ਪਲੇਸਮੈਂਟ ਕੈਂਪ ਦੌਰਾਨ 359 ਯੋਗ ਉਮੀਦਵਾਰਾ ਦੀ ਵੱਖ-ਵੱਖ ਕੰਪਨੀਆਂ ਵੱਲੋ ਕੀਤੀ ਗਈ ਚੋਣ

tarantaran job mela

21 ਸਤੰਬਰ ਨੂੰ ਸਰਕਾਰੀ ਸਮਾਰਟ ਸੈਕੰਡਰੀ ਸਕੂਲ ਖਡੂਰ ਸਾਹਿਬ ਵਿਖੇ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ
ਤਰਨ ਤਾਰਨ, 18 ਸਤੰਬਰ :
ਪੰਜਾਬ ਘਰ-ਘਰ ਰੋਜਗਾਰ ਮਿਸ਼ਨ ਅਧੀਨ ਬਲਾਕ ਪੱਧਰ ਤੇ ਲੱਗ ਰਹੇ ਪਲੇਸਮੈਂਟ ਕੈਂਪਾ ਦੀ ਲੜੀ ਵਿੱਚ ਅੱਜ ਬਲਾਕ ਵਲਟੋਹਾ ਵਿਖੇ ਸਰਕਾਰੀ ਕੰਨਿਆ ਸਮਾਰਟ ਸੈਕੰਡਰੀ ਸਕੂਲ ਵਲਟੋਹਾ ਵਿਖੇ  ਪਲੇਸਮੈਂਟ ਕੈਂਪ ਦਾ ਆਯੋਜਨ ਸ਼੍ਰੀ ਕੁਲਵੰਤ ਸਿੰਘ ਡਿਪਟੀ ਕਮਿਸ਼ਨਰ ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ਾ, ਸ਼੍ਰੀਮਤੀ ਪਰਮਜੀਤ ਕੌਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਤਰਨ ਤਾਰਨ ਦੀ ਰਹਿਨੁਮਾਈ ਅਤੇ ਸ਼੍ਰੀ ਰਜੇਸ਼ ਸ਼ਰਮਾ, ਪੀ. ਸੀ. ਐਸ, ਉਪ ਮੰਡਲ ਮੈਜਿਸਟਰੇਟ, ਪੱਟੀ ਦੀ ਯੋਗ ਅਗਵਾਈ ਵਿੱਚ ਕੀਤਾ ਗਿਆ। ਪਲੇਸਮੈਂਟ ਕੈਂਪ ਦੌਰਾਨ 504 ਉਮੀਦਵਾਰਾ ਵੱਲੋ ਭਾਗ ਲਿਆ ਗਿਆ 359 ਯੋਗ ਉਮੀਦਵਾਰਾ ਦੀ ਚੋਣ ਵੱਖ-ਵੱਖ ਕੰਪਨੀਆਂ ਵੱਲੋ ਕੀਤੀ ਗਈ।
ਸ਼੍ਰੀ ਸੰਜੀਵ ਕੁਮਾਰ, ਜਿਲ੍ਹਾ ਰੋਜਗਾਰ ਜਨਰੇਸ਼ਨ, ਹੁਨਰ ਵਿਕਾਸ ਅਤੇ ਟ੍ਰੇਨਿੰਗ ਅਫਸਰ ਵੱਲੋ ਦੱਸਿਆ ਗਿਆ ਕਿ 21 ਸਤੰਬਰ ਨੂੰ ਸਰਕਾਰੀ ਸਮਾਰਟ ਸੈਕੰਡਰੀ ਸਕੂਲ ਖਡੂਰ ਸਾਹਿਬ ਵਿਖੇ, ਬਲਾਕ ਖਡੂਰ ਸਾਹਿਬ ਦਾ ਪਲੇਸਮੈਂਟ ਕੈਂਪ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ 10ਵੀ, 12ਵੀ, ਗ੍ਰੇਜੂਏਟ, ਬੇਰੁਜਗਾਰ  ਉਮੀਦਵਾਰ ਭਾਗ ਲੈ ਸਕਦੇ ਹਨ। ਉਹਨਾਂ ਵੱਲੋ ਬੇਰੁਜਗਾਰਾਂ ਨੂੰ ਮਾਸਕ ਪਾ ਕੇ ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਦੀ ਅਪੀਲ ਕੀਤੀ ਗਈ। ਸ਼੍ਰੀ ਲਾਲ ਸਿੰਘ ਬੀ. ਡੀ. ਪੀ. ਓ ਵਲਟੋਹਾ ਅਤੇ ਉਹਨਾਂ ਦੇ ਸਟਾਫ ਵੱਲੋ ਪਲੇਸਮੈਂਟ ਕੈਂਪ ਦੇ ਆਯੋਜਨ ਵਿੱਚ ਵਿਸ਼ੇਸ਼ ਸਹਿਯੋਗ ਦਿਤਾ ਗਿਆ।
ਸ਼੍ਰੀ ਗੁਰਸੇਵਕ ਸਿੰਘ ਪੰਨੂੰ, ਸੇਵਾ ਮੁਕਤ, ਜਿਲ੍ਹਾ ਗਾਈਡੈਂਸ ਕਾਊਂਸਲਰ ਉਚੇਚੇ ਤੌਰ ‘ਤੇ ਪਲੇਸਮੈਂਟ ਕੈਂਪ ਵਿੱਚ ਹਾਜ਼ਰ ਹੋਏ ਤੇ ਉਹਨਾਂ ਵੱਲੋ ਭਾਗ ਲੈਣ ਵਾਲੇ ਉਮੀਦਵਾਰਾਂ ਨੂੰ ਕੰਪਨੀ ਵੱਲੋਂ ਦਿੱਤੀਆਂ ਜਾ ਰਹੀਆ ਨੋਕਰੀਆ ਅਤੇ ਹੋਰ ਸਹੂਲਤਾਂ ਬਾਰੇ ਵਿਸ਼ੇਸ਼ ਜਾਣਕਾਰੀ ਦਿਤੀ ਗਈ।

Spread the love