ਪੀ.ਵਾਈ.ਡੀ.ਬੀ. ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਅੱਜ ਫੋਰਟਿਸ ਹਸਪਤਾਲ ਦੇ ਡਾਕਟਰਾਂ ਨੂੰ ਕੋਵਿਡ-19 ਮਹਾਂਮਾਰੀ ‘ਤੇ ਫਤਿਹ ਪਾਉਣ ਲਈ ਪਾਏ ਗਏ ਵਡਮੁੱਲੇ ਯੋਗਦਾਨ ਲਈ ਕੀਤਾ ਸਨਮਾਨਿਤ

BHINDRA
ਪੀ.ਵਾਈ.ਡੀ.ਬੀ. ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਅੱਜ ਫੋਰਟਿਸ ਹਸਪਤਾਲ ਦੇ ਡਾਕਟਰਾਂ ਨੂੰ ਕੋਵਿਡ-19 ਮਹਾਂਮਾਰੀ 'ਤੇ ਫਤਿਹ ਪਾਉਣ ਲਈ ਪਾਏ ਗਏ ਵਡਮੁੱਲੇ ਯੋਗਦਾਨ ਲਈ ਕੀਤਾ ਸਨਮਾਨਿਤ

ਲੁਧਿਆਣਾ, 06 ਨਵੰਬਰ 2021

ਪੰਜਾਬ ਯੂਥ ਡਿਵੈਲਪਮੈਂਟ ਬੋਰਡ (ਪੀ.ਵਾਈ.ਡੀ.ਬੀ.) ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਫੋਰਟਿਸ ਹਸਪਤਾਲ ਦੇ ਵੱਖ-ਵੱਖ ਡਾਕਟਰਾਂ ਨੂੰ ਕੋਵਿਡ-19 ਮਹਾਂਮਾਰੀ ਵਿਰੁੱਧ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਤੇ ਸ਼ਾਨਦਾਰ ਭੂਮਿਕਾ ਲਈ ਸਨਮਾਨਿਤ ਕੀਤਾ।

ਹੋਰ ਪੜ੍ਹੋ :-ਅਜੇ ਵੀ ਵੱਡੀ ਕੁਰਸੀ ‘ਤੇ ਬਿਰਾਜਮਾਨ ਹੈ ਟਰਾਂਸਪੋਰਟ ਮਾਫੀਆ ਦਾ ਮੁੱਖ ਕਰਤਾ- ਧਰਤਾ: ਮੀਤ ਹੇਅਰ

ਹਸਪਤਾਲ ਵਿੱਚ ਡਾਕਟਰਾਂ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਪੰਜਾਬ ਯੂਥ ਵਿਕਾਸ ਬੋਰਡ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਯੋਗ ਅਗਵਾਈ ਵਿੱਚ ਇਨ੍ਹਾਂ ਡਾਕਟਰਾਂ ਅਤੇ ਉਨ੍ਹਾਂ ਦੀਆਂ ਟੀਮਾਂ ਦੀ ਇਸ ਮਹਾਂਮਾਰੀ ਵਿਰੁੱਧ ਲੜਾਈ ਦੌਰਾਨ ਕੀਤੀ ਮਿਹਨਤ ਅਤੇ ਹੌਂਸਲੇ ਦੀ ਕਦਰ ਕਰਦਾ ਹੈ।

ਉਨ੍ਹਾਂ ਕਿਹਾ ਕਿ ਇਨ੍ਹਾ ਕੋਰੋਨਾ ਯੋਧਿਆਂ ਵੱਲੋਂ ਵਿਖਾਈ ਗਈ ਦ੍ਰਿੜਤਾ ਲੋਕਾਂ ਲਈ ਵੱਡੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਮਾਰੂ ਵਾਇਰਸ ਵਿਰੁੱਧ ਇਹ ਜੰਗ ਸਭ ਤੋਂ ਮੁਸ਼ਕਲ ਸੀ ਕਿਉਂਕਿ ਦੁਸ਼ਮਣ ਅਦਿੱਖ ਸੀ।

ਉਨ੍ਹਾਂ ਕਿਹਾ ਕਿ ਇਸ ਲੜਾਈ ਦੌਰਾਨ ਸਾਰੇ ਡਾਕਟਰਾਂ ਨੇ ਮਿਸਾਲੀ ਸਾਹਸ ਅਤੇ ਦ੍ਰਿੜ ਇਰਾਦੇ ਦਾ ਪ੍ਰਦਰਸ਼ਨ ਕੀਤਾ ਜਿਸ ਕਾਰਨ ਕਈ ਕੀਮਤੀ ਜਾਨਾਂ ਬਚ ਗਈਆਂ। ਉਨ੍ਹਾਂ ਦੱਸਿਆ ਕਿ ਇਹ ਕੋਰੋਨਾ ਯੋਧੇ ਅਸਲ ਹੀਰੋ ਅਤੇ ਚੈਂਪੀਅਨ ਹਨ ਜੋ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਮਹਾਂਮਾਰੀ ਦੌਰਾਨ ਸਭ ਤੋਂ ਅੱਗੇ ਰਹੇ।

ਪੀ.ਵਾਈ.ਡੀ.ਬੀ. ਦੇ ਚੇਅਰਮੈਨ ਨੇ ਅੱਗੇ ਕਿਹਾ ਕਿ ਬੋਰਡ ਦਾ ਫਰਜ਼ ਬਣਦਾ ਹੈ ਕਿ ਉਹ ਉਨ੍ਹਾਂ ਸਾਰੇ ਵਾਰੀਅਰਜ਼ ਨੂੰ ਬਣਦਾ ਮਾਨ ਸਨਮਾਨ ਪ੍ਰਦਾਨ ਕੀਤਾ ਜਾਵੇ ਜਿਨ੍ਹਾਂ ਕੋਰੋਨਾ ਵਾਇਰਸ ‘ਤੇ ਫਤਿਹ ਪਾਉਣ ਲਈ ਆਪਣੀਆਂ ਬੇਮਿਸਾਲ ਸੇਵਾਵਾਂ ਦਿੱਤੀਆਂ।

ਇਸ ਮੌਕੇ ਡਾ: ਵਿਸ਼ਵਦੀਪ ਗੋਇਲ – ਫੋਰਟਿਸ ਜ਼ੋਨਲ ਡਾਇਰੈਕਟਰ, ਡਾ: ਸ਼ੈਲੀ, ਡਾ: ਐੱਚ.ਐੱਸ. ਪੰਨੂ -ਡਾਇਰੈਕਟਰ ਮੈਡੀਸਨ, ਡਾ: ਰਾਜੂ ਸਿੰਘ ਛੀਨਾ, ਡਾ: ਮਨਦੀਪ ਸੈਣੀ, ਡਾ: ਵਿਨੈ ਸਿੰਘਲ, ਡਾ: ਸੁਸ਼ੀਲ ਤੋਂ ਇਲਾਵਾ  ਹੋਰ ਵੀ ਹਾਜ਼ਰ ਸਨ।

Spread the love