3 ਕਾਰਾਂ ਸਮੇਤ 5 ਸਮਗਲਰ ਗ੍ਰਿਫਤਾਰ
ਐਸ ਏ ਐਸ ਨਗਰ 17 ਨਵੰਬਰ 2021
ਸ਼੍ਰੀ ਨਵਜੋਤ ਸਿੰਘ ਮਾਹਲ, ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਰਾਹੀ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਨਸ਼ੀਲੇ ਪ੍ਰਦਾਰਥਾ ਦੀ ਸਮਲਿੰਗ ਖਿਲਾਫ ਚਲਾਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋ ਸ਼੍ਰੀ ਮਨਪ੍ਰੀਤ ਸਿੰਘ, ਕਪਤਾਨ ਪੁਲਿਸ (ਦਿਹਾਤੀ) ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀ ਬਿਕਰਮਜੀਤ ਸਿੰਘ ਬਰਾੜ, ਉਪ ਕਪਤਾਨ ਪੁਲਿਸ ਖਰੜ -2 ਮੁਲਾਂਪੁਰ ਦੀ ਅਗਵਾਈ ਵਿੱਚ ਥਾਣਾ ਸਿਟੀ ਕੁਰਾਲੀ ਦੀ ਪੁਲਿਸ ਨੇ ਕੱਲ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਤੇਜੀ ਨਾਲ ਕਾਰਵਾਈ ਕਰਦਿਆਂ ਗਿੱਲ ਮੈਡੀਹੋਮ ਕੁਰਾਲੀ ਦੇ ਖੁਫੀਆ ਗੈਰਿਜ ਦੀ ਤਲਾਸ਼ੀ ਦੋਰਾਨ 55,000 ਟਰਾਮਾਡੋਲ ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਅਤੇ ਕੱਲ ਹੀ ਰੋਪੜ ਤੋਂ ਆ ਰਹੀ ਇੱਕ ਵਰਨਾ ਕਾਰ ਦੀ ਚੈਕਿੰਗ ਦੋਰਾਨ ਕਾਰ ਸਵਾਰ 2 ਵਿਅਕਤੀਆਂ ਪਾਸੋਂ 24,900 ਟਰਾਮਾਡੋਲ ਦੀਆਂ ਗੋਲੀਆਂ ਬਰਾਮਦ ਕੀਤੀਆਂ ਅਤੇ ਸਮਲਿੰਗ ਵਿੱਚ ਸ਼ਾਮਲ ਚਾਰੋ ਦੋਸ਼ੀਆਂ ਨੂੰ ਰੰਗੇ ਹੱਥੀ ਕਾਬੂ ਕਰਕੇ ਉਨ੍ਹਾ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਅਤੇ ਥਾਣਾ ਸਦਰ ਕੁਰਾਲੀ ਪੁਲਿਸ ਨੇ ਅੱਜ 75 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਉਸਦੀ ਕਾਰ ਵਿੱਚੋਂ ਰੰਗੇ ਹੱਥੀ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ ।
ਹੋਰ ਪੜ੍ਹੋ :-ਈ.ਐਸ.ਆਈ. ਯੋਗਦਾਨ ਨੂੰ ਭਰਨ ਤੇ ਜਮ੍ਹਾਂ ਕਰਨ ਲਈ ਸਮਾਂ ਸੀਮਾਂ ‘ਚ ਛੋਟ
ਸ਼੍ਰੀ ਮਾਹਲ ਨੇ ਪੁਲਿਸ ਦੀ ਕਾਰਵਾਈਆਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਸਿਟੀ ਕੁਰਾਲੀ ਦੀ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ ਤੇ ਡਰੱਗ ਇੰਸਪੈਕਟਰ ਮੋਹਾਲੀ-3 ਸ਼੍ਰੀਮਤੀ ਨਵਦੀਪ ਕੌਰ ਅਤੇ ਡੀ.ਐਸ.ਪੀ ਸ਼੍ਰੀ ਰੁਪਿੰਦਰਜੀਤ ਸਿੰਘ, ਪੀ.ਬੀ.ਆਈ – ਐਨ.ਡੀ.ਪੀ.ਐਸ ਮੋਹਾਲੀ ਦੀ ਹਾਜਰੀ ਵਿੱਚ ਗਿੱਲ ਮੈਡੀਹੋਮ ਨੇੜੇ ਚਕਵਾਲ ਸਕੂਲ ਕੁਰਾਲੀ ਦੇ ਮਾਲਕ ਹਰਦਿਆਲ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਅੰਧਰੇੜਾ ਰੋਡ ਕੁਰਾਲੀ ਦੇ ਨਸ਼ੀਲੇ ਪ੍ਰਦਾਰਥਾਂ ਦੀ ਸਟੋਰੇਜ ਲਈ ਬਣਾਏ ਖੁਫੀਆ ਗੈਰਿਜ ਦੀ ਤਲਾਸ਼ੀ ਕੀਤੀ ਅਤੇ ਤਲਾਸ਼ੀ ਦੋਰਾਨ ਹਰਦਿਆਲ ਸਿੰਘ ਦੇ ਸਾਥੀ ਗੋਰਵ ਕੁਮਾਰ ਪੁੱਤਰ ਹਰੀਸ਼ ਕੁਮਾਰ ਮਕਾਨ ਨੰ 198 ਵਾਰਡ ਨੰ 2 ਕੁਰਾਲੀ ਦੀ ਐਕਸੈਂਟ ਕਾਰ ਨੰਬਰ ਪੀ.ਬੀ-12-ਟੀ-8334 ਵਿੱਚੋਂ 24,000 ਟਰਾਮਾਡੋਲ ਦੀ ਗੋਲੀਆਂ ਅਤੇ ਹਰਦਿਆਲ ਸਿੰਘ ਪਾਸੋਂ ਗੈਰਿਜ ਵਿੱਚੋਂ 31,000 ਟਰਾਮਾਡੋਲ ਦੀ ਨਸ਼ੀਲੀ ਗੋਲੀਆਂ ਗੱਤੇ ਦੇ ਵੱਡੇ ਡੱਬਿਆ ਵਿੱਚ ਪੈਕ ਕੀਤੀ ਹੋਈਆਂ ਬਰਾਮਦ ਕੀਤੀਆਂ । ਪੁਲਿਸ ਦੀ ਰੇਡ ਸਮੇਂ ਗੋਰਵ ਕੁਮਾਰ ਟਰਾਮਾਡੋਲ ਦੀ ਗੋਲੀਆਂ ਵਾਲਾ ਡੱਬਾ ਆਪਣੀ ਐਕਸੈਂਟ ਕਾਰ ਵਿੱਚ ਲੈ ਕੇ ਜਾਣ ਦੀ ਤਿਆਰੀ ਵਿੱਚ ਸੀ ਜਦੋਂ ਕਿ ਗਿੱਲ ਮੈਡੀਹੋਮ ਦਾ ਮਾਲਕ ਹਰਦਿਆਲ ਸਿੰਘ ਬਚੀ ਹੋਈ 31,000 ਗੋਲੀਆਂ ਦੇ ਡਬੇ ਨੂੰ ਲੁਕਾਉਣ ਲੱਗਾ ਹੋਇਆ ਸੀ। ਇਨ੍ਹਾ ਦੋਹਾਂ ਵਿਰੁੱਧ ਮੁਕੱਦਮਾ ਨੰਬਰ 146 ਮਿਤੀ 16.11.2021 ਅ/ਧ 22 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਕੁਰਾਲੀ ਦਰਜ ਕਰਕੇ ਪੁਲਿਸ ਨੇ ਦੋਹਾਂ ਨੂੰ ਕੱਲ ਮਿਤੀ 16.11.2021 ਨੂੰ ਗ੍ਰਿਫਤਾਰ ਕਰਕੇ ਐਕਸੈਂਟ ਕਾਰ ਅਤੇ ਬਰਾਮਦ ਹੋਈਆਂ 55,000 ਗੋਲੀਆਂ ਨੂੰ ਕਬਜੇ ਵਿੱਚ ਲੈ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਦੂਜੀ ਕਾਰਵਾਈ ਦੀ ਜਾਣਕਾਰੀ ਦਿੰਦਿਆ ਐਸ.ਐਸ.ਪੀ ਮੋਹਾਲੀ ਨੇ ਦਸਿਆ ਕਿ ਮਿਤੀ 16.11.2021 ਨੂੰ ਫਲਾਈ ਓਵਰ ਰੋਪੜ ਰੋਡ ਕੁਰਾਲੀ ਨਾਕਾ ਬੰਦੀ ਦੋਰਾਨ ਵਰਨਾ ਕਾਰ ਨੰ ਐੱਚ.ਆਰ-70- ਸੀ-1745 ਪੰਤਾਲੀ ਦੀ ਤਲਾਸ਼ੀ ਦੋਰਾਨ 29,900 ਟਰਾਮਾਡੋਲ ਦੀਆਂ ਗੋਲੀਆਂ ਬਰਾਮਦ ਹੋਣ ਤੇ ਕਾਰ ਵਿੱਚ ਸਵਾਰ ਗੁਰਪ੍ਰੀਤ ਸਿੰਘ ਤੇ ਗੁਰਦੀਪ ਸਿੰਘ ਪੁੱਤਰਾਨ ਜਰਨੈਲ ਸਿੰਘ ਵਾਸੀਆਨ ਪਿੰਡ ਅਧਰੇੜਾ ਨੂੰ ਰੰਗੇ ਹੱਥੀ ਕਾਬੂ ਕਰਕੇ ਉਨ੍ਹਾਂ ਵਿਰੁੱਧ ਮੁਕੱਦਮਾ ਨੰਬਰ 147 ਮਿਤੀ 16.11.2021 ਅ/ਧ 22 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਕੁਰਾਲੀ ਦਰਜ ਕਰਕੇ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਉਨ੍ਹਾ ਦੀ ਵਰਨਾ ਕਾਰ ਨੰਬਰ ਐੱਚ.ਆਰ-70- ਸੀ-1745 ਨੂੰ ਕਬਜੇ ਵਿੱਚ ਲੈ ਕੇ ਅੱਗੇ ਤਫਤੀਸ਼ ਕੀਤੀ ਜਾ ਰਹੀ ਹੈ।
ਸ਼੍ਰੀ ਮਾਹਲ ਨੇ ਦਸਿਆ ਕਿ ਥਾਣਾ ਸਿਟੀ ਕੁਰਾਲੀ ਵਿਖੇ ਦਰਜ ਉਕਤ ਦੋਹਾਂ ਮੁਕੱਦਮਿਆਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸਾਰੇ ਦੋਸ਼ੀਆਂ ਨੂੰ ਅੱਡ-ਅੱਡ ਕਰਕੇ ਡੁੰਘਾਈ ਨਾਲ ਪੁਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਬਰਾਮਦ ਹੋਏ ਨਸ਼ੀਲੀ ਗੋਲੀਆਂ ਦੀ ਸਪਲਾਈ ਲਾਈਨ ਨੂੰ ਤੋੜਨ ਲਈ ਗੋਲੀਆਂ ਦੀ ਸਟਰਿਪਾਂ ਉਪਰ ਦਰਜ ਵੇਰਵਿਆਂ ਜਿਵੇਂ ਕਿ ਬੈਚ ਨੰਬਰ ਮੈਨੂਫੇਕਚਰਿੰਗ ਕਰਨ ਵਾਲੀ ਕੰਪਨੀ ਅਤੇ ਮਾਰਕਿਟਿੰਗ ਕਰਨ ਵਾਲੀ ਕੰਪਨੀਆਂ ਦੇ ਮਾਲਕਾ ਅਤੇ ਮੈਨੇਜਰਾਂ ਪਾਸੋਂ ਵੀ ਪੁਛਗਿੱਛ ਕੀਤੀ ਜਾਵੇਗੀ। ਫੜੇ ਗਏ ਅਪਰਾਧੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰੀਮਾਂਡ ਹਾਸਿਲ ਕੀਤੇ ਜਾ ਰਹੇ ਹਨ। ਪੁਲਿਸ ਨੂੰ ਇਨ੍ਹਾ ਮੁਕੱਦਮਿਆਂ ਦੀ ਤਫਤੀਸ਼ ਤੋਂ ਵੱਡੇ ਇੰਕਸਾਫ ਹੋਣ ਦੀ ਉਮੀਦ ਹੈ।
ਐਸ.ਐਸ.ਪੀ ਮੋਹਾਲੀ ਨੇ ਇੱਕ ਹੋਰ ਕੇਸ ਦੀ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਥਾਣਾ ਸਦਰ ਕੁਰਾਲੀ ਦੀ ਪੁਲਿਸ ਨੇ ਅੱਜ ਸਿੰਘਪੁਰਾ ਬਾਈਪਾਸ ਕੁਰਾਲੀ ਵਿਖੇ ਨਾਕਾ ਬੰਦੀ ਦੋਰਾਨ ਸਿਲਵਰ ਕਲਰ ਦੀ ਇੰਡੀਗੋ ਕਾਰ ਨੰਬਰ ਪੀ.ਬੀ 29-ਜੀ 8558 ਵਿੱਚੋਂ ਸੰਤਪ੍ਰੀਤ ਸਿੰਘ ਉਰਫ ਲਾਲੀ ਪੁੱਤਰ ਬਲਜਿੰਦਰ ਸਿੰਘ ਵਾਸੀ ਪਿੰਡ ਝਿੰਗੜਾਂ ਖੁਰਦ ਥਾਣਾ ਸਦਰ ਕੁਰਾਲੀ ਦੇ ਕਬਜੇ ਵਿੱਚੋਂ 75 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਸ ਵਿਰੁੱਧ ਮੁਕੱਦਮਾ ਨੰਬਰ 83 ਮਿਤੀ 17.11.2021 ਅ/ਧ 21,22 ਐਨ.ਡੀ.ਪੀ.ਐਸ ਥਾਣਾ ਸਦਰ ਕੁਰਾਲੀ ਦਰਜ ਕਰਕੇ ਸੰਤਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸਦੀ ਗੱਡੀ ਨੂੰ ਕਬਜੇ ਵਿੱਚ ਲੈ ਲਿਆ ਹੈ ਦੋਸ਼ੀ ਪਾਸੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਇਲਾਕੇ ਵਿੱਚ ਹੈਰੋਇਨ ਦੀ ਸਪਲਾਈ ਲਾਈਨ ਤੋੜੀ ਜਾ ਸਕੇ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।