ਆਤਮਾ ਤਹਿਤ ਹਾੜ੍ਹੀ ਦੀਆਂ ਫਸਲਾਂ ਸਬੰਧੀ ਜਿਲ੍ਹਾ ਪੱਧਰੀ ਕਿਸਾਨ ਮੇਲਾ 02 ਨਵੰਬਰ ਨੂੰ

KULWANT
ਆਤਮਾ ਤਹਿਤ ਹਾੜ੍ਹੀ ਦੀਆਂ ਫਸਲਾਂ ਸਬੰਧੀ ਜਿਲ੍ਹਾ ਪੱਧਰੀ ਕਿਸਾਨ ਮੇਲਾ 02 ਨਵੰਬਰ ਨੂੰ

ਤਰਨ ਤਾਰਨ, 29 ਅਕਤੂਬਰ 2021

ਖੇਤੀਬਾੜੀ ਵਿਭਾਗ ਤਰਨ ਤਾਰਨ ਵੱਲੋ ਆਤਮਾ ਤਹਿਤ ਹਾੜ੍ਹੀ ਦੀਆਂ ਫਸਲਾਂ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਆਰ. ਕੇ ਰਿਜੋਰਟ, ਹਰੀਕੇ ਰੋਡ, ਜ਼ਿਲ੍ਹਾ ਤਰਨ ਤਾਰਨ ਵਿਖੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ :-ਮਾਰਚ 2022 ਤੱਕ ਸਾਰੇ ਪੇਂਡੂ ਘਰਾਂ ਤੱਕ ਨਲ ਰਾਹੀਂ ਜਲ ਦੀ ਪਹੁੰਚ ਹੋਵੇਗੀ ਯਕੀਨੀ-ਬਬੀਤਾ ਕਲੇਰ

ਇਸ ਸਬੰਧੀ ਜਾਣਕਾਰੀ ਦਿੰਦਿਆ ਮੁੱਖ ਖੇਤੀਬਾੜੀ ਅਫਸਰ, ਤਰਨ ਤਾਰਨ ਸ੍ਰੀ ਜਗਵਿੰਦਰ  ਸਿੰਘ  ਨੇ  ਦੱਸਿਆ ਕਿ ਇਸ ਮੇਲੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀ ਅਤੇ ਹੋਰ ਖੇਤੀ ਮਾਹਿਰਾਂ ਵੱਲੋ  ਖੇਤੀਬਾੜੀ ਅਤੇ ਸਹਾਇਕ ਧੰਦੇ ਜਿਵੇ ਕਿ ਡੇਅਰੀ, ਪਸੂ ਪਾਲਣ, ਮੱਖੀ ਪਾਲਣ, ਮੱਛੀ ਪਾਲਣ, ਭੌ ਅਤੇ ਪਾਣੀ ਸੰਭਾਲ, ਅਤੇ ਫਸਲਾਂ ਦੀ ਰਹਿੰਦ-ਖੂਹਿੰਦ ਦੀ ਸਾਂਭ ਸੰਭਾਲ ਆਦਿ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾਵੇਗੀ ਅਤੇ ਸਬੰਧਿਤ ਵਿਭਾਗਾਂ ਵੱਲਂੋ ਇਸ ਮੇਲੇ ਵਿੱਚ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ।

ਉਹਨਾਂ ਦੱਸਿਆ ਕਿ ਹਾੜ੍ਹੀ ਦੀਆਂ ਫਸਲਾਂ ਅਤੇ ਸਬਜੀਆਂ ਆਦਿ ਦੇ ਸੁਧਰੇ  ਬੀਜ ਇਸ ਮੇਲੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਪਨਸੀਡ, ਬਾਗਬਾਨੀ ਅਤੇ ਰਜਿਸਟਰਡ ਬੀਜ ਵਿਕਰੇਤਾ ਵੱਲੋਂ ਲਗਾਏ ਗਏ ਸਟਾਲਾਂ ‘ਤੇ ਉਪਲੱਬਧ ਹੋਣਗੇ। ਇਸ ਲਈ ਕਿਸਾਨ ਵੀਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਇਸ ਮੇਲੇ ਵਿੱਚ ਵੱਧ ਤੋ ਵੱਧ ਸਮੂਲੀਅਤ ਕਰਨ ਤਾਂ ਜੋ ਖੇਤੀ ਸਬੰਧੀ ਵੱਖ-ਵੱਖ ਪਹਿਲੂਆਂ ਤੋਂ ਉਹ ਹੋਰ ਤਕਨੀਕੀ ਜਾਣਕਾਰੀ ਲੈ ਸਕਣ।

Spread the love