ਪਠਾਨਕੋਟ, 30 ਦਸੰਬਰ 2021
ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਦੇ 30 ਨਵੰਬਰ ਨੂੰ ਰਿਟਾਇਰ ਹੋਣ ਤੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦੀ ਖਾਲੀ ਹੋਈ ਕੁਰਸੀ ਦਾ ਵਾਧੂ ਚਾਰਜ ਵਿਭਾਗ ਦੇ ਆਦੇਸਾਂ ਅਨੁਸਾਰ ਬਾਅਦ ਦੁਪਹਿਰ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਸਵੰਤ ਸਿੰਘ ਨੇ ਸੰਭਾਲ ਲਿਆ ਹੈ। ਚਾਰਜ ਸੰਭਾਲਣ ਦੇ ਮੌਕੇ ਤੇ ਜਿਲ੍ਹਾ ਸਿੱਖਿਆ ਦਫਤਰ ਐਲੀਮੈਂਟਰੀ ਦੇ ਸਮੂਚੇ ਸਟਾਫ ਵੱਲੋਂ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਮੇਸ ਲਾਲ ਠਾਕੁਰ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ ਦੀ ਅਗਵਾਈ ਹੇਠ ਗੁਲਦਸਤੇ ਨਾਲ ਸਵਾਗਤ ਕੀਤਾ ਗਿਆ ਅਤੇ ਮੁੰਹ ਮਿੱਠਾ ਕਰਵਾ ਕੇ ਮੁਬਾਰਕਬਾਦ ਦਿੱਤੀ।
ਹੋਰ ਪੜ੍ਹੋ :-ਵਿਦਿਆਰਥਣਾਂ ਨੇ ਗਿੱਧੇ, ਨਾਟਕ ਤੇ ਕਵਿਤਾਵਾਂ ਰਾਹੀਂ ਦਿੱਤਾ ਵੋਟਰ ਜਾਗਰੂਕਤਾ ਦਾ ਹੋਕਾ
ਇਸ ਮੌਕੇ ਤੇ ਜਿਲ੍ਹਾ ਸਿੱਖਿਆ ਅਫਸਰ ਜਸਵੰਤ ਸਿੰਘ ਨੇ ਕਿਹਾ ਕਿ ਉਹ ਜਿਲ੍ਹਾ ਪਠਾਨਕੋਟ ਨੂੰ ਸਿੱਖਿਆ ਦੇ ਖੇਤਰ ਵਿੱਚ ਨੰਬਰ ਇੱਕ ਪੁਜੀਸਨ ਤੇ ਲੈਕੇ ਜਾਣ ਲਈ ਵਚਨਬੱਧ ਹਨ। ਉਹਨਾਂ ਕਿਹਾ ਕਿ ਪਠਾਨਕੋਟ ਦੇ ਸਾਰੇ ਸਕੂਲ ਸਮਾਰਟ ਬਣ ਚੁੱਕੇ ਹਨ ਅਤੇ ਸਕੂਲਾਂ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀਂ ਨਹੀਂ ਰਹਿਣ ਦਿੱਤੀ ਗਈ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਅਤੇ ਸਰਕਾਰੀ ਸਕੂਲਾਂ ਦੇ ਯੋਗ ਅਧਿਆਪਕਾਂ ਦਾ ਫਾਇਦਾ ਉਠਾਉਣ।
ਇਸ ਮੌਕੇ ਤੇ ਮਲਕੀਤ ਸਿੰਘ, ਤਰੁਣ ਪਠਾਨੀਆ, ਸੁਮਿਤ ਰਾਜ, ਮੁਨੀਸ ਗੁਪਤਾ, ਰਾਜ ਦੀਪਕ ਗੁਪਤਾ, ਸਟੇਟ ਅਵਾਰਡੀ ਅਤੇ ਏਡੀਐਸਐਮ ਨਰਿੰਦਰ ਲਾਲ, ਜਿਲ੍ਹਾ ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ, ਚੇਤਨ ਅੱਤਰੀ, ਮਨਦੀਪ ਸਿੰਘ, ਨੀਲਮ, ਸਵੇਤਾ, ਲਲਿਤਾ ਆਦਿ ਹਾਜਰ ਸਨ।