇ ਦੇਖਭਾਲ ਮੇਰੀ ਜ਼ਿੰਮੇਵਾਰੀ ਹੈ। ਅੱਜ ਸਥਾਨਕ ਸਰਕਾਰੀ ਦੰਦਾਂ ਦੇ ਮੈਡੀਕਲ ਕਾਲਜ ਵਿਚ ਲਗਾਈ ਗਈ ਸੀ ਟੀ ਬੀ ਟੀ ਮਸ਼ੀਨ, ਜੋ ਕਿ ਦੰਦਾਂ ਦੀ ਬਿਮਾਰੀਆਂ ਦਾ ਇਲਾਜ ਕਰਨ ਲਈ ਪੰਜਾਬ ਵਿਚ ਲਗਾਈ ਗਈ ਆਪਣੀ ਤਰਾਂ ਦੀ ਪਹਿਲੀ ਮਸ਼ੀਨ ਹੈ, ਦਾ ਉਦਘਾਟਨ ਕਰਨ ਮਗਰੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਡਾ. ਵੇਰਕਾ ਨੇ ਕਿਹਾ ਕਿ ਮੈਂ ਤੁਹਾਡੇ ਤੋਂ ਪੰਜ ਮਿੰਟ ਦੀ ਦੂਰੀ ਉਤੇ ਹਾਂ ਤੇ ਤੁਸੀਂ ਕਿਸੇ ਵੀ ਲੋੜ ਵੇਲੇ ਮੇਰੇ ਕੋਲ ਬਿਨਾਂ ਝਿਜਕ ਆ ਸਕਦੇ ਹੋ।

ਹੋਰ ਪੜ੍ਹੋ :-ਮਿਸ਼ਨਰੀ ਸਿੱਖਿਆ ਦੇ ਟੀਚੇ ਨਾਲ ਸ਼ੁਰੂ ਹੋਏ ਕਾਲਜਾਂ ਦੇ ਹਿੱਤਾਂ ਦੀ ਪੂਰੀ ਰੱਖਿਆ ਕੀਤੀ ਜਾਵੇਗੀ-ਪਰਗਟ ਸਿੰਘ

ਉਨਾਂ ਆਪਣੇ ਵੱਲੋਂ ਵਿਦਿਆਰਥੀਆਂ ਦੀਆਂ ਲੋੜਾਂ ਲਈ 10 ਲੱਖ ਰੁਪਏ ਅਤੇ ਕਾਲਜ ਲਈ 15 ਲੱਖ ਰੁਪਏ ਦਾ ਫੰਡ ਜਾਰੀ ਕਰਦੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਪੜਾਉਣ ਦੇ ਨਾਲ-ਨਾਲ ਆਪਣੇ ਵਿਦਿਆਰਥੀਆਂ ਦਾ ਧਿਆਨ ਵੀ ਰੱਖਣ ਤੇ ਉਨਾਂ ਦੀਆਂ ਜ਼ਰੂਰਤ ਵੀ ਸਾਥ ਦੇਣ।

ਉਨਾਂ ਕਾਲਜ ਪਿ੍ਰੰਸੀਪਲ ਸ੍ਰੀਮਤੀ ਜੀਵਨ ਲਤਾ ਦੀ ਪ੍ਰਸੰਸਾ ਕਰਦੇ ਕਿਹਾ ਕਿ ਮੈਂ ਤੁਹਾਡੀ ਕਾਲਜ ਦੀ ਹਰ ਲੋੜ ਵਿਚ ਨਾਲ ਹਾਂ ਤੇ ਤੁਸੀਂ ਜੋ ਕਹੋਗੇ ਮੈਂ ਪੂਰਾ ਕਰਾਂਗਾ। ਉਨਾਂ ਬੱਚੀਆਂ ਦੀ ਪੜਾਈ ਉਤੇ ਵੱਧ ਧਿਆਨ ਦੇਣ ਦੀ ਅਪੀਲ ਕਰਦੇ ਕਿਹਾ ਕਿ ਧੀਆਂ ਪੁੱਤਰਾਂ ਨਾਲੋਂ ਵੱਧ ਧਿਆਨ ਮਾਪਿਆਂ ਦਾ ਰੱਖਦੀਆਂ ਹਨ, ਸੋ ਬੱਚੀਆਂ ਨੂੰ ਜ਼ਰੂਰ ਉਚੀ ਤਾਲੀਮ ਦਿਵਾਉ। ਇਸ ਮੌਕੇ ਸੰਬੋਧਨ ਕਰਦੇ ਡਾ. ਪੁਨੀਤ ਗਿਰਧਰ ਨੇ ਵਿਭਾਗ ਦੀਆਂ ਲੋੜਾਂ ਪ੍ਰਤੀ ਡਾ ਵੇਰਕਾ ਵੱਲੋਂ ਵਿਖਾਏ ਗਈ ਸੁਹੀਰਦਤਾ ਦੀ ਤਾਰੀਫ ਕੀਤੀ। ਪਿ੍ਰੰਸੀਪਲ ਸ੍ਰੀਮਤੀ ਜੀਵਨ ਲਤਾ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਡਾ. ਵਿਜੈ ਮਹਿਰਾ ਅਤੇ ਅਧਿਕਾਰੀ ਵੀ ਹਾਜ਼ਰ ਸਨ।

Spread the love