ਵੋਟ ਬਣਾਉਣ, ਕਟਵਾਉਣ ਜਾਂ ਸੋਧ ਕਰਵਾਉਣ ਲਈ 20 ਤੇ 21 ਨਵੰਬਰ ਨੂੰ ਲੱਗਣਗੇ ਵਿਸ਼ੇਸ਼ ਕੈਂਪ-ਡੀ. ਸੀ

VISHESH SARANGAL
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ 'ਚ  ਰਾਜ 'ਚ ਸਭ ਤੋਂ ਅੱਗੇ
ਕੋਈ ਵੀ ਵਿਅਕਤੀ ਫਾਰਮ ਭਰ ਕੇ ਆਪਦੇ ਨਾਮ, ਜਨਮ ਮਿਤੀ, ਫੋਟੋ ਆਦਿ ਵਿਚ ਵੀ ਕਰਵਾ ਸਕਦਾ ਸੋਧ

ਨਵਾਂਸ਼ਹਿਰ, 18 ਨਵੰਬਰ 2021

ਮੁੱਖ ਚੋਣ ਅਫ਼ਸਰ, ਪੰਜਾਬ ਦੇ ਆਦੇਸ਼ਾਂ ਅਨੁਸਾਰ ਯੋਗਤਾ ਮਿਤੀ 1 ਜਨਵਰੀ 2022 ਦੇ ਆਧਾਰ ’ਤੇ ਤਿਆਰ ਕੀਤੀ ਜਾ ਰਹੀ ਵੋਟਰ ਸੂਚੀ ਦੀ ਸਰਸਰੀ ਸੁਧਾਈ-2022 ਲਈ 1 ਨਵੰਬਰ ਤੋਂ 30 ਨਵੰਬਰ 2021 ਤੱਕ ਦਾਅਵੇ ਅਤੇ ਇਤਰਾਜ ਪ੍ਰਾਪਤ ਕੀਤੇ ਜਾ ਰਹੇ ਹਨ।

ਹੋਰ ਪੜ੍ਹੋ :-ਸਵੀਪ ਪ੍ਰਾਜੈਕਟ ਤਹਿਤ ਹਲਕਾ ਅਬੋਹਰ ਦੇ ਪਿੰਡਾਂ ਵਿੱਚ ਕੱਢੀ ਗਈ ਜਾਗੋ

ਇਸ ਸਬੰਧੀ ਜ਼ਿਲ੍ਹੇ ਵਿਚ ਬੂਥ ਪੱਧਰ’ਤੇ ਨਿਯੁਕਤ ਕੀਤੇ ਬੀ. ਐਲ. ਓਜ਼ ਵਲੋਂ ਵਿਸ਼ੇਸ਼ ਕੈਂਪ  ਮਿਤੀ 6 ਨਵੰਬਰ 2021 (ਸਨਿੱਚਰਵਾਰ) ਅਤੇ 7 ਨਵੰਬਰ 2021 (ਐਤਵਾਰ) ਨੂੰ ਪਹਿਲਾ ਵੀ ਲਗਾਏ ਜਾ ਚੁੱਕੇ ਹਨ। ਜਿਹੜੇ ਵਿਅਕਤੀ ਆਪਣੀ ਨਵੀ ਵੋਟ ਬਣਾਉਣ ਚਾਹੁੰਦੇ ਹਨ ਅਤੇ ਇਹਨਾ ਕੈਂਪਾ ਦਾ ਲਾਭ ਨਹੀ ਲੈ ਸਕੇ, ਉਹਨਾ ਨੂੰ ਫਿਰ ਤੋਂ ਮੋਕਾ ਹੈ, ਕਿ ਉਹ ਮਿਤੀ 20 ਨਵੰਬਰ 2021 (ਸਨਿੱਚਰਵਾਰ) ਅਤੇ 21 ਨਵੰਬਰ 2021 (ਐਤਵਾਰ) ਨੂੰ ਆਪਣੇ ਸਬੰਧਤ ਪੋਲਿੰਗ ਸਟੇਸ਼ਨਾਂ ’ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੈਠਣਗੇ ਅਤੇ ਯੋਗ ਵਿਅਕਤੀਆਂ ਪਾਸੋਂ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨਗੇ।

ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸ਼ਹੀਦ ਭਗਤ ਸਿੰਘ ਨਗਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਕੋਈ ਵੀ ਵਿਅਕਤੀ, ਜੋ 1 ਜਨਵਰੀ 2022 ਨੂੰ 18 ਸਾਲ ਪੂਰੀ ਕਰਦਾ ਹੈ, ਉਹ ਆਪਣੇ ਸਬੰਧਤ ਪੋਲਿੰਗ ਸਟੇਸ਼ਨ ’ਤੇ ਜਾ ਕੇ ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ 6 ਭਰ ਕੇ ਬੀ. ਐਲ. ਓ ਨੂੰ ਦੇ ਸਕਦਾ ਹੈ। ਇਸੇ ਤਰ੍ਹਾਂ ਕੋਈ ਵੀ ਵਿਅਕਤੀ ਫਾਰਮ ਭਰ ਕੇ ਆਪਦੇ ਨਾਮ, ਜਨਮ ਮਿਤੀ, ਫੋਟੋ ਆਦਿ ਵਿਚ ਸੋਧ ਵੀ ਕਰਵਾ ਸਕਦਾ ਹੈ ਅਤੇ ਜੋ ਵਿਅਕਤੀ ਕਿਸੇ ਦੂਸਰੀ ਥਾਂ ’ਤੇ ਸ਼ਿਫਟ ਹੋ ਗਏ ਹਨ, ਉਹ ਵੀ ਫਾਰਮ 7 ਭਰ ਕੇ ਵੋਟ ਕਟਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਹੋਰ ਜਾਣਕਾਰੀ ਲਈ 1950 ਟੋਲ ਫ਼ਰੀ ਨੰਬਰ ਰਾਹੀਂ ਜਾਣਕਾਰੀ ਹਾਸਿਲ ਕੀਤੀ ਜਾ ਰਹੀ।

Spread the love