![KOMAL MITTAL KOMAL MITTAL](https://newsmakhani.com/wp-content/uploads/2021/11/KOMAL-MITTAL.jpg)
ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਅਤੇ ਅਧਿਕਾਰੀਆਂ ਨਾਲ ਝੌਨੇ ਦੀ ਆਮਦ ਸਬੰਧੀ ਕੀਤੀ ਬੈਠਕ
ਐਸ.ਏ.ਐਸ. ਨਗਰ 10 ਨਵੰਬਰ 2021
ਸ਼੍ਰੀਮਤੀ ਕੋਮਲ ਮਿੱਤਲ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਐਸ.ਏ.ਐਸ.ਨਗਰ ਦੇ ਵੱਖ-ਵੱਖ ਪਿੰਡਾਂ/ਬਲਾਕਾਂ ਤੋਂ ਅਗਾਂਹਵਧੂ ਕਿਸਾਨਾਂ ਅਤੇ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਅਤੇ ਮੁੱਖ ਖੇਤੀਬਾੜੀ ਅਫਸਰ, ਐਸ.ਏ.ਐਸ. ਨਗਰ ਦੇ ਫੀਲਡ ਅਧਿਕਾਰੀਆਂ ਨਾਲ ਜਿਲ੍ਹੇ ਵਿੱਚ ਬਾਕੀ ਰਹਿੰਦੀ ਝੌਨੇ ਦੀ ਆਮਦ ਦਾ ਜਾਇਜਾ ਲੈਣ ਲਈ ਮੀਟਿੰਗ ਕੀਤੀ ਗਈ।
ਹੋਰ ਪੜ੍ਹੋ :-ਕੈਪਟਨ ਵਾਂਗ ਮੋਦੀ ਸਰਕਾਰ ਦੀ ਕਠਪੁਤਲੀ ਬਣੇ ਮੁੱਖ ਮੰਤਰੀ ਚੰਨੀ: ਹਰਪਾਲ ਸਿੰਘ ਚੀਮਾ
ਮੀਟਿੰਗ ਦੌਰਾਨ ਕਿਸਾਨਾਂ ਅਤੇ ਅਧਿਕਾਰੀਆਂ ਵੱਲੋ ਦੱਸਿਆ ਗਿਆ ਕਿ ਤਾਜਾ ਸਥਿਤੀ ਅਨੁਸਾਰ ਜਿਲ੍ਹਾ ਐਸ.ਏ.ਐਸ. ਨਗਰ ਦੀ ਮੰਡੀ ਬਨੂੜ ਵਿਖੇ ਘੱਟੋ-ਘੱਟ 5% ਝੋਨਾਂ ਆਉਣਾ ਬਾਕੀ ਹੈ ਅਤੇ ਮੰਡੀ ਲਾਲੜੂ, ਖਰੜ੍ਹ, ਮਾਜਰੀ ਅਤੇ ਡੇਰਾਬੱਸੀ ਵਿਖੇ 2 ਤੋਂ 3 ਪ੍ਰਤੀਸ਼ਤ ਝੋਨਾ ਮੰਡੀਆਂ ਵਿੱਚ ਆਉਣਾ ਬਾਕੀ ਹੈ।
ਇਸ ਦਾ ਮੁੱਖ ਕਾਰਣ ਵਢਾਈ ਵੇਲੇ ਬਾਰਿਸ਼ਾਂ ਦਾ ਹੋਣਾਂ ਅਤੇ ਬਿਜਾਈ ਵੇਲੇ ਸਮੇਂ ਬਾਰਿਸ਼ਾਂ ਦਾ ਲੇਟ ਹੋਣਾ ਅਤੇ ਬਿਜਲੀ ਦੀ ਸਪਲਾਈ ਘੱਟ ਮਿਲਣ ਕਰਕੇ ਹੈ। ਉਹਨਾਂ ਦੱਸਿਆ ਕਿ ਇਸ ਸਾਲ ਝੌਨੇ ਦੀ ਹਰਿਆਣਾ ਵਿੱਚ ਪਾਬੰਦੀ ਲਗਾਉਣ ਨਾਲ ਬਾਰਡਰ ਦੀਆਂ ਮੰਡੀਆਂ ਲਾਲੜੂ, ਬਨੂੜ ਅਤੇ ਡੇਰਾਬੱਸੀ ਵਿਖੇ ਆਮਦ ਵੱਧ ਹੋਣ ਦੀ ਸੰਭਾਵਨਾਂ ਹੈ।
ਇਸ ਲਈ ਬਨੂੜ, ਕੁਰਾਲੀ, ਡੇਰਾਬੱਸੀ, ਲਾਲੜੂ ਅਤੇ ਖਰੜ੍ਹ ਦੀਆਂ ਮੰਡੀਆਂ ਮਿਤੀ 20-11-2021 ਤੱਕ ਚਾਲੂ ਰੱਖਣ ਲਈ ਮੰਗ ਕੀਤੀ ਗਈ ਹੈ। ਮੀਟਿੰਗ ਵਿੱਚ ਕਿਸਾਨਾਂ ਦੀ ਡੀ.ਏ.ਪੀ. ਦੀ ਮੰਗ ਤੇ ਵਧੀਕ ਡਿਪਟੀ ਕਮਿਸ਼ਨਰ ਵੱਲੋ ਵਿਸ਼ਵਾਸ਼ ਦੁਆਇਆ ਗਿਆ ਕਿ ਇੱਕ ਹਫਤੇ ਅੰਦਰ ਡੀ.ਏ.ਪੀ. ਦੀ ਸਪਲਾਈ ਸੰਭਾਵਤ ਹੈ ਇਸ ਸਬੰਧ ਵਿੱਚ ਡਿਪਟੀ ਰਜਿਸਟਰਾਰ ਸਹਿਕਾਰੀ ਸਵਾਵਾਂ ਨੂੰ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਮੀਟਿੰਗ ਵਿੱਚ ਸ਼੍ਰੀ ਮੇਹਰ ਸਿੰਘ ਥੇੜੀ, ਸ਼੍ਰੀ ਦਿਦਾਰ ਸਿੰਘ ਸਤਾਬਗੜ੍ਹ, ਸ਼੍ਰੀ ਸੇਵਾ ਸਿੰਘ ਬਾਕਰਪੁਰ, ਸ਼੍ਰੀ ਦਿਆ ਸਿੰਘ ਬਾਕਰਪੁਰ, ਸ਼੍ਰੀ ਬਲਵੰਤ ਸਿੰਘ ਨਡਿਆਲੀ, ਸ਼੍ਰੀ ਨਵੀਨ ਮੋਹਾਲੀ, ਸ਼੍ਰੀ ਹਕੀਕਤ ਸਿੰਘ ਘੜੁੰਆਂ ਅਤੇ ਸ਼੍ਰੀ ਮਨਪ੍ਰੀਤ ਸਿੰਘ ਖੇੜੀ ਹਾਜਰ ਸਨ।