ਰੂਪਨਗਰ, 2 ਨਵੰਬਰ:
ਵੋਟਰ ਹੈਲਪਲਾਈਨ ਐਪ ਸਾਰੇ ਨਾਗਰਿਕਾਂ ਨੂੰ ਵੋਟਰ ਸੂਚੀ ਵਿੱਚ ਨਾਮ ਲੱਭਣ, ਔਨਲਾਈਨ ਫਾਰਮ ਜਮ੍ਹਾਂ ਕਰਨ, ਅਰਜ਼ੀ ਦੀ ਸਥਿਤੀ ਦੀ ਜਾਂਚ ਕਰਨ, ਸ਼ਿਕਾਇਤਾਂ ਦਾਇਰ ਕਰਨ, ਨਤੀਜੇ ਦੇਖਣ, ਹਲਫ਼ਨਾਮੇ, ਜਵਾਬੀ ਹਲਫ਼ਨਾਮੇ ਅਤੇ ਉਨ੍ਹਾਂ ਦੀ ਮੋਬਾਈਲ ਐਪਲੀਕੇਸ਼ਨ ‘ਤੇ ਜਵਾਬ ਪ੍ਰਾਪਤ ਕਰਨ ਦੀ ਸਹੂਲਤ ਪ੍ਰਦਾਨ ਕਰਦੀ ਹੈ।
ਅੱਜ ਇੱਥੇ ਵੇਰਵੇ ਦਿੰਦਿਆਂ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਕਿਹਾ ਕਿ ਕੁਝ ਕਲਿੱਕਾਂ ਅਤੇ ਘੱਟ ਤੋਂ ਘੱਟ ਜਾਣਕਾਰੀ ਨਾਲ, ਉਪਭੋਗਤਾ ਵੋਟਰ ਹੈਲਪਲਾਈਨ ਐਪਲੀਕੇਸ਼ਨ ਦੀ ਵਰਤੋਂ ਕਰਕੇ ਆਪਣਾ ਵੋਟਰ ਆਈਡੀ ਕਾਰਡ ਲੱਭ ਸਕਦੇ ਹਨ। ਟੈਗ-ਅਧਾਰਿਤ ਖੋਜ, ਐਪਲੀਕੇਸ਼ਨ ਦੇ ਡੈਸ਼ਬੋਰਡ ‘ਤੇ ਉਪਲਬਧ ਹੈ ਜੋ ਪਹੁੰਚ ਵਿੱਚ ਆਸਾਨੀ ਅਤੇ ਸੌਖੇ ਨੈਵੀਗੇਸ਼ਨ ਦੀ ਪੇਸ਼ਕਸ਼ ਕਰਦੀ ਹੈ।
ਉਹਨਾਂ ਕਿਹਾ ਕਿ ਨਾਗਰਿਕ ਆਪਣੀ ਦਿਲਚਸਪੀ ਦੇ ਅਧਾਰ ‘ਤੇ ਐਪ ਨੂੰ ਚਲਾ ਸਕਦੇ ਹਨ ਅਤੇ ਚੋਣ ਪ੍ਰਕਿਰਿਆ ਬਾਰੇ ਵਧੇਰੇ ਦਿਲਚਸਪ ਤਰੀਕੇ ਨਾਲ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਰਾਹੀਂ ਵੋਟਰ ਭਾਰਤੀ ਚੋਣ ਕਮਿਸ਼ਨ ਬਾਰੇ ਸਮੁੱਚੀ ਜਾਣਕਾਰੀ, ਮੌਜੂਦਾ ਖ਼ਬਰਾਂ, ਸਮਾਗਮਾਂ, ਗੈਲਰੀ ਅਤੇ ਹੋਰ ਜਾਣਕਾਰੀ ਤੱਕ ਪਹੁੰਚ ਬਣਾ ਸਕਦੇ ਹਨ। ਇਹ ਐਪਲੀਕੇਸ਼ਨ 6 ਮੈਗਾਬਾਈਟ ਦੀ ਹੈ ਅਤੇ ਇਸ ਵਿੱਚ ਇੱਕ ਟੈਰਾਬਾਈਟ ਦੀ ਜਾਣਕਾਰੀ ਉਪਲੱਬਧ ਹੈ।