ਮੁੱਖ ਡਾਕਘਰ ਨਵਾਂਸ਼ਹਿਰ ਵਿਖੇ ਵੋਟ ਬਣਾਉਣ ਤੇ ਵੋਟ ਦੀ ਸਹੀ ਵਰਤੋਂ ਸਬੰਧੀ ਲਗਾਇਆ ਗਿਆ ਜਾਗਰੂਕਤਾ ਕੈਂਪ

ਜਾਗਰੂਕਤਾ ਕੈਂਪ
ਮੁੱਖ ਡਾਕਘਰ ਨਵਾਂਸ਼ਹਿਰ ਵਿਖੇ ਵੋਟ ਬਣਾਉਣ ਤੇ ਵੋਟ ਦੀ ਸਹੀ ਵਰਤੋਂ ਸਬੰਧੀ ਲਗਾਇਆ ਗਿਆ ਜਾਗਰੂਕਤਾ ਕੈਂਪ

ਨਵਾਂਸ਼ਹਿਰ, 18 ਨਵੰਬਰ 2021

ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ 047-ਨਵਾਂਸ਼ਹਿਰ ਬਲਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਸਵੀਪ ਗਤੀਵਿਧੀਆਂ ਦੀ ਲੜੀ ਤਹਿਤ ਮੁੱਖ ਡਾਕਘਰ ਨਵਾਂਸ਼ਹਿਰ ਵਿਖੇ ਅੱਜ 47-ਨਵਾਂਸ਼ਹਿਰ ਦੇ ਸਵੀਪ ਨੋਡਲ ਅਫ਼ਸਰ ਸੁਰਜੀਤ ਸਿੰਘ ਮਝੂਰ ਅਤੇ ਮੰਗ ਗੁਰਪ੍ਰਸ਼ਾਦ ਸਿੰਘ ਨੇ ਵੋਟ ਬਣਾਉਣ, ਵੋਟ ਰੱਦ ਕਰਨ, ਵੋਟ ਟ੍ਰਾਂਸਫਰ ਕਰਨ ਜਾਂ ਵੋਟਰ ਵੇਰਵੇ ਵਿਚ ਸੋਧ ਕਰਨ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕੀਤੀ

ਹੋਰ ਪੜ੍ਹੋ :-ਐਸਡੀਐਮ ਵੱਲੋਂ ਸਕੂਲ ਕਲ਼ੱਸ਼ਟਰ ਪ੍ਰਿੰਸੀਪਲਾਂ ਨਾਲ ਬੈਠਕ, ਵਿਦਿਆਰਥੀਆਂ ਨੂੰ ਵੋਟਾਂ ਬਣਾਉਣ ਲਈ ਪ੍ਰੇਰਿਤ ਕਰਨ ਲਈ ਕਿਹਾ

ਉਨਾਂ ਕਿਹਾ ਕਿ 1 ਜਨਵਰੀ 2022 ਨੂੰ 18 ਸਾਲ ਦੀ ਉਮਰ ਪੂਰੀ ਕਰਦਾ ਕੋਈ ਵੀ ਵਿਅਕਤੀ ਆਪਣੇ ਨੇੜੇ ਪੈਂਦੇ ਬੀ. ਐਲ. ਓ ਕੋਲੋਂ ਵੋਟ ਬਣਵਾ ਸਕਦਾ ਹੈ। ਉਨਾਂ ਕਿਹਾ ਕਿ ਲੋਕਤੰਤਰ ਵਿਚ ਵੋਟ ਦਾ ਵਿਸ਼ੇਸ਼ ਮਹੱਤਵ ਹੈ ਅਤੇ ਸਾਡੀ ਇਕ-ਇਕ ਵੋਟ ਬੇਹੱਦ ਕੀਮਤੀ ਹੈ। ਉਨਾਂ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਸਾਨੂੰ ਬਗੈਰ ਕਿਸੇ ਲਾਲਚ ਜਾਂ ਡਰ-ਭੈਅ ਤੋਂ ਆਪਣੇ ਮਤਦਾਨ ਦਾ ਸਹੀ ਉਪਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਨਰਿੰਦਰ ਕੁਮਾਰ (ਐਸ.ਪੀ.ਐਸ ਮੁੱਖੀ), ਉਪਕਾਰ ਸਿੰਘ (ਪੀ.ਏ), ਵਿਪਨ ਕੁਮਾਰ, ਅਨੀਤਾ ਰਾਜ, ਦੇਵ ਰਾਜ ਅਤੇ ਸੁਰਜੀਤ ਕੁਮਾਰ ਹਾਜ਼ਰ ਸਨ।

ਕੈਪਸ਼ਨ :- ਮੁੱਖ ਡਾਕਘਰ ਨਵਾਂਸ਼ਹਿਰ ਵਿਖੇ ਵੋਟ ਬਣਾਉਣ ਤੇ ਵੋਟ ਦੀ ਸਹੀ ਵਰਤੋਂ ਸਬੰਧੀ ਲਗਾਏ ਗਏ ਜਾਗਰੂਕਤਾ ਕੈਂਪ ਦੀਆਂ ਤਸਵੀਰਾਂ।

Spread the love