ਜ਼ਿਲ੍ਹਾ ਰੂਪਨਗਰ ਵਿਚ ਲਗਾਈ ਗਈ ਕੌਮੀ ਲੋਕ ਅਦਾਲਤ

ਕੌਮੀ ਲੋਕ ਅਦਾਲਤ
ਜ਼ਿਲ੍ਹਾ ਰੂਪਨਗਰ ਵਿਚ ਲਗਾਈ ਗਈ ਕੌਮੀ ਲੋਕ ਅਦਾਲਤ
ਮਾਮਲਿਆਂ ਦਾ 15 ਬੈਂਚਾਂ ਨੇ ਕੀਤਾ ਮੌਕੇ ’ਤੇ ਨਿਪਟਾਰਾ

ਰੂਪਨਗਰ 11 ਦਸੰਬਰ 2021

ਅੱਜ ਸ਼੍ਰੀਮਤੀ ਹਰਪ੍ਰੀਤ ਕੌਰ ਜੀਵਨ, ਜ਼ਿਲ੍ਹਾ ਅਤੇ ਸ਼ੈਸ਼ਨ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਦੀ ਅਗਵਾਈ ਹੇਠ ਇਸ ਸਾਲ ਦੀ ਚੌਥੀ ਕੌਮੀ ਲੋਕ ਅਦਾਲਤ ਜ਼ਿਲ੍ਹਾ ਅਦਾਲਤਾਂ ਰੂਪਨਗਰ ਵਿਖੇ ਲਗਾਈ ਗਈ।

ਹੋਰ ਪੜ੍ਹੋ :-ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਨੂੰ ਪਾਰਟੀ ‘ਚ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ : ਜਗਦੀਪ ਚੀਮਾ   

ਸ੍ਰੀਮਤੀ ਹਰਪ੍ਰੀਤ ਕੌਰ ਜੀਵਨ ਜੀ ਨੇ ਦੱਸਿਆ ਕਿ ਇਸ ਕੌਮੀ ਲੋਕ ਅਦਾਲਤ ਵਿਚ ਜ਼ਿਲ੍ਹਾ ਰੂਪਨਗਰ ਸਮੇਤ ਸਬ ਡਿਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਵਿਖੇ ਕੁੱਲ 15 ਬੈਂਚਾਂ ਦਾ ਗਠਨ ਕੀਤਾ ਗਿਆ ਜਿਸ ਵਿੱਚੋਂ ਦੋ ਬੈਂਚ ਲਾਈਵ ਸਟ੍ਰੀਮਿੰਗ ਦੇ ਵੀ ਲਗਾਏ ਗਏ, ਜਿਨ੍ਹਾਂ ਦੁਆਰਾ ਦੋਵੇਂ ਧਿਰਾਂ ਦੇ ਮਾਮਲਿਆਂ ਦਾ ਲਾਈਵ ਨਿਪਟਾਰਾ ਕੀਤਾ ਗਿਆ। ਇਨ੍ਹਾਂ 15 ਬੈਂਚਾਂ ਦੁਆਰਾ 4116 ਕੇਸਾਂ ਦੀ ਸੁਣਵਾਈ ਕੀਤੀ ਗਈ।

ਇਨ੍ਹਾਂ ਵਿਚੋਂ ਕੁੱਲ 655 ਕੇਸਾਂ ਦਾ ਮੌਕੇ ਤੇ ਨਿਪਟਾਰਾ ਕਰਕੇ 188389650 ਰੁਪਏ ਦੇ ਅਵਾਰਡ ਪਾਸ ਕੀਤੇ ਗਏ। ਉਨ੍ਹਾਂ ਕਿਹਾ ਕਿ ਲੋਕ ਅਦਾਲਤ ਦੁਆਰਾ ਲੋਕਾਂ ਦੇ ਝਗੜਿਆਂ ਦਾ ਛੇਤੀ, ਸਸਤਾ ਤੇ ਆਪਸੀ ਰਜ਼ਾਮੰਦੀ ਨਾਲ ਨਿਵਾਰਣ ਕੀਤਾ ਜਾਂਦਾ ਹੈ ਤੇ ਇਸ ਦੇ ਫੈਸਲੇ ਨਾਲ ਦੋਵੇਂ ਧਿਰਾਂ ਜਿੱਤ ਮਹਿਸੂਸ ਕਰਦੀਆਂ ਹਨ।

ਲੋਕ ਅਦਾਲਤਾਂ ਕੇਸਾਂ ਦੇ ਸਮਝੌਤਿਆਂ ਤੋਂ ਇਲਾਵਾ ਆਪਸੀ ਝਗੜਿਆਂ ਨੂੰ ਖਤਮ ਕਰਕੇ ਲੋਕਾਂ ਦੀ ਸਮਾਜਿਕ ਸਾਂਝ ਦੀ ਬੁਨਿਆਦ ਨੂੰ ਮਜ਼ਬੂਤ ਕਰਦੀ ਹੈ। ਸ਼੍ਰੀ ਮਾਨਵ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਨੇ ਦੱਸਿਆ ਕਿ ਵੱਡੇ ਫੌਜਦਾਰੀ ਕੇਸਾਂ ਤੋਂ ਇਲਾਵਾ ਹਰ ਕਿਸਮ ਦੇ ਕੇਸ ਇਨ੍ਹਾਂ ਲੋਕ ਅਦਾਲਤ ਬੈਂਚ ਨੇ ਸੁਣੇ, ਜਿਨ੍ਹਾਂ ਵਿਚ ਮੁੱਖ ਤੌਰ ਤੇ ਬੈਂਕਾਂ ਦੀ ਰਿਕਵਰੀ ਕੇਸ, 138 ਚੈੱਕ ਬਾਉਂਸ ਦੇ ਮਾਮਲੇ, ਐਕਸੀਡੈਂਟ ਅਤੇ ਲੈਂਡ ਐਕੂਜੇਸ਼ਨ ਦੇ ਕਲੇਮ ਅਤੇ ਟ੍ਰੈਫਿਕ ਚਲਾਨ ਵਿਚ ਆਪਸੀ ਰਜਾਮੰਦੀ ਨਾਲ ਸਮਝੌਤੇ ਕਰਵਾ ਕੇ ਲੋਕ ਅਦਾਲਤਾਂ ਦਾ ਫਾਇਦਾ ਆਮ ਲੋਕਾਂ ਤੱਕ ਪਹੁੰਚਾਇਆ ਗਿਆ। ਉਨ੍ਹਾਂ ਸਾਰੇ ਜੱਜ ਸਾਹਿਬਾਨ, ਮੈਂਬਰਾਂ, ਆਮ ਲੋਕਾਂ ਅਤੇ ਹੋਰ ਭਾਗੀਦਾਰਾਂ ਜਿਨ੍ਹਾਂ ਨੇ ਇਸ ਲੋਕ ਭਲਾਈ ਦੇ ਕੰਮ ਲਈ ਮਿਹਨਤ ਕਰਕੇ ਇਸ ਨੂੰ ਕਾਮਯਾਬ ਬਣਾਇਆ, ਦਾ ਧੰਨਵਾਦ ਕੀਤਾ।

Spread the love