ਸਰਕਾਰੀ ਆਈ. ਟੀ. ਆਈ (ਇ) ਨਵਾਂਸ਼ਹਿਰ ਵੱਲੋਂ 100 ਫੀਸਦੀ ਦਾਖ਼ਲਾ ਮੁਕੰਮਲ

ਸਰਕਾਰੀ ਆਈ. ਟੀ. ਆਈ (ਇ) ਨਵਾਂਸ਼ਹਿਰ
ਸਰਕਾਰੀ ਆਈ. ਟੀ. ਆਈ (ਇ) ਨਵਾਂਸ਼ਹਿਰ ਵੱਲੋਂ 100 ਫੀਸਦੀ ਦਾਖ਼ਲਾ ਮੁਕੰਮਲ
ਕੋਵਿਡ ਦੌਰਾਨ ਬਿਹਤਰੀਨ ਸੇਵਾਵਾਂ ਲਈ ਪਿ੍ਰੰਸੀਪਲ ਅਤੇ ਸਟਾਫ ਦਾ ਹੋਇਆ ਸਨਮਾਨ
ਨਵਾਂਸ਼ਹਿਰ, 31 ਅਕਤੂਬਰ 2021
ਉਦਯੋਗਿਕ ਸਿਖਲਾਈ ਸੰਸਥਾ (ਇ) ਸ਼ਹੀਦ ਭਗਤ ਸਿੰਘ ਨਗਰ ਵਿਚ ਵੱਖ-ਵੱਖ ਟਰੇਡਾਂ ਦੀਆਂ ਸਾਰੀਆਂ ਨਿਰਧਾਰਤ ਸੀਟਾਂ ਦਾ 100 ਫੀਸਦੀ ਦਾਖ਼ਲਾ ਮੁਕੰਮਲ ਕਰ ਲਿਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਪਿ੍ਰੰਸੀਪਲ ਰਛਪਾਲ ਚੰਦੜ ਨੇ ਦੱਸਿਆ ਕਿ ਸੰਸਥਾ ਵਿਚ ਇਸ ਵੇਲੇ 8 ਕੋਰਸ ਕਰਵਾਏ ਜਾ ਰਹੇ ਹਨ, ਜਿਨਾਂ ਵਿਚ ਐਨ. ਸੀ. ਵੀ. ਟੀ ਅਧੀਨ ਸੋਇੰਗ ਟੈਕਨਾਲੋਜੀ, ਕਾਸਮੈਟੋਲੋਜੀ, ਕੰਪਿਊਟਰ ਆਪਰੇਟਰ ਐਂਡ ਪ੍ਰੋਗਰਾਮ ਅਸਿਸਟੈਂਟ ਤੇ ਸਰਫੇਸ ਓਰਨਾਮੇਂਟ ਟੈਕਨੀਕਸ (ਕਢਾਈ) ਅਤੇ ਡੂਅਲ ਸਿਸਟਮ ਟ੍ਰੇਨਿੰਗ ਤਹਿਤ ਸੋਇੰਗ ਟੈਕਨਾਲੋਜੀ, ਕਾਸਮੈਟੋਲੋਜੀ, ਕੰਪਿਊਟਰ ਆਪਰੇਟਰ ਐਂਡ ਪ੍ਰੋਗਰਾਮ ਅਸਿਸਟੈਂਟ ਤੇ ਸਰਫੇਸ ਓਰਨਾਮੇਂਟ ਟੈਕਨੀਕਸ (ਕਢਾਈ) ਦੇ ਟਰੇਡ ਸ਼ਾਮਲ ਹਨ।

ਹੋਰ ਪੜ੍ਹੋ :-ਗ਼ਦਰੀ ਬਾਬਿਆਂ ਦੇ ਮੇਲੇ ਦੌਰਾਨ ਪਰਗਟ ਸਿੰਘ ਨੇ ਕੀਤੀ ਸ਼ਿਰਕਤ
ਉਨਾਂ ਇਹ ਵੀ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੌਰਾਨ ਸ਼ਲਾਘਾਯੋਗ ਸੇਵਾਵਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਉਨਾਂ ਸਮੇਤ ਸੰਸਥਾ ਦੇ 11 ਸਟਾਫ ਮੈਂਬਰਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ, ਜਿਨਾਂ ਵਿਚ ਨੀਲਮ ਰਾਣੀ, ਪਿ੍ਰਆ, ਰਣਜੀਤ ਕੌਰ, ਅੰਜਨਾ ਕੁਮਾਰੀ, ਅਮਨਦੀਪ ਕੌਰ, ਪੂਜਾ ਸ਼ਰਮਾ, ਸਰਬਜੀਤ, ਦਲਜੋਹਨ ਸਿੰਘ, ਅਮਰ ਬਹਾਦਰ ਅਤੇ ਗਣੇਸ਼ ਸ਼ਾਮਲ ਹਨ। ਉਨਾਂ ਦੱਸਿਆ ਕਿ ਕੋਵਿਡ-ਮਹਾਂਮਾਰੀ ਦੌਰਾਨ ਜ਼ਿਲਾ ਰੈੱਡ ਕਰਾਸ ਸੋਸਾਇਟੀ ਵੱਲੋਂ ਸੰਸਥਾ ਨੂੰ ਮਾਸਕ ਤਿਆਰ ਕਰਨ ਲਈ ਕੱਪੜਾ ਮੁਹੱਈਆ ਕਰਵਾਇਆ ਗਿਆ ਸੀ। ਉਨਾਂ ਦੱਸਿਆ ਕਿ ਇਸ ਦੌਰਾਨ ਸਾਰੇ ਵਿੱਦਿਅਕ ਅਦਾਰਿਆਂ ਦੇ ਬੰਦ ਹੋਣ ਦੇ ਬਾਵਜੂਦ ਸੰਸਥਾ ਦੇ ਸਮੂਹ ਸਟਾਫ ਨੇ ਸਿਖਿਆਰਥੀਆਂ ਦੀ ਮਦਦ ਨਾਲ ਮਾਸਕ ਤਿਆਰ ਕਰਕੇ ਜ਼ਿਲਾ ਪ੍ਰਸ਼ਾਸਨ ਨੂੰ ਸੌਂਪੇ ਗਏ।
ਕੈਪਸ਼ਨ :-ਪਿ੍ਰੰਸੀਪਲ ਰਛਪਾਲ ਚੰਦੜ।
Spread the love