ਅੰਮ੍ਰਿਤਸਰ 25 ਦਸੰਬਰ 2021
ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟੇ੍ਰਟ ਅੰਮ੍ਰਿਤਸਰ-1 ਸ੍ਰੀ ਟੀ.ਬੈਨਿਥ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਚੋਣ ਕਾਨੂੰਗੋ ਸ੍ਰੀ ਇੰਦਰਜੀਤ ਸਿੰਘ ਜੀ ਦੀ ਅਗਵਾਈ ਵਿੱਚ ਸਵੀਪ ਟੀਮ ਦੇ ਇੰਚਾਰਜ ਡਾ. ਸੁਨੀਲ ਗੁਪਤਾ ਅਤੇ ਉਹਨਾਂ ਦੀ ਟੀਮ ਮੈਬਰ ਵੋਟਰਾਂ ਨੂੰ ਜਾਗਰੂਕ ਕਰਨ ਲਈ ਮਾਲ ਆਫ ਅੰਮ੍ਰਿਤਸਰ ਪਹੁੱਚੇ।
ਹੋਰ ਪੜ੍ਹੋ :-ਰਾਜਾ ਵੜਿੰਗ ਨੇ ਅੰਮਿ੍ਤਸਰ ਦੌਰੇ ਉਤੇ ਆਏ ਕੇਜਰੀਵਾਲ ਨੂੰ ਬਾਦਲਾਂ ਦੀਆਂ ਬੱਸਾਂ ਦੇ ਮੁੱਦੇ ਉਤੇ ਘੇਰਿਆ
ਟੀਮ ਵੱਲੋ ਲੋਕਾਂ ਨੂੰ ਦੱਸਿਆਂ ਗਿਆ ਕਿ 18 ਸਾਲ ਤੋ ਉਪਰ ਹੋ ਚੁੱਕੇ ਵੋਟਰ ਵੋਟ ਹੈਲਪਲਾਈਨ ਐਪ ਡਾਊਨ ਕਰਕੇ ਆਪਣੀ ਖੁਦ ਦੀ ਵੋਟ ਆਪ ਅਪਲਾਈ ਕਰ ਸਕਦੇ ਹਨ। ਲੋਕਾਂ ਨੂੰ ਵੋਟ ਬਣਾਉਣ ਅਤੇ ਵੋਟ ਦਾ ਸਹੀ ਇਸਤੇਮਾਲ ਕਰਨ ਬਾਰੇ ਕਿਹਾ। ਲੋਕ ਵੀ ਇਸ ਮਿਲਦੀ ਜਾਣਕਾਰੀ ਨੂੰ ਲੈਦੇਂ ਦਿਖਾਈ ਦਿੱਤੇ।ਲੋਕਾਂ ਦੀ ਚੀ ਇਸ ਗੱਲ ਤੋਂ ਵੀ ਨਜਰ ਆਈ ਕਿ ਕਈਆਂ ਨੇ ਉਸੇ ਵੇਲੇ ਹੀ ਆਪਣੇ ਫੋਨ ਵਿੱਚ ਇਹ ਐੱਪ ਡਾਊਨਲੋਡ ਕਰਕੇ ਆਪਣੀ ਵੋਟ ਅਪਲਾਈ ਕੀਤੀ ਅਤੇ ਜਿੰਨਾਂ ਦੇ ਵੋਟਰ ਕਾਰਡ ਵਿੱਚ ਕੋਈ ਬਦਲਾਵ ਹੋਣ ਵਾਲਾ ਸੀ ਉਹਨਾਂ ਨੇ ਵੀ ਟੀਮ ਤੋ ਪੁੱਛ ਕੇ ਬਦਲਾਅ ਕਰਵਾਏ ਅਤੇ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਮਾਲ ਦੇ ਮੈਨੇਂਜਰ ਸਵੀਪ ਟੀਮ ਨਾਲ ਮੌਜੂਦ ਸਨ।