ਫਿਰੋਜ਼ਪੁਰ ਜ਼ਿਲ੍ਹੇ ਵਿਚ ਕਲੈਰਿਕ ਕਾਮਿਆਂ ਵੱਲੋਂ ਖਜ਼ਾਨਾ ਦਫਤਰ ਅੱਗੇ 22ਵੇਂ ਦਿਨ ਵੀ ਹੜਤਾਲ ਜਾਰੀ

ਕਲੈਰਿਕ ਕਾਮਿਆਂ
ਫਿਰੋਜ਼ਪੁਰ ਜ਼ਿਲ੍ਹੇ ਵਿਚ ਕਲੈਰਿਕ ਕਾਮਿਆਂ ਵੱਲੋਂ ਖਜ਼ਾਨਾ ਦਫਤਰ ਅੱਗੇ 22ਵੇਂ ਦਿਨ ਵੀ ਹੜਤਾਲ ਜਾਰੀ

ਫਿਰੋਜ਼ਪੁਰ 29 ਅਕਤੂਬਰ 2021

ਫਿਰੋਜ਼ਪੁਰ ਜ਼ਿਲ੍ਹੇ ਵਿਚ ਕਲੈਰਿਕ ਯੂਨੀਅਨ ਵੱਲੋਂ 22ਵੇਂ ਦਿਨ ਵੀ ਹੜਤਾਲ ਜਾਰੀ ਰੱਖੀ ਗਈ ਤੇ ਕੰਮਕਾਜ ਨੂੰ ਬੰਦ ਰੱਖਿਆ ਗਿਆ। ਸਮੂਹ ਮੁਲਾਜ਼ਮਾ ਵੱਲੋਂ ਖਜ਼ਾਨਾ ਦਫਤਰ ਅੱਗੇ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ। ਮੁਲਾਜ਼ਮਾ ਦਾ ਕਹਿਣਾ ਹੈ ਕਿ ਜਿੰਨੀ ਦੇਰ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਮੰਨ ਕੇ ਨੋਟਿਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ ਉਨ੍ਹੀ ਦੇਰ ਤੱਕ ਸਾਰਾ ਕੰਮਕਾਜ ਬੰਦ ਰੱਖਿਆ ਜਾਵੇਗਾ ਤੇ ਇਹ ਹੜਤਾਲ ਇਸ ਤਰ੍ਹਾਂ ਹੀ ਜਾਰੀ ਰਹੇਗੀ।

ਹੋਰ ਪੜ੍ਹੋ :-ਮਾਰਚ 2022 ਤੱਕ ਸਾਰੇ ਪੇਂਡੂ ਘਰਾਂ ਤੱਕ ਨਲ ਰਾਹੀਂ ਜਲ ਦੀ ਪਹੁੰਚ ਹੋਵੇਗੀ ਯਕੀਨੀ-ਬਬੀਤਾ ਕਲੇਰ
Spread the love