ਫਾਜ਼ਿਲਕਾ, 9 ਨਵੰਬਰ 2021
ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਦੱਸਿਆ ਕਿ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋਂ ਵੱਲੋਂ 12 ਨਵੰਬਰ 2021 ਨੂੰ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ 2 ਵੱਖ-ਵੱਖ ਕੰਪਨੀਆਂ ਸ਼ਿਰਕਤ ਕਰ ਰਹੀਆਂ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪਲੇਸਮੈਟ ਕੈਪ ਵਿੱਚ ਰੈਕਸਾ ਸਿਕਿਉਰਟੀ (ਜੀ.ਐਮ.ਆਰ. ਗਰੁੱਪ ਕੰਪਨੀ) ਤੇ ਅਜਾਈਲ ਹਰਬਲਸ ਕੰਪਨੀਆਂ ਭਾਗ ਲੈ ਰਹੀਆਂ ਹਨ।ਇਹਨਾਂ ਕੰਪਨੀਆਂ ਵਿੱਚ 10ਵੀ ਅਤੇ 12ਵੀਂ ਪਾਸ ਫਰੈਸ਼ਰ ਤੇ ਤਜਰਬੇਕਾਰ ਲੜਕੇ ਅਤੇ ਲੜਕੀਆਂ ਭਾਗ ਲੈ ਸਕਦੇ ਹਨ, ਉਮੀਦਵਾਰਾਂ ਦੀ ਉਮਰ 20 ਤੋਂ 30 ਸਾਲ ਦੀ ਲਾਜਮੀ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਹ ਕੈਂਪ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਚੌਥੀ ਮੰਜਿ਼ਲ ਬਲਾਕ ਏ ਕਮਰਾ ਨੰ 502 ਜਿਲ੍ਹਾ ਰੋ਼ਜਗਾਰ ਉ਼ਤਪੱਤੀ ਸਿਖਲਾਈ ਦਫ਼ਤਰ ਵਿਖੇ ਸਵੇਰੇ 10 ਵਜੇ ਆਯੋਜਿਤ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਹੈਲਪ ਲਾਈਨ ਨੰਬਰ-8906022220 ਤੇ ਸੰਪਰਕ ਕੀਤਾ ਜਾ ਸਕਦਾ ਹੈ।