7 ਨਵੰਬਰ ਨੂੰ ਮਗਨਰੇਗਾ ਸਕੀਮ ਅਧੀਨ ਗ੍ਰਾਮ ਰੋਜ਼ਗਾਰ ਸੇਵਕਾਂ ਦਾ ਹੋਵੇਗਾ ਲਿਖਤੀ ਟੈਸਟ -ਵਧੀਕ ਡਿਪਟੀ ਕਮਿਸ਼ਨਰ

NEWS MAKHANI

ਅੰਮ੍ਰਿਤਸਰ 31 ਅਕਤੂਬਰ 2021

ਮਗਨਰੇਗਾ ਸਕੀਮ ਅਧੀਨ ਠੇਕੇ ਤੇ ਰੱਖੇ ਜਾਣ ਵਾਲੇ ਗ੍ਰਾਮ ਰੋਜ਼ਗਾਰ ਸੇਵਕਾਂ ਦੀ ਯੋਗ ਉਮੀਦਵਾਰਾਂ ਦੀ ਲਿਸਟ ਤਿਆਰ ਕਰ ਲਈ ਗਈ ਅਤੇ ਇਨਾਂ ਯੋਗ ਉਮੀਦਵਾਰਾਂ ਦਾ ਟੈਸਟ 7 ਨਵੰਬਰ ਨੂੰ ਸਵੇਰੇ 11 ਵਜੇ ਤੋਂ 11:30 ਵਜੇ ਤੱਕ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੀਆਂ ਮਾਲ ਰੋਡ ਅਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਛੇਹਰਟਾ  ਵਿਖੇ ਲਿਆ ਜਾਵੇਗਾ।

ਹੋਰ ਪੜ੍ਹੋ :–ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮੰਤਰੀ, ਵਿਧਾਇਕਾਂ ਅਤੇ ਸਾਬਕਾ ਮੰਤਰੀ ਨਾਲ ਮੁਲਾਕਾਤ

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ -ਕਮ-ਵਧੀਕ ਜਿਲ੍ਹਾ ਪ੍ਰੋਗਰਾਮ ਕੁਆਰਡੀਨੇਟਰ ਮਗਨਰੇਗਾ ਅੰਮ੍ਰਿਤਸਰ ਨੇ ਦੱਸਿਆ ਕਿ ਉਮੀਦਵਾਰ amritsar.nic.in ਤੋਂ ਆਪਣੇ ਰੋਲ ਨੰਬਰ ਜਨਰੇਟ ਕਰ ਲਏ ਗਏ ਹਨ ਅਤੇ ਯੋਗ ਉਮੀਦਵਾਰ 1 ਨਵੰਬਰ ਤੋਂ 3 ਨਵੰਬਰ ਤੱਕ ਸਵੇਰੇ 9 ਵਜੇ ਤੋਂ ਸ਼ਾਮ 5 ਵਜ੍ਹੇ ਤੱਕ ਜਿਲ੍ਹਾ ਪ੍ਰੀਸ਼ਦ ਕੰਪਲੈਕਸ ਤੋਂ ਐਡਮਿਟ ਕਾਰਡ ਜਾਰੀ ਕੀਤੇ ਜਾਣਗੇ। ਉਨਾਂ ਨੇ ਕਿਹਾ ਕਿ ਯੋਗ ਉਮੀਦਵਾਰ ਆਪਣੇ ਪਹਿਚਾਨ ਪੱਤਰ ਅਤੇ ਦੋ ਫੋਟੋਆਂ ਸਮੇਤ ਐਡਮਿਟ ਕਾਰਡ ਪ੍ਰਾਪਤ ਕਰਨ ਲਈ ਹਾਜ਼ਰ ਹੋਣ। ਉਨਾਂ ਦੱਸਿਆ ਕਿ ਬਿਨਾਂ ਐਡਮਿਟ ਕਾਰਡ ਤੋਂ ਉਮੀਦਵਾਰ ਨੂੰ ਸੈਂਟਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਰੋਲ ਨੰ: 10001 ਤੋਂ 10696 ਤੱਕ ਉਮੀਦਵਾਰਾਂ ਦਾ ਸੈਂਟਰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੀਆਂ ਮਾਲ ਰੋਡ ਅਤੇ 10697 ਤੋਂ 11174 ਤੱਕ ਉਮੀਦਵਾਰਾਂ ਦਾ ਸੈਂਟਰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਛੇਹਰਟਾ  ਵਿਖੇ ਟੈਸਟ ਲਈ ਹਾਜ਼ਰ ਹੋਣਗੇ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਲਿਖਤੀ ਟੈਸਟ ਸਬੰਧੀ ਸਾਰੀ ਜ਼ਰੂਰੀ ਜਾਣਕਾਰੀ ਅਤੇ ਸ਼ਰਤਾਂ ਐਡਮਿਟ ਕਾਰਡ ਤੇ ਦਰਸਾਈਆਂ ਗਈਆਂ ਹਨ।

Spread the love