ਡੀ.ਬੀ.ਈ.ਈ. ਮੋਹਾਲੀ ਵੱਲੋੋਂ ਫਲਿੱਪਕਾਰਟ ਵਿੱਚ ਮਨਦੀਪ ਸਿੰਘ ਦੀ ਕਰਵਾਈ ਗਈ ਸਲੈਕਸ਼ਨ

ਡੀ.ਬੀ.ਈ.ਈ.
ਡੀ.ਬੀ.ਈ.ਈ. ਮੋਹਾਲੀ ਵੱਲੋੋਂ ਫਲਿੱਪਕਾਰਟ ਵਿੱਚ ਮਨਦੀਪ ਸਿੰਘ ਦੀ ਕਰਵਾਈ ਗਈ ਸਲੈਕਸ਼ਨ
ਐਸ.ਏ.ਐਸ. ਨਗਰ 17 ਨਵੰਬਰ 2021
ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਅਧੀਨ ਮੋਹਾਲੀ ਵਿਖੇ ਸਥਾਪਿਤ ਕੀਤਾ ਗਿਆ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਜਿਲ੍ਹੇ ਦੇ ਨੌਜਵਾਨਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਇਸ ਯੋਜਨਾ ਅਧੀਨ ਜਾਣਕਾਰੀ ਦਿੰਦਿਆਂ ਸ੍ਰੀ ਮਨਜੇਸ਼ ਸ਼ਰਮਾ ਡਿਪਟੀ ਸੀ.ਈ.ਓ. ਡੀ.ਬੀ.ਈ.ਈ., ਮੋਹਾਲੀ ਨੇ ਦੱਸਿਆ ਕਿ ਮੋਹਾਲੀ ਜਿਲ੍ਹੇੇ ਦੇ ਵਸਨੀਕ ਮਨਦੀਪ ਸਿੰਘ ਦੀ ਸਲੈਕਸ਼ਨ ਫਲਿੱਪਕਾਰਟ ਵਿੱਚ ਕਰਵਾਈ ਗਈ। ਮਨਦੀਪ ਸਿੰਘ ਮੋਹਾਲੀ ਜਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਗੈ੍ਰਜੂਏਸ਼ਨ ਕੀਤੀ ਹੋਈ ਹੈੈ।

ਹੋਰ ਪੜ੍ਹੋ :-ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫੇਰ 6342 ਸੈਂਪਲ ਲਏ
ਉਹ ਕਾਫੀ ਸਮੇਂ ਤੋਂ ਨੌਕਰੀ ਦੀ ਤਲਾਸ਼ ਕਰ ਰਿਹਾ ਸੀ ਜਿਸਦੇ ਸਬੰਧ ਵਿੱਚ ਉਹ ਡੀ.ਬੀ.ਈ.ਈ., ਮੋਹਾਲੀ ਵਿਖੇ ਆ ਕੇ ਰੁਜ਼ਗਾਰ ਮੁਹੱਈਆ ਕਰਵਾਉਣ ਸਬੰਧੀ ਤਾਲਮੇਲ ਕੀਤਾ। ਇਸ ਉਪਰੰਤ ਡੀ.ਬੀ.ਈ.ਈ. ਵੱਲੋਂ ਉਸਦੀ ਦੀ ਪੂਰੀ ਜਾਣਕਾਰੀ ਹਾਸਿਲ ਕਰ ਉਸ ਨੂੰ ਰੁਜ਼ਗਾਰ ਸਬੰਧੀ ਆਪਣਾ ਨਾ ਦਰਜ ਕਰਵਾਉਣ ਲਈ ਕਿਹਾ ਗਿਆ। ਡੀ.ਬੀ.ਈ.ਈ ਮੋਹਾਲੀ ਵਿਖੇ ਪਲੇਸਮੈੈਂਟ ਕੈਂਪ ਲਗਾਇਆ ਗਿਆ। ਜਿੱਥੇ ਕਿ ਉਸ ਦੀ ਇੰਟਰਵਿਊ ਤੋਂ ਬਾਅਦ ਸਲੈਕਸ਼ਨ ਹੋ ਗਈ। ਸਿਲੈਕਸ਼ਨ ਤੋੋਂ ਬਾਅਦ ਮਨਦੀਪ ਸਿੰਘ ਨੇ ਡੀ.ਬੀ.ਈ.ਈ., ਮੋਹਾਲੀ ਦੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਪੰਜਾਬ ਸਰਕਾਰ ਦੇ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਉਸਨੇ ਮਾਨਯੋਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਵੱਲੋੋਂ ਸ਼ੁਰੂ ਕੀਤੇ ਡੀ.ਬੀ.ਈ.ਈ., ਮੋਹਾਲੀ ਦੀਆਂ ਸਹੂਲਤਾਂ ਦੀ ਜਾਣਕਾਰੀ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸਾਂਝੀ ਕਰਨ ਦਾ ਵਾਅਦਾ ਕੀਤਾ।
Spread the love