ਬਰਨਾਲਾ, 20 ਦਸੰਬਰ 2021
ਆਰਸੇਟੀ ਵੱਲੋਂ ਡੇਅਰੀ ਫਾਰਮਿੰਗ ਅਤੇ ਵਰਮੀ ਕੰਪੋਸਟ ਬਣਾਉਣ ਵਾਲੇ ਬੈਚ (ਪਿੰਡ ਭੈਣੀ ਫੱਤਾ) ਦਾ ਸਰਟੀਫਿਕੇਟ ਵੰਡ ਸਮਾਗਮ ਕਰਾਇਆ ਗਿਆ।
ਹੋਰ ਪੜ੍ਹੋ :-ਕੋਵਿਡ 19: ਜ਼ਿਲੇ ਅੰਦਰ ਪਹਿਲਾਂ ਤੋਂ ਜਾਰੀ ਹਦਾਇਤਾਂ ਲਾਗੂ ਰਹਿਣਗੀਆਂ
ਇਸ ਮੌਕੇ ਚੀਫ ਮੈਨੇਜਰ ਆਰ.ਏ.ਸੀ.ਸੀ ਬਰਨਾਲਾ ਕਮਲ ਗਰਗ, ਲੋਨ ਪ੍ਰੋਸੈਸਿੰਗ ਅਫਸਰ ਸ੍ਰੀ ਸੁਜੀਤ ਕੁਮਾਰ ਅਤੇ ਡਾਇਰੈਕਟਰ ਆਰਸੇਟੀ ਸ੍ਰੀ ਧਰਮਪਾਲ ਬਾਂਸਲ ਨੇ ਉਮੀਦਵਾਰਾਂ ਨੂੰ ਸੇਧ ਦਿੱਤੀ। ਇਸ ਮੌਕੇ ਸਾਰੇ ਉਮੀਦਵਾਰਾਂ ਨੂੰ ਉਨਾਂ ਦੀਆਂ ਕ੍ਰੈਡਿਟ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਬੈਂਕ ਤੋਂ ਵਿੱਤੀ ਸਹਾਇਤਾ ਲੈਣ ਦੀ ਸਲਾਹ ਦਿੱਤੀ ਗਈ ਸੀ। ਉਨਾਂ ਨੇ ਲੋਨ ਦੀ ਅਰਜ਼ੀ ਲਈ ਲੋੜੀਂਦੀ ਪ੍ਰਕਿਰਿਆ ਅਤੇ ਦਸਤਾਵੇਜ਼ਾਂ ਬਾਰੇ ਵੀ ਦੱਸਿਆ। ਕੋਰਸ ਪੂਰਾ ਕਰਨ ਵਾਲੇ ਸਾਰੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ।