ਘਰ-ਘਰ ਰੋਜਗਾਰ ਮਿਸ਼ਨ ਅਧੀਨ 24 ਤੋਂ 30 ਸਤੰਬਰ ਤੱਕ ਲਗਾਇਆ ਜਾਵੇਗਾ ਛੇਵਾਂ ਰਾਜ ਪੱਧਰੀ ਰੋਜ਼ਗਾਰ ਮੇਲਾ-ਡਿਪਟੀ ਕਮਿਸ਼ਨਰ

DC Tarantaran

ਰੋਜ਼ਗਾਰ ਮੇਲੇ ਵਿੱਚ ਭਾਗ ਲੈਣ ਲਈ 15 ਸਤੰਬਰ ਤੱਕ ਕੀਤਾ ਜਾ ਸਕਦਾ ਹੈ ਆੱਨ ਲਾਈਨ ਅਪਲਾਈ
ਤਰਨ ਤਾਰਨ, 12 ਸਤੰਬਰ :
ਪੰਜਾਬ ਘਰ-ਘਰ ਰੋਜਗਾਰ ਮਿਸ਼ਨ ਅਧੀਨ 24 ਤੋਂ 30 ਸਤੰਬਰ ਤੱਕ ਛੇਵਾਂ ਰਾਜ ਪੱਧਰੀ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਕੁਲਵੰਤ ਸਿੰਘ ਨੇ ਦੱੱਸਿਆ ਗਿਆ ਕਿ ਰੋਜ਼ਗਾਰ ਮੇਲੇ ਵਿੱਚ ਭਾਗ ਲੈਣ ਲਈ 15 ਸਤੰਬਰ ਤੱਕ ਆਨ ਲਾਈਨ ਅਪਲਾਈ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱੱਸਿਆ ਕਿ ਮੇਲੇ ਵਿੱਚ ਹੋਰਨਾਂ ਕੰਪਨੀਆਂ ਤੋਂ ਇਲਾਵਾ ਮਾਈਕਰੋਸਾਫਟ ਕੰਪਨੀ ਦੁਆਰਾ ਵੀ ਉਮੀਦਵਾਰਾਂ ਦੀ ਚੋਣ ਕੀਤੀ ਜਾ ਰਹੀ ਹੈ। ਕੰਪਨੀ ਵਲੋਂ ਬੀ. ਟੈੱਕ (ਸੀ. ਐਸ. ਸੀ., ਆਈ. ਟੀ. ਈ. ਸੀ. ਈ.) ਦੇ 2021 ਤੋਂ 2023 ਦੇ ਪਾਸਿੰਗ ਆਊਟ ਵਿਦਿਆਰਥੀਆਂ ਵੀ ਅਪਲਾਈ ਕਰਨ ਲਈ ਯੋਗ ਹਨ।ਇਸ ਤੋਂ ਇਲਾਵਾ ਐਮ. ਬੀ. ਏ. (ਮਾਰਕੀਟਿੰਗ, ਜਨਰਲ ਮੈਨੇਜਮੈਂਟ, ਇੰਨਫਰਮੇਸ਼ਨ ਮੈਨੇਜਮੈਂਟ) 2020 ਤੋਂ 2021 ਤੱਕ ਪਾਸਿੰਗ ਆਊਟ ਵਿਦਿਆਰਥੀ ਭਾਗ ਲੈ ਸਕਦੇ ਹਨ। ਕੰਪਨੀ ਵਲੋਂ ਚੁਣੇ ਗਏ ਉਮੀਦਵਾਰਾਂ ਨੂੰ 12 ਤੋਂ 43 ਲੱਖ ਦਾ ਸਲਾਨਾ ਪੈਕੇਜ਼ ਦਿੱਤਾ ਜਾਵੇਗਾ ਅਤੇ ਕੰਮ ਕਰਨ ਲਈ ਨੋਇਡਾ, ਹੈਦਰਾਬਾਦ ਅਤੇ ਬੰਗਲੁਰੂ ਵਿਖੇ ਬੁਲਾਇਆ ਜਾਵੇਗਾ। ਇਸ ਵਰਚੂਅਲ ਮੇਲੇ ਵਿੱਚ ਭਾਗ ਲੈਣ ਲਈ 15 ਸਤੰਬਰ ਤੱਕ ਅਪਲਾਈ ਕੀਤਾ ਜਾ ਸਕਦਾ ਹੈ।
ਸ਼੍ਰੀ ਸੰਜੀਵ ਕੁਮਾਰ, ਜਿਲ੍ਹਾ ਰੋਜ਼ਗਾਰ ੳੱਤਪਤੀ ਅਤੇ ਸਿਖਲਾਈ ਅਧਿਕਾਰੀ ਵਲੋਂ ਦੱੱਸਿਆ ਗਿਆ ਕਿ ਮੈਗਾ ਰੋਜਗਾਰ ਮੇਲੇ (ਫਿਜ਼ੀਕਲ ਅਤੇ ਵਰਚੂਅਲ) ਵਿੱਚ ਭਾਗ ਲੈਣ ਲਈ ਪ੍ਰਾਰਥੀ ਵਿਭਾਗ ਦੇ ਪੋਰਟਲ www.pgrkam.com ‘ਤੇ ਆਪਣੇ ਆਪ ਨੂੰ ਰਜਿਸਟਰ ਕਰਨ ਉਪਰੰਤ ਪੋਰਟਲ ਤੇ ਦਿੱਤੀਆਂ ਗਈਆਂ ਜੌਬਜ਼ ਦੇ ਅੱਗੇ ਸਿਲੈਕਟ ਬਟਨ ਤੇ ਕਲਿੱਕ ਕਰ ਕੇ ਅਪਲਾਈ ਕਰ ਸਕਦੇ ਹਨ। ਪਹਿਲਾਂ ਰਜਿਸਟਰ ਹੋਏ ਪ੍ਰਾਰਥੀ ਪੋਰਟਲ ਤੇ ਲਾਗ-ਇੰਨ ਕਰਕੇ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਬਿਊਰੋ ਦੇ ਹੈਲਪ ਲਾਈਨ ਨੰਬਰ 77173-97013 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Spread the love