ਡਿਪਟੀ ਕਮਿਸਨਰ ਪਠਾਨਕੋਟ ਨੇ ਚੋਣਾਂ ਦੋਰਾਨ ਉਮੀਦਵਾਰਾਂ ਨੂੰ ਪਾਏ ਜਾਣ ਵਾਲੇ ਵੱਖ ਵੱਖ ਖਰਚਿਆਂ ਸਬੰਧੀ ਵਿਭਾਗੀ ਅਧਿਕਾਰੀਆਂ ਨਾਲ ਕੀਤੀ ਵਿਸੇਸ ਮੀਟਿੰਗ

ਡਿਪਟੀ ਕਮਿਸਨਰ ਪਠਾਨਕੋਟ ਨੇ ਚੋਣਾਂ ਦੋਰਾਨ ਉਮੀਦਵਾਰਾਂ ਨੂੰ ਪਾਏ ਜਾਣ ਵਾਲੇ ਵੱਖ ਵੱਖ ਖਰਚਿਆਂ ਸਬੰਧੀ ਵਿਭਾਗੀ ਅਧਿਕਾਰੀਆਂ ਨਾਲ ਕੀਤੀ ਵਿਸੇਸ ਮੀਟਿੰਗ
ਡਿਪਟੀ ਕਮਿਸਨਰ ਪਠਾਨਕੋਟ ਨੇ ਚੋਣਾਂ ਦੋਰਾਨ ਉਮੀਦਵਾਰਾਂ ਨੂੰ ਪਾਏ ਜਾਣ ਵਾਲੇ ਵੱਖ ਵੱਖ ਖਰਚਿਆਂ ਸਬੰਧੀ ਵਿਭਾਗੀ ਅਧਿਕਾਰੀਆਂ ਨਾਲ ਕੀਤੀ ਵਿਸੇਸ ਮੀਟਿੰਗ

ਪਠਾਨਕੋਟ, 27 ਦਸੰਬਰ 2021

ਜਿਲ੍ਹਾ ਪ੍ਰਸਾਸਨ ਪਠਾਨਕੋਟ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ-2022 ਅਧੀਨ ਉਮੀਦਵਾਰਾਂ ਨੂੰ ਪਾਏ ਜਾਣ ਵਾਲੇ ਚੋਣ ਖਰਚਿਆਂ ਸਬੰਧੀ ਵੱਖ ਵੱਖ ਵਿਭਾਗਾਂ ਦੇ ਮੁੱਖੀਆਂ ਨਾਲ ਇੱਕ ਵਿਸੇਸ ਮੀਟਿੰਗ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਮੀਟਿੰਗ ਹਾਲ ਵਿੱਚ ਆਯੋਜਿਤ ਕੀਤੀ ਗਈ।

ਹੋਰ ਪੜ੍ਹੋ :-ਯੂਰੀਆ ਖਾਦ ਦੀ ਕਿੱਲਤ ਤੋਂ ਬਚਣ ਲਈ ਕਿਸਾਨ ਜਥੇਬੰਦੀਆਂ ਨੂੰ ਰੇਲ ਆਵਾਜਾਈ ਬਹਾਲ ਕਰਨ ਦੀ ਅਪੀਲ: ਮੁੱਖ ਖੇਤੀਬਾੜੀ ਅਫਸਰ

ਮੀਟਿੰਗ ਦੀ ਪ੍ਰਧਾਨਗੀ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਕੀਤੀ ਗਈ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸੁਭਾਸ ਚੰਦਰ ਵਧੀਕ ਡਿਪਟੀ ਕਮਿਸਨਰ (ਜ), ਲਖਵਿੰਦਰ ਸਿੰਘ ਰੰਧਾਵਾ ਵਧੀਕ ਡਿਪਟੀ ਕਮਿਸਨਰ (ਵਿਕਾਸ), ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਤਰਸੇਮ ਰਾਜ ਆਈ.ਟੀ.ਓ., ਅਨੀਸ ਸਰਮਾ ਇੰਸਪੈਕਟਰ ਇਨਕਮ ਟੈਕਸ,ਵਿਜੈ ਕੁਮਾਰ ਇੰਸਪੈਕਟਰ ਇੰਨਕਮ ਟੈਕਸ, ਯਸਪਾਲ ਸਿੰਘ ਚੀਫ ਸਿਕਊਰਟੀ ਅਫਸਰ,ਅਨੀਤਾ ਗੁਲੇਰੀਆ ਏ.ਸੀ.ਐਸ.ਟੀ. ਪਠਾਨਕੋਟ,ਬਬਲੀਨ ਕੌਰ ਡਰੱਗ ਕੰਟਰੋਲਰ ਅਫਸਰ ਪਠਾਨਕੋਟ,ਓ.ਪੀ. ਮੀਨਾ ਏ.ਸੀ. ਕਸਟਮ,ਵਿਪਨ ਕੁਮਾਰ ਡੀ.ਐਸ.ਪੀ.ਅਤੇ ਹੋਰ ਵੱਖ ਵੱਖ ਵਿਭਾਗੀ ਅਧਿਕਾਰੀ ਹਾਜਰ ਸਨ।

ਮੀਟਿੰਗ ਨੂੰ ਸੰਬੋਧਤ ਕਰਦਿਆਂ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ-2022 ਨਜਦੀਕ ਹਨ ਅਤੇ ਜਿਲ੍ਹਾ ਪਠਾਨਕੋਟ ਵਿੱਚ ਵੀ ਚੋਣਾਂ ਸਬੰਧੀ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਚੋਣਾਂ ਸਬੰਧੀ ਵੱਖ ਵੱਖ ਕਾਰਜਾਂ ਲਈ ਲਗਾਈਆਂ ਗਈਆਂ ਅਧਿਕਾਰੀਆਂ ਦੀਆਂ ਡਿਊਟੀਆਂ ਸਬੰਧੀ ਵੀ ਤਿੰਨ ਟ੍ਰੇÇੰਨੰਗਾਂ ਦਿੱਤੀਆਂ ਜਾ ਚੁੱਕੀਆਂ ਹਨ।

ਉਨ੍ਹਾਂ ਕਿਹਾ ਕਿ ਚੋਣਾਂ ਸਬੰਧੀ ਬੱਸ ਸਟੈਂਡ ਪਠਾਨਕੋਟ, ਏਅਰ ਪੋਰਟ, ਰੇਲਵੇ ਸਟੇਸਨ ਆਦਿ ਤੇ ਉਮੀਰਵਾਰਾਂ ਨੂੰ ਪਾਏ ਜਾਣ ਵਾਲੇ ਖਰਚਿਆਂ ਸਬੰਧੀ ਪੂਰੀ ਤਰ੍ਹਾਂ ਵਿਸਥਾਰਪੂਰਵਕ ਢੰਗ ਨਾਲ ਸਮਝਾਇਆ ਅਤੇ ਹਦਾਇਤ ਕੀਤੀ ਕਿ ਜਿਵੈ ਹੀ ਚੋਣ ਜਾਬਤਾ ਲਾਗੂ ਹੁੰਦਾ ਹੈ ਇਨ੍ਹਾਂ ਤਿੰਨ ਸਥਾਨਾਂ ਤੇ ਚੈਕਿੰਗ ਵਧਾਈ ਜਾਵੇਗੀ ਤਾਂ ਜੋ ਜਿਲ੍ਹੇ ਅੰਦਰ ਸਰਾਬ, ਨਿਰਧਾਰਤ ਰਾਸੀ ਤੋਂ ਜਿਆਦਾ ਰਾਸੀ ਆਦਿ ਦੇ ਦਾਖਲ ਹੋਣ ਤੇ ਨਜਰ ਰੱਖੀ ਜਾ ਸਕੇ।

ਇਸ ਤੋਂ ਇਲਾਵਾ ਬਾਹਰ ਤੋਂ ਜਿਲ੍ਹੇ ਅੰਦਰ ਪਹੁੰਚ ਰਹੇ ਸਟਾਰ ਕੰਪੇਨਰ ਜਾਂ ਹੋਰ ਵੀ.ਆਈ.ਪੀ. ਆਦਿ ਦੇ ਆਉਂਣ ਦਾ ਖਰਚਾ ਉਮੀਦਵਾਰ ਦੇ ਖਾਤੇ ਵਿੱਚ ਜੋੜਨ ਆਦਿ  ਦਾ ਕਾਰਜ ਜਿਮ੍ਹੇਵਾਰੀ ਨਾਲ ਕੀਤਾ ਜਾਵੇ। ਉਨ੍ਹਾਂ ਰੇਲਵੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਵੀ ਕੀਤੀ ਕਿ ਰੇਲਵੇ ਸਟੇਸਨਾਂ ਤੇ ਰੇਲਵੇ ਪੁਲਿਸ ਦੀ ਸੰਖਿਆ ਵਧਾਈ ਜਾਵੇ ਤਾਂ ਜੋ ਬਾਹਰ ਤੋਂ ਆਉਂਣ ਵਾਲੇ ਯਾਤਰੀਆਂ ਦੇ ਸਮਾਨ ਦੀ ਚੈਕਿੰਗ ਪਾਰਦਰਸਿਤ ਢੰਗ ਨਾਲ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਜਿਵੈ ਹੀ ਚੋਣਾਂ ਦੇ ਅਧੀਨ ਚੋਣ ਜਾਬਤਾ ਲਾਗੂ ਹੁੰਦਾ ਹੈ ਸਾਰੇ ਅਧਿਕਾਰੀ ਅਪਣੀਆਂ ਡਿਊਟੀਆਂ ਪੂਰੀ ਮੂਸਤੈਦੀ ਨਾਲ ਕਰਨਗੇ। ਇਸ ਮੋਕੇ ਤੇ ਚੋਣਾਂ ਸਬੰਧੀ ਉਮੀਦਵਾਰਾਂ ਨੂੰ ਪਾਏ ਜਾਣ ਵਾਲੇ ਖਰਚਿਆਂ ਲਈ ਚੋਣ ਕਮਿਸਨ ਵੱਲੋਂ ਦਿੱਤੀਆਂ ਹਦਾਇਤਾਂ ਦੀਆਂ ਹਾਰਡ ਕਾਪੀਆਂ ਵੀ ਦਿੱਤੀਆਂ ਗਈਆਂ।

Spread the love