ਸੈਨਿਕ ਭਲਾਈ ਦਫਤਰ ਰੂਪਨਗਰ ਵਿਖੇ ਫੌਜ ਦੀ ਭਰਤੀ ਲਈ ਪ੍ਰੀ-ਰਿਕਰੂਟਮੈਂਟ ਟ੍ਰੇਨਿੰਗ ਸ਼ੁਰੂ : ਲੈਫ. ਕਰਨਲ ਪਰਮਿੰਦਰ ਸਿੰਘ ਬਾਜਵਾ

NEWS MAKHANI
ਪੰਜਾਬ ਸਰਕਾਰ ਦੁਆਰਾ ਫੌਜ ਵਿਚ ਭਰਤੀ ਹੋਣ ਲਈ ਫ੍ਰੀ ਟਰੇਨਿੰਗ/ਕੋਚਿੰਗ ਕਲਾਸਾਂ ਸ਼ੁਰੂ
ਰੂਪਨਗਰ 8 ਨਵੰਬਰ 2021
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਲੈਫ. ਕਰਨਲ ਪਰਮਿੰਦਰ ਸਿੰਘ ਬਾਜਵਾ(ਰਿਟਾ.) ਨੇ ਜਾਣਕਾਰੀ ਹੋਏ ਦੱਸਿਆ ਕਿ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਰੂਪਨਗਰ ਵਿਖੇ ਚਲਾਏ ਜਾ ਰਹੇ ਸੈਨਿਕ ਵੋਕੈਸ਼ਨਲ ਟ੍ਰੇਨਿੰਗ ਸੈਂਟਰ ਦੁਆਰਾ ਫੌਜ ਵਿੱਚ ਭਰਤੀ ਹੋਣ ਲਈ ਪ੍ਰੀ ਰਿਕਰੂਟਮੈਂਟ ਟ੍ਰੇਨਿੰਗ ਸ਼ੁਰੂ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ :-ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਅਚੀਵਰਜ਼, ਜ਼ਿਲੇ ਦੇ ਨੋਜਵਾਨਾਂ ਦੀ ਕਰਨਗੇ ਅਗਵਾਈ-ਮੈਂਟਰਸ਼ਿਪ ਪ੍ਰੋਗਰਾਮ ਜਰੀਏ ਕਰਵਾਇਆ ਜਾਵੇਗਾ ਰੂਬਰੂ
ਜਿਸ ਵਿੱਚ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਹੋਣ ਲਈ ਫਿਜ਼ੀਕਲ ਟ੍ਰੇਨਿੰਗ ਅਤੇ ਲਿਖਤੀ ਪ੍ਰੀਖਿਆ ਦੀ ਤਿਆਰੀ ਕਰਵਾਈ ਜਾਵੇਗੀ। ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਹੋਣ ਲਈ ਉਤਸ਼ਾਹਿਤ ਕਰਨਾ ਅਤੇ ਫੌਜ ਦੇ ਮਾਪਦੰਡਾਂ ਅਨੁਸਾਰ ਸਿਖਲਾਈ ਦੇਣਾ ਹੈ। ਚਾਹਵਾਨ ਉਮੀਦਵਾਰ(ਪੁਰਸ਼) ਇਹ ਟ੍ਰੇਨਿੰਗ ਲੈਣ ਲਈ ਮਿਤੀ 10 ਨਵੰਬਰ 2021 ਤੋਂ ਮਿਤੀ 20 ਨਵੰਬਰ 2021 ਤੱਕ ਵਿਦਿਅਕ ਸਰਟੀਫਿਕੇਟ, ਉਮਰ ਦੇ ਸਬੂਤ ਤੇ ਹੋਰ ਲੋਂੜੀਦੇ ਦਸਤਾਵੇਜ਼ ਨਾਲ ਲੈ ਕੇ ਇਸ ਦਫਤਰ ਨਾਲ ਸੰਪਰਕ ਕਰ ਸਕਦੇ ਹਨ।
Spread the love