
ਗੁਰਦਾਸਪੁਰ, 2 ਨਵੰਬਰ 2021
ਮਾਣਯੋਗ ਮੁੱਖ ਚੋਣ ਅਫਸਰ ਪੰਜਾਬ ਵਲੋਂ ਵਿਧਾਨ ਸਭਾ ਚੋਣਾਂ 2022 ਦੀ ਤਿਆਰੀ ਸਬੰਧੀ ਸਮੂਹ ਵਿਧਾਨ ਸਬਾ ਹਲਕਿਆਂ ਵਿਚ ਪੋਲਿੰਗ/ਲੋਕੇਸ਼ਨਵਾਈਜ਼ (Vulnerability )ਵੱਲਨਰਏਬੀਲਿਟੀ ਮੈਪਿੰਗ ਤਿਆਰ ਕੀਤੀ ਜਾਣੀ ਹੈ, ਸਬੰਧੀ ਐਸ.ਐਸ.ਐਮ ਕਾਲਜ ਵਿਖੇ ਸਿਖਲਾਈ ਕਰਵਾਈ ਗਈ। ਇਸ ਮੌਕੇ ਜ਼ਿਲੇ ਦੇ ਸਮੂਹ ਰਿਟਰਨਿੰਗ ਅਫਸਰ, ਸਹਾਇਕ ਰਿਟਰਨਿੰਗ ਅਫਸਰ, ਸਮੂਹ ਹਲਕਾ ਡੀ.ਐਸ.ਪੀਜ਼ ਅਤੇ ਸਮੂਹ ਚੋਣਕਾਰ ਹਲਕਿਆਂ ਦੇ ਸੁਪਰਵਾਈਜ਼ਰ ਮੋਜੂਦ ਸਨ।
ਮਾਸਟਰ ਟਰੇਨਰ ਸ੍ਰੀ ਹਰਪ੍ਰੀਤ ਸਿੰਘ ਐਸ.ਡੀ.ਐਮ ਡੇਰਾ ਬਾਬਾ ਨਾਨਕ ਗੁਰਦਾਸਪੁਰ ਵਲੋਂ ਸਮੂਹ ਚੋਣ ਅਧਿਕਾਰੀਆਂ ਨੂੰ ਵਿਸਥਾਰ ਵਿਚ ਸਿਖਲਾਈ ਪ੍ਰਦਾਨ ਕੀਤੀ ਗਈ। ਉਨਾਂ ਦੱਸਿਆ ਕਿ ਮਾਣਯੋਗ ਮੁੱਖ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਤਹਿਤ ਇਹ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ ਹੈ ਤਾਂ ਜੋ ਵਿਧਾਨ ਸਭਾ ਚੋਣ ਤੋਂ ਪਹਿਲਾਂ ਤਿਆਰੀ ਕੀਤੀ ਜਾ ਸਕੇ।
ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ 2022 ਦੇ ਸਬੰਧ ਵਿਚ ਜਿਲਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਸਮੂਹ ਰਿਟਰਨਿੰਗ ਅਫਸਰਾਂ ਤੇ ਸਹਾਇਕ ਰਿਟਰਨਿੰਗ ਅਫਸਰਾਂ ਨੂੰ ਜਿਲੇ ਅੰਦਰ 18 ਸਾਲ ਅਤੇ 18 ਸਾਲ ਤੋਂ ਉੱਪਰ ਦੀ ਉਮਰ ਵਾਲੇ ਸਾਰੇ ਨੋਜਵਾਨਾਂ ਲੜਕੇ-ਲੜਕੀਆਂ ਦੀ 100 ਫੀਸਦ ਵੋਟ ਬਣਾਉਣ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਜਿਸ ਤਹਿਤ 6 ਨਵੰਬਰ ਦਿਨ ਸ਼ਨੀਵਾਰ, 7 ਨਵੰਬਰ ਦਿਨ ਐਤਵਾਰ ਨੂੰ, 20 ਨਵੰਬਰ ਦਿਨ ਸ਼ਨੀਵਾਰ, 21 ਨਵੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਜਿਲੇ ਭਰ ਦੇ ਪੋਲਿੰਗ ਬੂਥਾਂ ਤੇ ਸਪੈਸ਼ਲ ਕੈਂਪ ਲਗਾਏ ਜਾਣਗੇ।
ਕੈਪਸ਼ਨਾਂ-ਜ ਦੀਨਾਨਗਰ ਦੇ ਆਡੋਟੋਰੀਅਮ ਵਿਖੇ ਦਿੱਤੀ ਗਈ ਸਿਖਲਾਈ ਦਾ ਦ੍ਰਿਸ਼।