‘ਮੋਤੀਆ ਮੁਕਤ ਪੰਜਾਬ ਅਭਿਆਨ’ ਦੀ ਸ਼ੁਰੂਆਤ-31 ਦਸੰਬਰ ਤਕ ਤਹਿਸੀਲ ਪੱਧਰ ’ਤੇ ਲੱਗਣਗੇ ਵਿਸ਼ੇਸ ਮੁਫ਼ਤ ਕੈਂਪ

‘ਮੋਤੀਆ ਮੁਕਤ ਪੰਜਾਬ
‘ਮੋਤੀਆ ਮੁਕਤ ਪੰਜਾਬ ਅਭਿਆਨ’ ਦੀ ਸ਼ੁਰੂਆਤ-31 ਦਸੰਬਰ ਤਕ ਤਹਿਸੀਲ ਪੱਧਰ ’ਤੇ ਲੱਗਣਗੇ ਵਿਸ਼ੇਸ ਮੁਫ਼ਤ ਕੈਂਪ

ਗੁਰਦਾਸਪੁਰ, 27 ਨਵੰਬਰ  2021

ਪੰਜਾਬ ਸਿਹਤ ਵਿਭਾਗ ਦੀਆਂ ਹਦਾਇਤਾਂ ਤਹਿਤ ਅਤੇ ਸਿਵਲ ਸਰਜਨ ਡਾ. ਹਰਭਜਨ ਦੀ ਅਗਵਾਈ ਹੇਠ ‘ਮੋਤੀਆ ਮੁਕਤ ਪੰਜਾਬ ਅਭਿਆਨ’ 26 ਨਵੰਬਰ ਤੋਂ ਲੈ ਕੇ 31 ਦਸੰਬਰ 2021 ਤਕ ਜ਼ਿਲੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿਚ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸਿਵਲ ਸਰਜਨ ਨੇ ਪੋਸਟਰ ਰਿਲੀਜ਼ ਕਰਕੇ ਅਭਿਆਨ ਦੀ ਸ਼ੁਰੂਆਤ ਕੀਤੀ।

ਹੋਰ ਪੜ੍ਹੋ :-ਚੋਣਾਂ ਦੇ ਕੰਮਾਂ ਸਬੰਧੀ ਸਮੂਹ ਰਿਟਰਨਿੰਗ ਅਫ਼ਸਰਾਂ ਨਾਲ ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਨੇ ਕੀਤੀ ਮੀਟਿੰਗ

ਉਨਾਂ ਦੱਸਿਆ ਕਿ‘ ਮੋਤੀਆ ਮੁਕਤ ਪੰਜਾਬ ਅਭਿਆਨ’ ਤਹਿਤ ਹਰੇਕ ਤਹਿਸੀਲ ਵਿਚ ਕੈਂਪ ਲਗਾਏ ਜਾਣਗੇ। ਉਨਾਂ ਮੋਤੀਆਂ ਦੀ ਬਿਮਾਰੀ ਤੋਂ ਪੀੜਤ ਮਰੀਜਾਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨਾਂ ਦੱਸਿਆ ਕਿ ਕੈਂਪਾਂ ਵਿਚ ਮਾਹਿਰ ਡਾਕਟਰਾਂ ਵਲੋਂ ਅੱਖਾਂ ਦੇ ਮੁਫਤ ਆਪਰੇਸ਼ਨ ਕੀਤੇ ਜਾਣਗੇ। ਮੋਤੀਆਂ ਦਾ ਮੁਫਤ ਆਪਰੇਸ਼ਨ ਕਰਵਾਉਣ ਵਾਲੇ ਮਰੀਜਾਂ ਨੂੰ ਕੈਂਪ ਵਿਚ ਰਿਫਰੈਸ਼ਮੈਂਟ ਅਤੇ ਆਉਣ-ਜਾਣ ਦਾ ਪ੍ਰਬੰਧ ਕੀਤਾ ਜਾਵੇਗਾ।

ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਭਾਰਣ ਭੂਸ਼ਣ, ਡਾ. ਪ੍ਰਭਜੋਤ ਕੋਰ, ਡਾ. ਲੋਕੇਸ਼, ਮਾਸ ਮੀਡੀਆ ਅਫਸਰ ਗੁਰਿੰਦਰ ਕੋਰ ਅਤੇ ਅਮਰਜੀਤ ਸਿੰਘ ਦਾਲਮ ਹਾਜਰ ਸਨ।

ਸਿਵਲ ਸਰਜਨ ਡਾ.ਹਰਭਜਨ ਰਾਮ ‘ਮੋਤੀਆ ਮੁਕਤ ਪੰਜਾਬ ਅਭਿਆਨ’ ਸਬੰਧੀ ਪੋਸਟਰ ਰਿਲੀਜ਼ ਕਰਦੇ ਹੋਏ।

Spread the love