ਰਾਜ ਪੱਧਰੀ ਬਾਲ ਦਿਵਸ ਮੌਕੇ ਕਰਵਾਈ ਮੁਕਾਬਲੇ ਵਿੱਚ ਗੁਰਦਾਸਪੁਰ ਦੇ ਬੱਚਿਆ ਨੇ ਮਾਰੀਆ ਮੱਲਾਂ

ਬਾਲ ਦਿਵਸ
ਰਾਜ ਪੱਧਰੀ ਬਾਲ ਦਿਵਸ ਮੌਕੇ ਕਰਵਾਈ ਮੁਕਾਬਲੇ ਵਿੱਚ ਗੁਰਦਾਸਪੁਰ ਦੇ ਬੱਚਿਆ ਨੇ ਮਾਰੀਆ ਮੱਲਾਂ

ਗੁਰਦਾਸਪੁਰ, 22 ਨਵੰਬਰ 2021

ਸ੍ਰੀਮਤੀ ਸਹਿਲਾ ਕਾਦਰੀ , ਚੇਅਰਪਰਸ਼ਨ , ਜਿਲ੍ਹਾ ਬਾਲ ਭਲਾਈ ਕੌਸ਼ਲ ਗੁਰਦਾਸਪੁਰ ਜੋ ਕਿ ਬੱਚਿਆ ਦੇ ਬਹੁਪੱਖੀ ਵਿਕਾਸ ਲਈ ਦਿਨ ਰਾਤ ਯਤਨ ਕਰ ਰਹੇ ਹਨ , ਜਿੰਨ੍ਹਾ ਦੀ ਨਿਗਰਾਨੀ ਹੇਠ ਬੀਤੇ ਦਿਨੀ ਜਿਲਾ ਬਾਲ ਦਿਵਸ ਸਮਾਰੋਹ ਐਚ ਆਰ ਏ ਇੰਟਰਨੈਸ਼ਨਲ ਸਕੂਲ ਵਿੱਚ ਕਰਵਾਇਆ ਗਿਆ ਸੀ ।

ਹੋਰ ਪੜ੍ਹੋ :-ਸਵੱਛ ਸਰਵੇਖਣ-2021 ਤਹਿਤ ਰੂਪਨਗਰ ਨੇ ਉੱਤਰੀ ਭਾਰਤ ਵਿੱਚ 12ਵਾਂ ਸਥਾਨ ਹਾਸਲ ਕੀਤਾ

ਜਿਲ੍ਹਾ ਭਲਾਈ ਕੌਸ਼ਲ ਗੁਰਦਾਸਪੁਰ ਵੱਲੋ ਨਿਯੁਕਤ ਕੀਤੇ ਨੋਡਲ ਅਫਸਰ ਸ੍ਰੀ ਪਰਮਿੰਦਰ ਸਿੰਘ ਸੈਣੀ ( ਸਟੇਟ ਐਵਾਰਡੀ ) ਅਤੇ ਸੁਖਬੀਰ ਕੌਰ ( ਸਟੇਟ ਅਵਾਰਡੀ  ) ਵੱਲੋ ਵੀ ਪੂਰੀ ਲਗਨ ਅਤੇ ਮਿਹਨਤ ਨਾਲ ਰਾਜ ਪੱਧਰ ਤੇ ਬੱਚੇ ਭੇਜਣ ਲਈ ਚੌਣ ਕੀਤੀ ਗਈ । ਜਿਸ ਦੇ ਸਦਕੇ ਵਜੋ ਇਸ  ਕੌਸਲ ਨੂੰ ਟਰਾਫੀ ਵੀ ਮਿਲੀ । ਪਹਿਲੇ , ਦੂਜੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਡਿਪਟੀ ਕਮਿਸਨਰ ਜੁਨਾਬ ਮੁਹੰਮਦ ਇਸਫਾਕ ਗੁਰਦਾਸਪੁਰ ਵੱਲੋ ਰਾਜ ਪੱਧਰੀ ਬਾਲ ਦਿਵਸ ਵਿੱਚ ਹਿੱਸਾ ਲੈਣ ਲਈ ਮੋਗਾ ਭੇਜਿਆ ਗਿਆ ।

ਮੋਗੇ ਵਿਖੇ ਖਿਚਲੂ ਸਕੂਲ ਵਿੱਚ ਹੋਏ ਭਾਸ਼ਣ , ਸਕਿਟ ਅਤੇ ਲੇਖ ਰਚਨਾ ਮੁਕਾਬਲਿਆ ਵਿੱਚ ਗੁਰਦਾਸਪੁਰ ਜਿਲ੍ਹੇ ਤੋ ਗਏ ਬੱਚਿਆ ਨੇ ਜਿੱਤ ਹਾਸਲ ਕੀਤੀ । ਜਿਸ ਵਿੱਚ ਲਿਟਲ ਫਲਾਵਰ ਸਕੂਲ ਤੋ ਵਰਦਾਨ ਮੁਹਾਜਨ ਨੇ ਭਾਸ਼ਣ , ਪ੍ਰੀਤ ਯੋਗਿਤਾ ਵਿੱਚ ਦੂਜਾ ਸਥਾਨ , ਲਖ ਰਚਨਾ ਵਿੱਚ ਕੌਮਲ ਪ੍ਰੀਤ ਕੌਰ ਨੇ ਤੀਜਾ ਸਥਾਨ , ਸਕੀਟ ਮੁਕਾਬਲੇ ਵਿੱਖ ਮਲੋਨੀਅਮ ਸਕੂਲ ਬਟਾਲਾ ,  (ਗੁਰਨਾਜ , ਮਨਨਤ ਦੀਪ ਕੌਰ , ਬਿਕਰਮਜੀਤ ਸਿੰਘ ਜੱਸਮੀਨ) ਨੇ ਪਹਿਲਾ ਸਥਾਨ ਹਾਸਲ ਕੀਤਾ ।

ਇਸ ਮੌਕੇ ਤੇ 2018 ਵਿੱਚ ਹੋਏ ਰਾਜ ਪੱਧਰੀ ਬਾਲ ਦਿਵਸ ਸਮਾਗਮ ਦੌਰਾਨ , ਇਸ ਜਿਲ੍ਹੇ ਦੀ ਅਪਾਹਿਜ ਕੁਮਾਰੀ ਕਾਜਲ ਨੂੰ ਰਾਸਟਰ ਪੱਧਰੀ ਅਤੇ ਪੱਟੀਗ  ਮੁਕਾਬਾਲਾ ਵਿੱਚ ਦੂਜਾ ਸਥਾਨ ਹਾਸਿਲ ਕਰਨ ਲਈ ਸਨਮਾਨਿਤ ਕੀਤਾ ਗਿਆ । ਰੋਮੇਸ਼ ਮਹਾਜਨ , ਨੈਸ਼ਨਲ ਐਵਾਰਡੀ , ਸਕੱਤਰ , ਬਾਲ ਭਲਾਈ ਕੌਸ਼ਲ , ਗੁਰਦਾਸਪੁਰ ਵੱਲੋ ਜਿਲ੍ਹੇ ਦਾ ਮਾਨ ਵਧਾਉਣ ਵਾਲੇ ਬੱਚਿਆਂ ਨੂੰ ਗਣਤੰਤਰ ਦਿਵਸ ਮੌਕੇ ਸਨਮਾਨਿਤ ਕਰਨ ਲਈ ਜਿਲ੍ਹਾ ਪ੍ਰਸਾਸਨ ਨੂੰ ਅਪੀਲ ਕੀਤੀ ਹੈ ।

Spread the love