ਅਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਸਾਇਕਲ ਰੈਲੀ ਕਰਵਾਈ

BABITA
ਅਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਸਾਇਕਲ ਰੈਲੀ ਕਰਵਾਈ
ਦੇਸ਼ ਦੀ ਅਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਜ਼ਸਨਾਂ ਦੀ ਜਿ਼ਲ੍ਹੇ ਵਿਚ ਹੋਈ ਸ਼ੁਰੂਆਤ -ਡਿਪਟੀ ਕਮਿਸ਼ਨਰ
ਫਾਜਿ਼ਲਕਾ ਵਾਲਿਆਂ ਨੇ ਉਤਸਾਹ ਨਾਲ ਲਿਆ ਭਾਗ
ਫਾਜਿ਼ਲਕਾ ਤੋਂ ਆਸਫਵਾਲਾ ਯਾਦਗਾਰ ਤੱਕ ਕੱਢੀ ਗਈ ਸਾਇਕਲ ਰੈਲੀ
ਫਾਜਿ਼ਲਕਾ, 9 ਨਵੰਬਰ 2021
ਫਾਜਿ਼ਲਕਾ ਵਿਖੇ ਅਜਾਦੀ ਕਾ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਸਾਇਕਲ ਰੈਲੀ ਮੰਗਲਵਾਰ ਨੂੰ ਕਰਵਾਈ ਗਈ। ਇਸ ਰੈਲੀ ਨੂੰ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਰੈਲੀ ਵਿਚ ਫਾਜਿ਼ਲਕਾ ਜਿ਼ਲ੍ਹੇ ਦੇ ਲੋਕਾਂ ਖਾਸ ਕਰਕੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਵੱਡੇ ਉਤਸਾਹ ਨਾਲ ਭਾਗ ਲਿਆ। ਰੈਲੀ ਫਾਜਿ਼ਲਕਾ ਦੇ ਬਹੁਮੰਤਵੀ ਖੇਡ ਸਟੇਡੀਅਮ ਤੋੋਂ ਸ਼ੁਰੂ ਹੋਈ ਅਤੇ ਆਸਫਵਾਲਾ ਦੇ ਵਾਰ ਮੈਮੋਰੀਅਲ ਤੋਂ ਹੋ ਕੇ ਵਾਪਿਸ ਸਟੇਡੀਅਮ ਵਿਖੇ ਹੀ ਸੰਪਨ ਹੋਈ।

ਹੋਰ ਪੜ੍ਹੋ :-ਜਿਲ੍ਹੇ ਦੀਆਂ ਸਬ ਡਵੀਜਨਾਂ ਵਿਚ 12 ਸ਼ਿਕਾਇਤ ਨਿਵਾਰਣ ਕੈਂਪ ਲਗਾਏ- ਐਸ ਐਸ ਪੀ ਗੁਰਦਾਸਪੁਰ

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਦੱਸਿਆ ਕਿ ਦੇਸ਼ ਦੀ ਅਜਾਦੀ ਦੇ 75 ਸਾਲ ਪੂਰੇ ਹੋਣ ਦੇ ਸੰਬੰਧ ਵਿਚ 75 ਹਫਤਿਆਂ ਤੱਕ ਚੱਲਣ ਵਾਲੇ ਜ਼ਸ਼ਨਾਂ ਦੀ ਜਿ਼ਲ੍ਹੇ ਵਿਚ ਇਸ ਰੈਲੀ ਨਾਲ ਸ਼ੁਰੂਆਤ ਹੋਈ ਹੈ ਅਤੇ ਅੱਗੇ ਵੀ ਇਸ ਤਰਾਂ ਦੇ ਸਮਾਗਮ ਹੁੰਦੇ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਦੇ ਆਯੋਜਨਾਂ ਨਾਲ ਸਾਡੀ ਨਵੀਂ ਪੀੜ੍ਹੀ ਵਿਚ ਦੇਸ਼ ਭਗਤੀ ਦੀ ਭਾਵਨਾ ਪ੍ਰਬਲ ਹੋਵੇਗੀ ਅਤੇ ਉਨ੍ਹਾਂ ਨੂੰ ਦੇਸ਼ ਦੀ ਅਜਾਦੀ ਲਈ ਕੁਰਬਾਨ ਹੋਣ ਵਾਲਿਆਂ ਤੋਂ ਪ੍ਰੇਰਣਾ ਮਿਲੇਗੀ।ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਸ਼ਹੀਦੀ ਸਮਾਰਕ ਆਸਫਵਾਲਾ ਵਿਖੇ ਸ਼ਹੀਦਾਂ ਨੂੰ ਸਰਧਾਂਜਲੀ ਭੇਟ ਕੀਤੀ।

ਇਸ ਮੌਕੇ ਜਿ਼ਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ: ਬਲਬੀਰ ਸਿੰਘ ਦਾਨੇਵਾਲੀਆਂ, ਐਸਡੀਐਮ ਸ੍ਰੀ ਰਵਿੰਦਰ ਸਿੰਘ ਅਰੋੜਾ ਅਤੇ ਸ੍ਰੀ ਦੇਵ ਦਰਸ਼ਦੀਪ ਸਿੰਘ, ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਸੁਰਿੰਦਰ ਸਚਦੇਵਾ, ਡੀਡੀਪੀਓ ਸ੍ਰੀ ਜੀਐਸ ਵਿਰਕ, ਜਿ਼ਲ੍ਹਾ ਸਿੱਖਿਆ ਅਫ਼ਸਰ ਸ: ਸੁਖਬੀਰ ਸਿੰਘ ਬੱਲ ਵੀ ਵਿਸੇ਼ਸ ਤੌਰ ਤੇ ਹਾਜਰ ਸਨ।
ਇਸ ਸਾਇਕਲ ਰੈਲੀ ਦੇ ਨੋਡਲ ਵਿਭਾਗ ਪੁਲਿਸ ਵਿਭਾਗ ਤੋਂ ਐਸਪੀ ਸ੍ਰੀਮਤੀ ਅਬਨੀਤ ਸਿੱਧੂ ਨੇ ਦੱਸਿਆ ਕਿ ਪੁਲਿਸ ਦੇ ਜਵਾਨਾਂ ਨੇ ਵੀ ਇਸ ਰੈਲੀ ਵਿਚ ਭਾਗ ਲਿਆ ਅਤੇ ਭਵਿੱਖ ਵਿਚ ਵੀ ਪੁਲਿਸ ਵਿਭਾਗ ਅਜਾਦੀ ਕਾ ਅੰਮ੍ਰਿਤਮਹਾਉਤਸਵ ਸਬੰਧੀ ਆਯੋਜਨ ਕਰਦਾ ਰਹੇਗਾ। ਰੈਲੀ ਦੇ ਨੋਡਲ ਅਫ਼ਸਰ ਡੀਐਸਪੀ ਗੁਰਮੀਤ ਸਿੰਘ ਸੰਧੂ ਨੇ ਇਸ ਮੌਕੇ ਸਮੂਹ ਭਾਗੀਦਾਰਾਂ ਦਾ ਰੈਲੀ ਦੀ ਸਫਲਤਾ ਲਈ ਵਿਸੇਸ਼ ਤੌਰ ਤੇ ਧੰਨਵਾਦ ਕੀਤਾ।
ਇਸ ਮੌਕੇ ਰੈਲੀ ਵਿਚ ਪੁਲਿਸ ਦੇ ਜਵਾਨਾਂ ਤੋਂ ਇਲਾਵਾ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ, ਅਜਾਦ ਹਿੰਦ ਪੈਡਲਰ ਕਲੱਬ ਫਾਜਿ਼ਲਕਾ ਤੋਂ ਫਾਊਂਡਰ ਸ਼ਸੀਕਾਂਤ ਗੁਪਤਾ, ਤੇ ਸੀਨਿਅਰ ਮੈਂਬਰਜ ਵਰਿੰਦਰ ਸ਼ਰਮਾ, ਰਤਨ ਲਾਲ ਚੁੱਘ, ਅਰਪਿਤ ਸੇਤੀਆ, ਸਿਮਲਜੀਤ ਸਿੰਘ, ਭਰਤ ਵਧਵਾ, ਰਾਮਕਿਸ਼ਨ, ਰਾਜੀਵ ਸ਼ਰਮਾ, ਸੋਨੂ ਖੇੜਾ, ਅਸ਼ਵਨੀ ਕੁਮਾਰ, ਜੀਤ ਕੁਮਾਰ ਵਰਿੰਦਰ ਸੇਠੀ, ਸਮਾਜ ਸੇਵੀ ਸ੍ਰੀ ਸੰਜੀਵ ਮਾਰਸ਼ਲ, ਖੁ਼ਸ਼ਹਾਲੀ ਦੇ ਰਾਖਿਆ ਨੇ ਸੁਪਰਵਾਇਜਰ ਹਰਦੀਪ ਸਿੰਘ ਦੀ ਅਗਵਾਈ ਵਿਚ, ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਵੰਲਟੀਅਰਾਂ ਅਤੇ ਪ੍ਰੇਰਣਾ ਐਸੋਸੀਏਸ਼ਨ ਫਾਰਮ ਬਲਾਇੰਡ ਮਹਾਰਾਸ਼ਟਰਾਂ ਸਟੇਟ ਦੇ ਵਲੰਟੀਅਰਾਂ, ਸਿੱਖਿਆ ਵਿਭਾਗ ਦੇ ਨੋਡਲ ਅਫ਼ਸਰਾਂ ਸ੍ਰੀ ਵਿਜੈ ਕੁਮਾਰ ਅਤੇ ਸ੍ਰੀ ਗੁਰਛਿੰਦਰ ਸਿੰਘ ਨੇ ਵਿਸੇ਼ਸ ਤੌਰ ਤੇ ਸਿ਼ਰਕਤ ਕੀਤੀ।
ਇਸ ਮੌਕੇ ਸਵੀਪ ਪ੍ਰੋਗਰਾਮ ਤਹਿਤ ਰੈਲੀ ਵਿਚ ਭਾਗੀਦਾਰਾਂ ਨੂੰ ਵੋਟਾਂ ਬਣਵਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ।
Spread the love