ਸ੍ਰੀ ਚਮਕੌਰ ਸਾਹਿਬ 21 ਨਵੰਬਰ 2021
ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਸਾਰੇ ਸਕੂਲਾਂ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਸਮੂਹ ਸਾਇੰਸ ਅਧਿਆਪਕਾਂ ਨੇ ਸਕੂਲ ਪੱਧਰ ਤੇ ਸਾਇੰਸ ਮੇਲਾ ਲਗਾਇਆ। ਬਲਾਕ ਮੈਂਟਰ ਸਾਇੰਸ ਤੇਜਿੰਦਰ ਸਿੰਘ ਬਾਜ਼ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਪੱਤਰ ਵਿੱਚ ਅੰਕਿਤ ਸਾਰੀਆਂ ਕਿਰਿਆਵਾਂ ਮੇਲੇ ਵਿੱਚ ਵਿਦਿਆਰਥੀਆਂ ਵੱਲੋਂ ਲਗਾਈਆਂ ਗਈਆਂ। ਸ੍ਰੀ ਬਾਜ਼ ਨੇ ਸਰਕਾਰੀ ਮਿਡਲ ਸਕੂਲ ਸੱਲੋਂ ਮਾਜਰਾ,ਮੋਹਣ ਮਾਜਰਾ, ਸਰਕਾਰੀ ਮਿਡਲ ਸਕੂਲ ਮਹਿਤੋਤ ਦੇ ਸਾਇੰਸ ਮੇਲੇ ਦਾ ਨਿਰੀਖਣ ਕੀਤਾ। ਵਿਦਿਆਰਥੀਆਂ ਨੇ ਆਪਣੀ ਆਪਣੀ ਐਕਟੀਵਿਟੀ ਵਧੀਆ ਢੰਗ ਨਾਲ ਸੁਣਾਈ। ਸਮੂਹ ਸਾਇੰਸ ਅਧਿਆਪਕ ਵਧਾਈ ਦੇ ਪਾਤਰ ਹਨ।
ਹੋਰ ਪੜ੍ਹੋ :-‘ਵਰਲਡ ਫਿਸ਼ਰੀਜ਼ ਡੇਅ ਮੋਕੇ ਸਫਲ ਮੱਛੀ ਕਾਸ਼ਤਕਾਰਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ
ਸਰਕਾਰੀ ਸਕੂਲ ਮੋਹਣ ਮਾਜਰਾ ਵਿਖੇ ਲਗਾਏ ਬਾਲ ਮੇਲਾ ਦਾ ਦ੍ਰਿਸ਼