ਮਨੀਸ਼ ਤਿਵਾੜੀ ਸ਼ਹੀਦ ਸਿਪਾਹੀ ਗੱਜਣ ਸਿੰਘ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਮਨੀਸ਼ ਤਿਵਾੜੀ 
ਮਨੀਸ਼ ਤਿਵਾੜੀ ਸ਼ਹੀਦ ਸਿਪਾਹੀ ਗੱਜਣ ਸਿੰਘ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
ਰੂਪਨਗਰ, 14 ਅਕਤੂਬਰ 2021
ਸ਼੍ਰੀ ਮਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ ਅੱਜ ਸ਼ਹੀਦ ਸਿਪਾਹੀ ਗੱਜਣ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਜੱਦੀ ਪਿੰਡ ਪੱਚਰੰਡਾ ਵਿਖੇ ਪਹੁੰਚੇ।

ਹੋਰ ਪੜ੍ਹੋ :-ਖੇਡ ਅਧਿਕਾਰੀ ਤੇ ਕੋਚ ਕਾਗਜ਼ੀ ਕਾਰਵਾਈਆਂ ਛੱਡ ਕੇ ਖੇਡ ਮੈਦਾਨਾਂ ਵਿੱਚ ਨਿੱਤਰਨ- ਪਰਗਟ ਸਿੰਘ

ੳੁਨ੍ਹਾਂ ਪਰਿਵਾਰਾਂ ਨਾਲ ਹਮਦਰਦੀ ਜਾਹਿਰ ਕਰਿਦਆਂ ਪ੍ਰਮਾਤਮਾਂ ਅੱਗੇ ਅਰਦਾਸ ਕੀਤੀ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਵਿੱਛੜੀ ਰੂਹ ਨੂੰ ਆਪਣੇ ਚਰਨਾ ਵਿਚ ਨਿਵਾਸ ਬਖਸ਼ਣ। ਉਨ੍ਹਾਂ ਕਿਹਾ ਕਿ ਸ਼ਹੀਦ ਗੱਜਣ ਸਿੰਘ ਦੀ ਕੁਰਬਾਨੀ ਸਾਡੀ ਨੌਜਵਾਨ ਪੀੜ੍ਹੀ ਲਈ ਹਮੇਸ਼ਾ ਇਕ ਪ੍ਰੇਰਨਾ ਦਾ ਸਰੋਤ ਰਹੇਗੀ।
Spread the love