ਭਾਸ਼ਣ ਮੁਕਾਬਲੇ ਵਿਚ ਕੋਮਲਪ੍ਰੀਤ ਸਿੰਘ ਨੇ ਪਹਿਲਾ ਸਥਾਨ ਤੇ ਪਲਕਪ੍ਰੀਤ ਕੋਰ ਨੇ ਦੂਜਾ ਸਥਾਨ ਹਾਸਲ ਕੀਤਾ
ਗੁਰਦਾਸਪੁਰ, 28 ਦਸੰਬਰ 2021
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਪੰਜਾਬ ਸਰਕਾਰ ਦੀਆ ਹਦਾਇਤਾਂ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਕਲਾਨੋਰ (ਗੁਰਦਾਸਪੁਰ) ਵਿਖੇ ਆਨਲਾਈਨ ਭਾਸ਼ਣ ਮੁਕਾਬਲੇ ਕਰਵਾਏ ਗਏ, ਜਿਸ ਵਿਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
ਹੋਰ ਪੜ੍ਹੋ :-ਬ੍ਰਹਮ ਮਹਿੰਦਰਾ ਵੱਲੋਂ ਇੰਪਰੂਵਮੈਂਟ ਟਰਸਟ ਨਾਭਾ ਦੀ ਮਾਤਾ ਚਿੰਤਪੁਰਨੀ ਕਮਰਸ਼ੀਅਲ ਕੰਪਲੈਕਸ ਸਕੀਮ ਦਾ ਆਗਾਜ਼
ਇਸ ਮੌਕੇ ਕਾਲਜ ਦੇ ਪਿ੍ਰੰਸੀਪਲ ਡਾ. ਦੇਵੀ ਦਾਸ ਸ਼ਰਮਾ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਸਿੱਖਿਆਵਾਂ ਸਬੰਧੀ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਗੁਰੂ ਜੀ ਦੀਆਂ ਸਿੱਖਿਆਵਾਂ ਮਨੁੱਖਤਾ ਲਈ ਮਾਰਗ ਦਰਸ਼ਕ ਹਨ, ਗੁਰੂ ਸਾਹਿਬ ਜੀ ਦੀ ਧਰਮ ਅਤੇ ਮਨੁੱਖਤਾ ਲਈ ਦਿੱਤੀ ਗਈ ਸ਼ਹਾਦਤ ਲਾਸਾਨੀ ਹੈ ਅਤੇ ਗੁਰਮਤਿ ਸੰਗੀਤ ਦੀ ਪਰੰਪਰਾ ਵਿੱਚ ਵੀ ਉਨਾਂ ਦਾ ਬਹੁਮੁੱਲਾ ਯੋਗਦਾਨ ਹੈ।
ਉਪਰੰਤ ਭਾਸ਼ਣ ਮੁਕਾਬਲੇ ਵਿਚ ਨਿਸ਼ਾਨ ਚੰਦ ਬੀ.ਏ ਸਮੈਸਟਰ ਪੰਜਵਾਂ, ਮਨਜਿੰਦਰ ਕੋਰ ਬੀ.ਐਸ.ਸੀ (ਆਈ.ਟੀ) ਸਮੈਸਟਰ ਪੰਜਵਾਂ, ਕੋਮਲਪ੍ਰੀਤ ਸਿੰਘ ਬੀ.ਐਸ.ਸੀ (ਆਈ.ਟੀ) ਸਮੈਸਟਰ ਪੰਜਵਾਂ, ਪਲਕਪ੍ਰੀਤ ਕੋਰ ਬੀ.ਐਸ.ਸੀ (ਆਈ.ਟੀ) ਸਮੈਸਟਰ ਪਹਿਲਾ, ਅਨੁਰੀਤ ਕੋਰ ਬੀ.ਐਸ.ਸੀ (ਐਫ.ਡੀ), ਮਹਿਕਪ੍ਰੀਤ ਕੋਰ ਬੀ.ਏ ਸਮੈਸਟਰ ਪਹਿਲਾ ਅਤੇ ਬਲਵਿੰਦਰ ਕੋਰ ਬੀ.ਐਸ.ਸੀ (ਐਫ.ਡੀ) ਵਿਦਿਆਰਥੀਆਂ ਨੇ ਭਾਗ ਲਿਆ।
ਭਾਸ਼ਣ ਮੁਕਾਬਲੇ ਵਿਚ ਕੋਮਲਪ੍ਰੀਤ ਸਿੰਘ ਨੇ ਪਹਿਲਾ ਸਥਾਨ ਤੇ ਪਲਕਪ੍ਰੀਤ ਕੋਰ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ਕਾਲਜ ਦੇ ਪਿ੍ਰੰਸੀਪਲ ਵਲੋਂ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਗਈ। ਜੱਜ ਦੀ ਭੂਮਿਕਾ ਪ੍ਰੋ. ਅਸ਼ਵਨੀ ਕੁਮਾਰ ਅਤੇ ਪ੍ਰੋ.ਸੁਖਵਿੰਦਰ ਕੋਰ ਨੇ ਨਿਭਾਈ। ਮੰਚ ਸੰਚਾਲਨ ਪ੍ਰੋ. ਸੰਦੀਪ ਚੰਚਲ ਨੇ ਕੀਤਾ।
ਇਸ ਮੌਕੇ ਪ੍ਰੋ. ਨਵਦੀਪ ਕੋਰ, ਪ੍ਰੋ.ਆਰਤੀ ਮਹਾਜਨ, ਪ੍ਰੋ.ਜਸਰਾਜ ਸਿੰਘ, ਪ੍ਰੋ. ਅੰਮ੍ਰਿਤ ਕੋਰ, ਪ੍ਰੋ.ਅੰਕਿਤਾ ਸ਼ਰਮਾ, ਪ੍ਰੋ.ਅੰਜਨਾ ਸ਼ਰਮਾ ਆਨਲਾਈਨ ਇਸ ਮੁਕਾਬਲੇ ਵਿਚ ਜੁੜੇ ਅਤੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਂਵਾ ਦਿੱਤੀਆਂ।
ਇਥੇ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਸੂਬੇ ਭਰ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ਆਦਿ ਦੇ ਸਬੰਧ ਵਿਚ ਆਨਲਾਈਨ ਮੁਕਾਬਲੇ ਅਤੇ ਸਮਾਗਮ ਕਰਵਾਏ ਜਾ ਰਹੇ ਹਨ।